ਪੁਲਸ ਤੋਂ ਬੇਖੌਫ਼ ਹਥਿਆਰਬੰਦ ਚੋਰ ਗੱਡੀ ’ਚ ਜ਼ਿੰਕ ਦੀਆਂ ਸਿੱਲੀਆਂ ਉਡਾ ਕੇ ਹੋਏ ਫ਼ਰਾਰ
Monday, Mar 09, 2026 - 10:51 AM (IST)
ਲੁਧਿਆਣਾ (ਮੁਕੇਸ਼) : ਫੋਕਲ ਪੁਆਇੰਟ ਫੇਜ਼-5 ਸਥਿਤ ਹਥਿਆਰਬੰਦ ਚੋਰਾਂ ਨੇ ਬੀ. ਡੀ. ਸਾਈਕਲ ਇੰਡਸਟਰੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਰੀਬ 5 ਲੱਖ ਰੁਪਏ ਮੁੱਲ ਦੀਆਂ ਜ਼ਿੰਕ ਦੀਆਂ ਸਿੱਲੀਆਂ ਚੋਰੀ ਕਰ ਲਈਆਂ। ਚੋਰ ਸਫ਼ੈਦ ਰੰਗ ਦੀ ਗੱਡੀ ’ਚ ਆਏ ਸਨ। ਇਸ ਵਾਰਦਾਤ ਕਾਰਨ ਸਨਅਤਕਾਰਾਂ ’ਚ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ICICI Bank ਦੇ ATM ਤੋਂ ਲੁੱਟ, ਗੈਸ ਕਟਰ ਨਾਲ ਮਸ਼ੀਨ ਵੱਢ ਕੇ ਕੱਢ ਲਏ ਪੈਸੇ
ਫੈਕਟਰੀ ਮਾਲਕ ਰਾਕੇਸ਼ ਗੁਪਤਾ ਅਤੇ ਪੰਕਜ ਗੁਪਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਨਵਰੀ ਮਹੀਨੇ ’ਚ ਵੀ ਚੋਰ ਕੰਧ ਟੱਪ ਕੇ 4 ਲੱਖ ਰੁਪਏ ਦਾ ਮਾਲ ਲੈ ਗਏ ਸਨ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬੀਤੀ ਰਾਤ ਚੋਰਾਂ ਨੇ ਪਹਿਲਾਂ ਨਾਲ ਦੀ ਬੰਦ ਫੈਕਟਰੀ ਦਾ ਤਾਲਾ ਤੋੜਿਆ ਅਤੇ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਤੇ ਕਰੀਬ 5 ਲੱਖ ਰੁਪਏ ਮੁੱਲ ਦੀਆਂ ਜ਼ਿੰਕ ਦੀਆਂ 40 ਸਿੱਲੀਆਂ ਚੋਰੀ ਕਰਕੇ ਲੈ ਗਏ। ਸੀ. ਸੀ. ਟੀ. ਵੀ. ਫੁਟੇਜ ’ਚ ਚੋਰ ਸਰੀਏ ਨਾਲ ਸਟੋਰ ਦੇ ਤਾਲੇ ਤੋੜਦੇ ਨਜ਼ਰ ਆ ਰਹੇ ਹਨ। ਜਦੋਂ ਚੌਕੀਦਾਰ ਨੇ ਰੌਲਾ ਪਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਚੋਰ ਮਾਲ ਸਮੇਤ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਸ ਦੇ ਜਾਣ ਮਗਰੋਂ ਚੋਰ ਬਾਈਕ ’ਤੇ ਦੁਬਾਰਾ ਬਚਿਆ ਮਾਲ ਚੁੱਕਣ ਆਏ ਪਰ ਉਦੋਂ ਤੱਕ ਮਾਲਕਾਂ ਨੇ ਸਿੱਲੀਆਂ ਅੰਦਰ ਰੱਖਵਾ ਦਿੱਤੀਆਂ ਸਨ। ਸਨਅਤਕਾਰਾਂ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਫੋਕਲ ਪੁਆਇੰਟ ’ਚ ਗਸ਼ਤ ਵਧਾਈ ਜਾਵੇ ਅਤੇ ਚੋਰ ਗਿਰੋਹ ਨੂੰ ਜਲਦ ਕਾਬੂ ਕੀਤਾ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
