ਪੰਜਾਬ ''ਚ ਵੱਡਾ ਹਾਦਸਾ: ਬੁੱਝ ਗਏ 2 ਘਰਾਂ ਦੇ ਚਿਰਾਗ, ਮਾਪਿਆਂ ਦੇ ਸੀ ਦੋਵੇਂ ਇਕਲੌਤੇ ਪੁੱਤ

Sunday, Apr 26, 2026 - 01:03 PM (IST)

ਪੰਜਾਬ ''ਚ ਵੱਡਾ ਹਾਦਸਾ: ਬੁੱਝ ਗਏ 2 ਘਰਾਂ ਦੇ ਚਿਰਾਗ, ਮਾਪਿਆਂ ਦੇ ਸੀ ਦੋਵੇਂ ਇਕਲੌਤੇ ਪੁੱਤ

ਭੀਖੀ (ਤਾਇਲ)- ਸ਼ਹਿਰ ’ਚੋਂ ਲੰਘਦੀ ਭੀਖੀ ਡਿਸਟ੍ਰੀਬੁਟਰੀ ਨਹਿਰ ’ਚ ਡੁੱਬਣ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿੰਡ ਹਮੀਰਗੜ੍ਹ ਢੈਪਈ ਵਾਸੀ ਗੁਰਵਿੰਦਰ ਸਿੰਘ (15) ਪੁੱਤਰ ਅਜੈਬ ਸਿੰਘ ਅਤੇ ਭੀਖੀ ਵਾਸੀ ਸੁਖਪ੍ਰੀਤ ਸਿੰਘ (16) ਪੁੱਤਰ ਰਾਮਫਲ ਸਿੰਘ ਘਰੋਂ ਕੁਝ ਖਰੀਦਦਾਰੀ ਕਰਨ ਦਾ ਕਹਿ ਕੇ ਭੀਖੀ ਨਹਿਰ ਦੇ ਪਿੰਡ ਸਮਾਉਂ ਦੇ ਪੁਲ ਕੋਲ ਨਹਾਉਣ ਲਈ ਚਲੇ ਗਏ। 

ਇਹ ਵੀ ਪੜ੍ਹੋ- ਪੰਜਾਬ: ਗਰਮੀ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਲਈ ਅਹਿਮ ਹਦਾਇਤਾਂ ਜਾਰੀ

ਨਹਿਰ ’ਚ ਨਹਾਉਂਦੇ ਸਮੇਂ ਦੋਵੇਂ ਦੋਸਤ ਕਿਸੇ ਕਾਰਨ ਰੁੜ ਗਏ। ਜਿਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਦੀ ਤਲਾਸ਼ ਕੀਤੀ ਅਤੇ ਕਈ ਘੰਟਿਆਂ ਬਾਅਦ ਪਿੰਡ ਫਰਵਾਹੀ ਦੇ ਜੋੜੇ ਪੁਲਾਂ ਕੋਲੋਂ ਦੋਵਾਂ ਦੀਆਂ ਤੈਰਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ- ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ

ਜ਼ਿਕਰਯੋਗ ਹੈ ਕਿ ਦੋਵੇਂ ਮੁੰਡੇ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸਨ। ਉਧਰ ਭੀਖੀ ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News