ਲੁਧਿਆਣਾ ''ਚ ਕਹਿਰ: ਕਚਰੇ ਵਾਲੀ ਟਰਾਲੀ ਨੇ 15 ਸਾਲਾ ਮਾਸੂਮ ਨੂੰ ਕੁਚਲਿਆ, ਪਰਿਵਾਰ ਦਾ ਬੁੱਝਿਆ ਦੂਜਾ ਚਿਰਾਗ

Thursday, Apr 23, 2026 - 08:43 AM (IST)

ਲੁਧਿਆਣਾ ''ਚ ਕਹਿਰ: ਕਚਰੇ ਵਾਲੀ ਟਰਾਲੀ ਨੇ 15 ਸਾਲਾ ਮਾਸੂਮ ਨੂੰ ਕੁਚਲਿਆ, ਪਰਿਵਾਰ ਦਾ ਬੁੱਝਿਆ ਦੂਜਾ ਚਿਰਾਗ

ਲੁਧਿਆਣਾ (ਰਾਮ) : ਟਿੱਬਾ ਰੋਡ ਪੁਲ ਦੇ ਕੋਲ ਬੁੱਧਵਾਰ ਦੁਪਹਿਰ ਨੂੰ ਇਕ ਅਜਿਹਾ ਦਿਲ ਨੂੰ ਝੰਜੋੜ ਦੇਣ ਵਾਲਾ ਹਾਦਸਾ ਹੋਇਆ, ਜਿਸ ਨੇ ਇਕ ਗਰੀਬ ਪਰਿਵਾਰ ਦੇ ਬਲਦੇ ਚਿਰਾਗ ਨੂੰ ਬੁਝਾ ਦਿੱਤਾ। ਕਚਰੇ ਨਾਲ ਭਰੀ ਇਕ ਤੇਜ਼ ਰਫਤਾਰ ਟਰਾਲੀ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 15 ਸਾਲ ਦੇ ਨਾਬਾਲਗ ਸਵਰਣ ਕੁਮਾਰ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਸੁਭਾਸ਼ ਨਗਰ ਦਾ ਰਹਿਣ ਵਾਲਾ ਸਰਵਣ ਇਕ ਮੋਟਰਸਾਈਕਲ ਮਕੈਨਿਕ ਦੀ ਦੁਕਾਨ ’ਤੇ ਕੰਮ ਸਿੱਖ ਰਿਹਾ ਸੀ ਅਤੇ ਬੁੱਧਵਾਰ ਦੁਪਹਿਰ ਕਰੀਬ 12 ਵਜੇ ਉਹ ਆਪਣੀ ਦੁਕਾਨ ਦਾ ਕੋਈ ਸਾਮਾਨ ਲੈਣ ਲਈ ਨਿਕਲਿਆ ਸੀ, ਉਸ ਨੂੰ ਕੀ ਪਤਾ ਸੀ ਕਿ ਮੌਤ ਰਸਤੇ ਵਿਚ ਉਸ ਦਾ ਇੰਤਜ਼ਾਰ ਕਰ ਰਹੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਸਰਵਣ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਉਸ ਨੇ ਘਟਨਾ ਸਥਾਨ ’ਤੇ ਹੀ ਦਮ ਤੋੜ ਦਿੱਤਾ। ਕਰੀਬ ਇਕ ਘੰਟੇ ਬਾਅਦ ਜਦੋਂ ਪਰਿਵਾਰ ਵਾਲਿਆਂ ਨੂੰ ਇਸ ਅਣਹੋਣੀ ਦੀ ਖ਼ਬਰ ਮਿਲੀ ਤਾਂ ਘਰ ਵਿਚ ਕੋਹਰਾਮ ਮਚ ਗਿਆ। ਰੋਂਦੇ ਬਿਲਕਦੇ ਮਾਤਾ-ਪਿਤਾ ਦਾ ਬੁਰਾ ਹਾਲ ਹੈ। ਇਸ ਹਾਦਸੇ ਨੇ ਇਕ ਲਾਚਾਰ ਪਰਿਵਾਰ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ: ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਰਵਣ ਤਿੰਨ ਭਰਾ ਸਨ, ਜਿਨ੍ਹਾਂ ਵਿਚੋਂ ਸਭ ਤੋਂ ਛੋਟੇ ਭਰਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਹੁਣ ਵਿਚਕਾਰਲੇ ਭਰਾ ਸਰਵਣ ਨੂੰ ਵੀ ਬੇਰਹਿਮ ਕਾਲ ਨੇ ਖੋਹ ਲਿਆ। ਹੁਣ ਪਰਿਵਾਰ ਵਿਚ ਕੇਵਲ ਸਭ ਤੋਂ ਵੱਡਾ ਭਰਾ ਬਚਿਆ ਹੈ ਜੋ ਸਿਲਾਈ ਦਾ ਕੰਮ ਕਰਦਾ ਹੈ, ਜਦੋਂਕਿ ਪਿਤਾ ਇਕ ਛੋਟੀ ਜਿਹੀ ਚਾਹ ਦੀ ਦੁਕਾਨ ਚਲਾ ਕੇ ਘਰ ਦਾ ਗੁਜ਼ਾਰਾ ਕਰਦੇ ਹਨ। ਸਰਵਣ ਛੋਟੀ ਉਮਰ ਵਿਚ ਹੀ ਮਕੈਨਿਕ ਦਾ ਕੰਮ ਸਿੱਖ ਕੇ ਆਪਣੇ ਪਿਤਾ ਦਾ ਸਹਾਰਾ ਬਣਨਾ ਚਾਹੁੰਦਾ ਸੀ ਪਰ ਉਸ ਦੀ ਮੌਤ ਨੇ ਪਰਿਵਾਰ ਦੇ ਸਾਰੇ ਸੁਪਨੇ ਚਨਕਾਚੂਰ ਕਰ ਦਿੱਤੇ।

ਵਾਰਦਾਤ ਤੋਂ ਬਾਅਦ ਮੁਲਜ਼ਮ ਟਰਾਲੀ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਿਹਾ ਜੋ ਪੁਲਸ ਦੀ ਗਸ਼ਤ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤੀ। ਜਾਂਚ ਅਧਿਕਾਰੀ ਮੁਤਾਬਕ ਪੁਲਸ ਨੇ ਅਣਪਛਾਤੇ ਟਰਾਲੀ ਚਾਲਕ ਖਿਲਾਫ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤਾਂ ਕਿ ਫਰਾਰ ਮੁਲਜ਼ਮ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਭੇਜਿਆ ਜਾ ਸਕੇ।

ਇਹ ਵੀ ਪੜ੍ਹੋ : ਦਿੱਲੀ ’ਚ ਆਈ. ਆਰ. ਐੱਸ. ਅਧਿਕਾਰੀ ਦੀ ਧੀ ਦਾ ਜਬਰ-ਜ਼ਨਾਹ ਤੋਂ ਬਾਅਦ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News