ਜਦੋਂ ਜਾਮ ''ਚ ਫ਼ਸ ਗਈ ਅੱਗ ਬੁਝਾਉਣ ਜਾ ਰਹੀ ਫਾਇਰ ਬ੍ਰਿਗੇਡ ਦੀ ਗੱਡੀ, ਫ਼ਿਰ ਜੋ ਹੋਇਆ...
Sunday, Oct 27, 2024 - 03:27 AM (IST)
ਲੁਧਿਆਣਾ (ਮੁਕੇਸ਼)- ਦੀਵਾਲੀ ਕਾਰਨ ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਟ੍ਰੈਫਿਕ ਦਾ ਬੁਰਾ ਹਾਲ ਹੈ, ਜਿਸ ਦੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਅੱਗ ਬੁਝਾਉਣ ਲਈ ਜਾ ਰਹੀ ਫਾਇਰ ਬ੍ਰਿਗੇਡ ਦੀ ਗੱਡੀ ਸੁਭਾਨੀ ਬਿਲਡਿੰਗ ਰੋਡ ’ਤੇ ਜਾਮ ’ਚ ਫਸ ਗਈ, ਜੋ ਕਿ ਹੂਟਰ 'ਤੇ ਹੂਟਰ ਵਜਾਈ ਜਾ ਰਹੀ ਸੀ, ਪਰ ਜਾਮ ਖੁੱਲ੍ਹਣ ਦਾ ਨਾਂ ਨਹੀਂ ਲੈ ਰਿਹਾ ਸੀ। ਇਸ ਦੌਰਾਨ ਬਾਜ਼ਾਰ ਦੇ ਕੁਝ ਦੁਕਾਨਦਾਰਾਂ ਮੋਰਚਾ ਸੰਭਾਲਦੇ ਹੋਇਆਂ ਫਾਇਰ ਬ੍ਰਿਗੇਡ ਦੀ ਗੱਡੀ ਲਈ ਰਸਤਾ ਬਣਾਇਆ ਤੇ ਉਸ ਨੂੰ ਰਵਾਨਾ ਕੀਤਾ।
ਸਮਾਜ ਸੇਵੀ ਸੁਰਿੰਦਰ ਸਿੰਘ ਅਲਵਰ, ਗੁਰਪ੍ਰੀਤ ਸਿੰਘ ਸੰਨੀ, ਬੀ.ਕੇ. ਸ਼ਰਮਾ, ਵਿਪਨ ਸ਼ਰਮਾ, ਗੁਰਸੇਵਕ ਸਿੰਘ, ਦਵਿੰਦਰ ਸਿੰਘ, ਰਾਜਿੰਦਰ ਢੀਂਗਰਾ, ਰਿਸ਼ੀ ਢੀਂਗਰਾ, ਆਸ਼ੂ ਗੁਪਤਾ, ਰਮਨ ਸਿੰਗਲਾ ਹੋਰਾਂ ਕਿਹਾ ਕਿ ਬਾਜ਼ਾਰਾਂ ਅੰਦਰ ਦੁਕਾਨਦਾਰਾਂ ਵੱਲੋਂ ਸੜਕ 'ਤੇ ਮਾਲ ਦੀਆਂ ਪੇਟੀਆਂ ਤੇ ਬੋਰਿਆਂ ਦੀਆਂ ਪੈਕਿੰਗ ਕਰਨਾ ਤੋਂ ਇਲਾਵਾ ਦੁਕਾਨਾਂ ਦੇ ਬਾਹਰ ਸੜਕ ’ਤੇ ਸਾਮਾਨ ਸਜਾਉਣਾ ਜਾਮ ਦਾ ਕਾਰਨ ਬਣ ਰਹੇ ਹਨ। ਰਹੀ ਸਹੀ ਕਸਰ ਈ ਰਿਕਸ਼ਾ ਚਾਲਕਾਂ ਨੇ ਪੂਰੀ ਕਰ ਦਿੱਤੀ ਹੈ, ਜੋ ਕਿ ਬਾਜ਼ਾਰਾਂ ਅੰਦਰ ਅੱਡੇ ਬਣਾਏ ਹੋਏ ਹਨ।
ਪ੍ਰਸ਼ਾਸਨ ਵੱਲੋਂ ਤਿਉਹਾਰਾਂ ਨੂੰ ਲੈ ਕੇ ਕੀਤੇ ਜਾਣ ਵਾਲੇ ਟ੍ਰੈਫਿਕ ਪ੍ਰਬੰਧਾਂ ਦੀ ਪੋਲ ਖੁੱਲ੍ਹਦੀਆਂ ਦੇਖੀ ਜਾ ਸਕਦੀ ਹੈ ਆਏ ਦਿਨ ਬਾਜ਼ਾਰਾਂ ਵਿਖੇ ਲੱਗਣ ਵਾਲੇ ਜਾਮ ਤੋਂ ਲੋਕ ਪ੍ਰੇਸ਼ਾਨ ਹਨ।
ਇਹ ਵੀ ਪੜ੍ਹੋ- ਬੇਕਾਬੂ ਹੋ ਕੇ ਡਿਵਾਈਡਰ ਤੋੜ ਕੇ ਦੂਜੇ ਪਾਸੇ ਜਾ ਵੜੀ ਬੱਸ, ਬਾਈਕ 'ਤੇ ਜਾਂਦੇ ਪਤੀ-ਪਤਨੀ ਨੂੰ ਦਰੜਿਆ, ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e