ਸੁਲਤਾਨਪੁਰ ਲੋਧੀ ''ਚ ਪ੍ਰਸ਼ਾਸਨ ਦੀ ਵੱਡੀ ਕਾਰਵਾਈ: 6 ਕਨਾਲ 10 ਮਰਲੇ ਪੰਚਾਇਤੀ ਜ਼ਮੀਨ ਤੋਂ ਛੁਡਾਇਆ ਨਾਜਾਇਜ਼ ਕਬਜ਼ਾ

Monday, Apr 13, 2026 - 07:10 AM (IST)

ਸੁਲਤਾਨਪੁਰ ਲੋਧੀ ''ਚ ਪ੍ਰਸ਼ਾਸਨ ਦੀ ਵੱਡੀ ਕਾਰਵਾਈ: 6 ਕਨਾਲ 10 ਮਰਲੇ ਪੰਚਾਇਤੀ ਜ਼ਮੀਨ ਤੋਂ ਛੁਡਾਇਆ ਨਾਜਾਇਜ਼ ਕਬਜ਼ਾ

ਸੁਲਤਾਨਪੁਰ ਲੋਧੀ (ਧੀਰ) : ਡੀ. ਡੀ. ਪੀ. ਓ. ਗੁਰਪ੍ਰਤਾਪ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬੀ. ਡੀ. ਪੀ. ਓ. ਗੁਰਮੀਤ ਸਿੰਘ ਕਾਹਲੋ ਦੀ ਅਗਵਾਈ ਅਤੇ ਪੰਚਾਇਤ ਅਫਸਰ ਭੁਪਿੰਦਰ ਸਿੰਘ ਮਾਲ ਵਿਭਾਗ ਪਟਵਾਰੀ, ਗੁਰਚਰਨ ਸਿੰਘ ਅਤੇ ਕਸ਼ਮੀਰ ਸਿੰਘ ਪੰਚਾਇਤ ਸਕੱਤਰ ਦੀ ਸਾਂਝੀ ਦੇਖ-ਰੇਖ ਹੇਠ ਅੱਜ ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਨੂੰ ਜਾਂਦੀ 4 ਮਾਰਗੀ ਸੜਕ ’ਤੇ ਸੁਲੱਖਣ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਤਲਵੰਡੀ ਚੌਧਰੀਆਂ ਪਾਸੋਂ 6 ਕਨਾਲ 10 ਮਰਲੇ ਪੰਚਾਇਤੀ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛੁਡਾਇਆ ਗਿਆ। ਗੌਰਤਲਬ ਹੈ ਕਿ ਸੁਲੱਖਣ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਤਲਵੰਡੀ ਚੌਧਰੀਆਂ ਦੇ ਬਣਦੀ 7 ਕਨਾਲ ਜ਼ਮੀਨ ਪੂਰੀ ਕਰ ਦਿੱਤੀ ਗਈ ਹੈ। ਸਰਪੰਚ ਬਲਵਿੰਦਰ ਸਿੰਘ ਲੱਡੂ ਨੇ ਅੱਗੇ ਦੱਸਿਆ ਕਿ ਨਾਜਾਇਜ਼ ਕਬਜ਼ਾ ਛੁਡਾਉਣ ਉਪਰੰਤ 6 ਕਨਾਲ 10 ਮਰਲੇ ਜ਼ਮੀਨ ਸੁਲੱਖਣ ਸਿੰਘ ਪੁੱਤਰ ਪਾਲਾ ਸਿੰਘ ਨੂੰ ਠੇਕੇ ’ਤੇ ਦੇ ਦਿੱਤੀ ਹੈ ਅਤੇ ਇਸ ਠੇਕੇ ਦੀ ਰਸੀਦ ਕਸ਼ਮੀਰ ਸਿੰਘ ਪੰਚਾਇਤ ਸਕੱਤਰ ਨੇ ਕੱਟ ਦਿੱਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਤੇਜ਼ਧਾਰ ਹਥਿਆਰਾਂ ਨਾਲ ਲੈਸ ਨਕਾਬਪੋਸ਼ਾਂ ਨੇ ਅੱਧੀ ਰਾਤ ਨੂੰ ਮਚਾਇਆ ਤਾਂਡਵ

ਸਰਪੰਚ ਬਲਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਅੱਗੇ ਦੱਸਿਆ ਕਿ ਨਗਰ ਨਿਵਾਸੀਆਂ ਨੂੰ ਨਿਰਮਤਾ ਸਹਿਤ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਸੱਜਣਾਂ ਪਾਸ ਪੰਚਾਇਤੀ ਜ਼ਮੀਨ ਅਤੇ ਜਿਨ੍ਹਾਂ ਅਜੇ ਰਸੀਦ ਨਹੀਂ ਕਟਾਈ ਤੁਰੰਤ ਕਟਾ ਲੈਣ ਅਗਰ ਕੋਈ ਸੱਜਣ ਕੁਤਾਹੀ ਕਰਦਾ ਹੈ ਤਾਂ ਮਾਲ ਵਿਭਾਗ ਉਸ ਪਾਸੋਂ ਗ੍ਰਾਮ ਪੰਚਾਇਤ ਦੀ ਸਲਾਹ ਨਾਲ ਜ਼ਮੀਨ ’ਤੇ ਨਾਜਾਇਜ਼ ਕੀਤਾ ਕਬਜ਼ਾ ਛੁਡਾ ਸਕਦਾ ਹੈ। ਇਸ ਮੌਕੇ ’ਤੇ ਸਰਪੰਚ ਬਲਵਿੰਦਰ ਸਿੰਘ ਲੱਡੂ, ਜਸਕੰਵਲ ਸਿੰਘ ਬਲਾਕ ਪ੍ਰਧਾਨ ਆਪ, ਭੁਪਿੰਦਰ ਸਿੰਘ ਪੰਚਾਇਤ ਅਫਸਰ ਗੁਰਚਰਨ ਸਿੰਘ ਪਟਵਾਰੀ, ਪੰਚਾਇਤ ਸਕੱਤਰ ਕਸ਼ਮੀਰ ਸਿੰਘ, ਸਾਬਕਾ ਮੈਂਬਰ ਮੇਜਰ ਸਿੰਘ, ਮੈਂਬਰ ਪੰਚਾਇਤ ਵੀਰਪਾਲ, ਸਰਬਜੀਤ ਸ਼ੱਬਾ, ਸੁਲੱਖਣ ਸਿੰਘ, ਰਣਜੀਤ ਸਿੰਘ ਰਾਣਾ ਨੰਡਾ, ਮਾਸਟਰ ਪਰਸਨ ਲਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News