ਪੰਜਾਬ ''ਚ ਵੱਡਾ ਹਾਦਸਾ! ਬਾਰਾਤ ਵਾਲੀ Range Rover ਦੇ ਉੱਡੇ ਪਰਖੱਚੇ

Wednesday, Dec 10, 2025 - 12:35 PM (IST)

ਪੰਜਾਬ ''ਚ ਵੱਡਾ ਹਾਦਸਾ! ਬਾਰਾਤ ਵਾਲੀ Range Rover ਦੇ ਉੱਡੇ ਪਰਖੱਚੇ

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਦੇ ਦਸੂਹਾ ਰੋਡ 'ਤੇ ਪੈਂਦੇ ਪਿੰਡ ਬੂਆ ਬਾਈ ਨੇੜੇ ਸੜਕ ਹਾਦਸਾ ਵਾਪਰ ਗਿਆ। ਰੇਂਜ ਰੋਵਰ ਅਤੇ ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਗਨੀਮਤ ਰਹੀ ਕਿ ਹਾਦਸੇ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ।  ਜਾਣਕਾਰੀ ਦਿੰਦੇ ਹੋਏ ਰੇਂਜ ਰੋਵਰ ਦੇ ਡਰਾਈਵਰ ਨੇ ਦੱਸਿਆ ਕਿ ਉਹ ਹਰਿਆਣੇ ਤੋਂ ਹੁਸ਼ਿਆਰਪੁਰ ਨੂੰ ਆ ਰਿਹਾ ਸੀ ਅਤੇ ਉਸ ਵੱਲੋਂ ਇਕ ਬਾਰਾਤ ਚੁੱਕਣੀ ਸੀ। ਜਦੋਂ ਉਹ ਬੂਆ ਬਾਈ ਨੇੜੇ ਪਹੁੰਚਿਆ ਤਾਂ ਗਲਤ ਸਾਈਡ ਤੋਂ ਆ ਰਹੇ ਇਕ ਟਰੈਕਟਰ ਨੇ ਉਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।

PunjabKesari

ਸਾਹਮਣੇ ਆਈਆਂ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਰੇਂਜ ਰੋਵਰ ਗੱਡੀ ਦਾ ਕਿੰਨਾ ਨੁਕਸਾਨ ਹੋਇਆ ਹੈ। ਦੱਸ ਦਈਏ ਕਿ ਬੂਆ ਬਾਈ ਨੇੜੇ ਲੱਕੜ ਮੰਡੀ ਹੋਣ ਕਾਰਨ ਆਏ ਦਿਨ ਹੀ ਇਥੇ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕਈ ਵਾਰ ਤਾਂ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਉੱਥੇ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ।

ਇਹ ਵੀ ਪੜ੍ਹੋ: ਪੰਜਾਬ 'ਚ ਰਿਸ਼ਤੇ ਹੋਏ ਤਾਰ-ਤਾਰ! ਸਕੀ ਭੂਆ ਦੇ ਮੁੰਡੇ ਨੇ ਕਤਲ ਕਰਵਾਇਆ ਮਾਮੇ ਦਾ ਪੁੱਤ, ਦਿੱਤੀ ਰੂਹ ਕੰਬਾਊ ਮੌਤ

PunjabKesari

ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਟਾਈਮ ਤਾਂ ਜਿਹੜੇ ਲੋਕ ਲੱਕੜ ਦੀਆਂ ਟਰਾਲੀਆਂ ਲੈ ਕੇ ਆਉਂਦੇ ਹਨ, ਉਨ੍ਹਾਂ ਵੱਲੋਂ ਓਵਰ ਸਪੀਡ 'ਚ ਇਥੋਂ ਟਰੈਕਟਰ ਲੰਘਾਏ ਅਤੇ ਮੋੜੇ ਜਾਂਦੇ ਹਨ, ਜਿਸ ਕਾਰਨ ਆਏ ਦਿਨ ਹੀ ਇਥੇ ਹਾਦਸੇ ਹੁੰਦੇ ਰਹਿੰਦੇ ਹਨ। ਦੂਜੇ ਪਾਸੇ ਜਦੋਂ ਟਰੈਕਟਰ ਚਾਲਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਵੱਲੋਂ ਤਾਂ ਟਰੈਕਟਰ-ਟਰਾਲੀ ਪੂਰੀ ਮੋੜ ਲਈ ਗਈ ਸੀ। ਪਰ ਰੇਂਜ ਰੋਵਰ ਓਵਰ ਸਪੀਡ ਹੋਣ ਕਾਰਨ ਉਨ੍ਹਾਂ ਦੇ ਟਰੈਕਟਰ ਵਿੱਚ ਆ ਕੇ ਵੱਜੀ ਹੈ, ਜਿਸ ਕਾਰਨ ਰੇਂਜ ਰੋਵਰ ਦਾ ਇੰਨਾ ਵੱਡਾ ਨੁਕਸਾਨ ਹੋਇਆ ਹੈ।

PunjabKesari

 

ਇਹ ਵੀ ਪੜ੍ਹੋ: ਪੰਜਾਬ 'ਚ 65 ਐਂਟਰੀ/ਐਗਜ਼ਿਟ ਪੁਆਇੰਟ ਸੀਲ! ਚੱਪੇ-ਚੱਪੇ 'ਤੇ ਲੱਗੇ ਨਾਕੇ, ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ


author

shivani attri

Content Editor

Related News