ਲੁਧਿਆਣਾ ''ਚ ਸਿਲੰਡਰਾਂ ਲਈ ''ਜੰਗ'': ਗੁੱਸੇ ''ਚ ਆਏ ਲੋਕਾਂ ਨੇ ਡਲਿਵਰੀਮੈਨ ਨੂੰ ਘੇਰ ਕੇ ਕੁੱਟਿਆ, ਆਟੋ ਦੀ ਕੀਤੀ ਭੰਨਤੋੜ

Thursday, Apr 16, 2026 - 09:23 AM (IST)

ਲੁਧਿਆਣਾ ''ਚ ਸਿਲੰਡਰਾਂ ਲਈ ''ਜੰਗ'': ਗੁੱਸੇ ''ਚ ਆਏ ਲੋਕਾਂ ਨੇ ਡਲਿਵਰੀਮੈਨ ਨੂੰ ਘੇਰ ਕੇ ਕੁੱਟਿਆ, ਆਟੋ ਦੀ ਕੀਤੀ ਭੰਨਤੋੜ

ਲੁਧਿਆਣਾ (ਖੁਰਾਣਾ) : ਉਦਯੋਗਿਕ ਨਗਰ ਦੇ ਸ਼ੇਰਪੁਰ ਇਲਾਕੇ ’ਚ ਗੈਸ ਸਿਲੰਡਰ ਦੀ ਸਪਲਾਈ ਦੇਣ ਜਾ ਰਹੇ ਦਿਵਿਆ ਗੈਸ ਸਰਵਿਸ ਦੇ ਡਲਿਵਰੀਮੈਨ ਨੂੰ ਲੋਕਾਂ ਨੇ ਰਸਤੇ ’ਚ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਸਿਲੰਡਰਾਂ ਨਾਲ ਭਰੇ ਆਟੋ ਰਿਕਸ਼ਾ ਦੀ ਇੱਟਾਂ-ਪੱਥਰਾਂ ਨਾਲ ਭੰਨ-ਤੋੜ ਕੀਤੀ। ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਮਾਹੌਲ ਤਣਾਅਪੂਰਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੰਡਰ ਦੀ ਸਪਲਾਈ ਨਾ ਮਿਲਣ ਕਾਰਨ ਕੁਝ ਖਪਤਕਾਰਾਂ ਦਾ ਪਾਰਾ ਸੱਤਵੇਂ ਅਾਸਮਾਨ ’ਤੇ ਪੁੱਜ ਗਿਆ ਅਤੇ ਉਨ੍ਹਾਂ ਕਾਨੂੰਨ ਨੂੰ ਆਪਣੇ ਹੱਥਾਂ ’ਚ ਲੈਂਦਿਆਂ ਆਟੋ ਰਿਕਸ਼ਾ ਦੇ ਸ਼ੀਸ਼ੇ ਤੋੜ ਦਿੱਤੇ। ਮੌਕੇ ਤੋਂ ਗੁਜ਼ਰ ਰਹੇ ਕੁਝ ਵਾਹਨ ਚਾਲਕਾਂ ਨੇ ਭੜਕੇ ਲੋਕਾਂ ਨੂੰ ਸ਼ਾਂਤ ਕਰਕੇ ਡਲਿਵਰੀਮੈਨ ਨੂੰ ਬਚਾਇਆ। ਖ਼ੁਸ਼ਕਿਸਮਤੀ ਰਹੀ ਕਿ ਲੋਕਾਂ ਨੇ ਆਟੋ ਰਿਕਸ਼ਾ ’ਚ ਭਰੇ ਹੋਏ ਗੈਸ ਸਿਲੰਡਰਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ 'ਚ ਮਸ਼ਹੂਰ ਕਾਰੋਬਾਰੀ ਦੀ ਦੁਕਾਨ 'ਤੇ ਫ਼ਾਇਰਿੰਗ, ਸ਼ਗਨਪ੍ਰੀਤ ਸਿੰਘ ਨਾਲ ਜੁੜੇ ਤਾਰ

ਉਧਰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਗੈਸ ਏਜੰਸੀ ਦੇ ਸੰਚਾਲਕ ਜਸਕੀਰਤ ਸਿੰਘ ਨੇ ਦੱਸਿਆ ਕਿ ਏਜੰਸੀ ਵੱਲੋਂ ਨਿਯਮਾਂ ਅਨੁਸਾਰ ਹੀ ਸਪਲਾਈ ਦਿੱਤੀ ਜਾ ਰਹੀ ਹੈ ਪਰ ਕੁਝ ਲੋਕ ਜ਼ਬਰਦਸਤੀ ਸਿਲੰਡਰ ਮੰਗ ਰਹੇ ਸਨ। ਉਨ੍ਹਾਂ ਕਿਹਾ ਕਿ ਡਲਿਵਰੀਮੈਨ ਨਾਲ ਹੋਈ ਕੁੱਟਮਾਰ ਅਤੇ ਆਟੋ ਦੀ ਭੰਨ-ਤੋੜ ਦੀ ਸ਼ਿਕਾਇਤ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਮੰਗਲਵਾਰ ਦੇਰ ਸ਼ਾਮ ਦੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News