ਲੁਧਿਆਣਾ ''ਚ 8 ਬਾਲ ਮਜ਼ਦੂਰਾਂ ਨੂੰ ਛੁਡਾਇਆ ਗਿਆ, ਕੀਤਾ ਜਾਵੇਗਾ ਮਾਪਿਆਂ ਦੇ ਸਪੁਰਦ

Thursday, Oct 05, 2017 - 02:09 PM (IST)

ਲੁਧਿਆਣਾ ''ਚ 8 ਬਾਲ ਮਜ਼ਦੂਰਾਂ ਨੂੰ ਛੁਡਾਇਆ ਗਿਆ, ਕੀਤਾ ਜਾਵੇਗਾ ਮਾਪਿਆਂ ਦੇ ਸਪੁਰਦ

ਲੁਧਿਆਣਾ (000) : ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਮਾਡਲ ਟਾਊਨ ਅਤੇ ਮਾਧੋਪੁਰੀ ਗਲੀ ਨੰਬਰ-20 ਦੇ ਨੇੜਲੇ ਇਲਾਕੇ ਦੇ ਘਰ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਦੇ 8 ਬਾਲ ਮਜ਼ਦੂਰਾਂ ਨੂੰ ਛੁਡਾ ਲਿਆ ਗਿਆ ਹੈ। ਇਨ੍ਹਾਂ ਬਾਲ ਮਜ਼ਦੂਰਾਂ ਦਾ ਮੈਡੀਕਲ ਕਰਵਾ ਕੇ ਜ਼ਿਲ੍ਹਾ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤਾ ਗਿਆ। ਕਮੇਟੀ ਵੱਲੋਂ ਇਨ੍ਹਾਂ ਬਾਲਾਂ ਦੀ ਕੌਂਸਲਿੰਗ ਕਰਕੇ ਇਨ੍ਹਾਂ ਦੇ ਮਾਪਿਆਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ। ਜੇਕਰ ਇਨ੍ਹਾਂ ਦੇ ਮਾਪਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਦਾ ਤਾਂ ਕਮੇਟੀ ਵੱਲੋਂ ਇਨ੍ਹਾਂ ਨੂੰ 'ਚਾਈਲਡ ਕੇਅਰ ਹੋਮ' ਵਿਖੇ ਭੇਜ ਦਿੱਤਾ ਜਾਵੇਗਾ। ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲਾ ਲੁਧਿਆਣਾ ਵਿੱਚ ਕਿਸੇ ਵੀ ਤਰ੍ਹਾਂ ਦੀ ਬਾਲ 


Related News