ਪੰਜਾਬ ''ਚ 5 ਦਿਨ ਲੱਗਣਗੇ 8-10 ਘੰਟੇ ਦੇ ਲੰਬੇ ਬਿਜਲੀ ਕੱਟ, ਪਾਵਰਕਾਮ ਨੇ ਜਾਰੀ ਕੀਤਾ ਸ਼ਡਿਊਲ
Wednesday, Apr 22, 2026 - 10:21 AM (IST)
ਚੰਡੀਗੜ੍ਹ : ਪੰਜਾਬ 'ਚ ਗਰਮੀ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ. ਐੱਸ. ਪੀ. ਸੀ. ਐੱਸ.) ਵਲੋਂ ਘੰਟਿਆਂਬੱਧੀ ਲੰਬੇ ਬਿਜਲੀ ਕੱਟ ਲਾਏ ਜਾ ਰਹੇ ਹਨ। ਪੰਜਾਬ 'ਚ ਆਉਣ ਵਾਲੇ 5 ਦਿਨ ਲੋਕਾਂ ਨੂੰ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਪਾਵਰਕਾਮ ਵਲੋਂ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ। ਇਸ ਦੇ ਮੁਤਾਬਕ 26-28 ਅਪ੍ਰੈਲ ਤੱਕ ਮੋਹਾਲੀ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ 'ਚ ਬਿਜਲੀ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਸ਼ਹਿਰਾਂ 'ਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਿਜਲੀ ਬੰਦ ਰਹੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਚੜ੍ਹਦੀ ਸਵੇਰ ਵੱਡਾ ਐਨਕਾਊਂਟਰ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ
ਇਸ ਨੋਟਿਸ ਮੁਤਾਬਕ ਲੋਕਾਂ ਨੂੰ ਰੋਜ਼ਾਨਾ 8 ਤੋਂ 10 ਘੰਟੇ ਬਿਜਲੀ ਬੰਦ ਰਹਿਣ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਘਰੇਲੂ ਜੀਵਨ ਅਤੇ ਰੋਜ਼ਾਨਾ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਪਾਵਰਕਾਮ ਦਾ ਕਹਿਣਾ ਹੈ ਕਿ ਇਹ ਕੱਟ ਬਿਜਲੀ ਢਾਂਚੇ ਦੀ ਮੁਰੰਮਤ ਅਤੇ ਆਧੁਨਿਕਤਾ ਦੇ ਕੰਮਾਂ ਕਰਕੇ ਲਾਏ ਜਾ ਰਹੇ ਹਨ। ਮੌਜੂਦਾ ਹਾਲਾਤਾਂ 'ਚ ਪੰਜਾਬ ਦੀ ਬਿਜਲੀ ਮੰਗ ਲਗਭਗ 6000 ਮੈਗਾਵਾਟ ਹੈ, ਜਦਕਿ ਸਥਾਨਕ ਉਤਪਾਦਨ ਕਰੀਬ 3300 ਮੈਗਾਵਾਟ ਦੇ ਆਸ-ਪਾਸ ਹੈ।
ਇਹ ਵੀ ਪੜ੍ਹੋ : ਪੰਜਾਬ 'ਚ BLO ਦੀਆਂ ਡਿਊਟੀਆਂ ਬਾਰੇ ਨਵਾਂ ਫ਼ਰਮਾਨ ਜਾਰੀ, ਮੁੱਖ ਚੋਣ ਅਧਿਕਾਰੀ ਨੇ ਦਿੱਤੇ ਸਖ਼ਤ ਹੁਕਮ
ਘਾਟ ਪੂਰੀ ਕਰਨ ਲਈ ਕੇਂਦਰੀ ਪੂਲ ਤੋਂ ਤਕਰੀਬਨ 2700 ਮੈਗਾਵਾਟ ਬਿਜਲੀ ਲਈ ਜਾ ਰਹੀ ਹੈ। ਪਾਵਰਕਾਮ ਦਾ ਕਹਿਣਾ ਹੈ ਕਿ ਇਹ ਅਸਥਾਈ ਕੱਟ ਭਵਿੱਖ ਵਿੱਚ ਬਿਹਤਰ ਅਤੇ ਲਗਾਤਾਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹਨ। ਵੱਖ-ਵੱਖ ਸ਼ਹਿਰਾਂ ਵਿੱਚ ਨਿਰਧਾਰਤ ਸਮਿਆਂ ਦੌਰਾਨ ਬਿਜਲੀ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
