ਲੁਧਿਆਣਾ 'ਚ ਡੇਂਗੂ ਦਾ ਵੱਡਾ ਉਲਟਫੇਰ: ਹਸਪਤਾਲਾਂ 'ਚ 300 ਤੋਂ ਵੱਧ ਮਰੀਜ਼, ਵਿਭਾਗ ਦੀ ਰਿਪੋਰਟ 'ਚ ਸਿਰਫ਼ 1 ਪਾਜ਼ੇਟਿਵ
Tuesday, Apr 21, 2026 - 12:34 AM (IST)
ਲੁਧਿਆਣਾ (ਸਹਿਗਲ) : ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿਚ ਡੇਂਗੂ ਦੇ 300 ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ ਪਰ ਸਿਹਤ ਵਿਭਾਗ ਨੇ ਇਨ੍ਹਾਂ ਵਿਚੋਂ ਇਕ ਮਰੀਜ਼ ਵਿਚ ਡੇਂਗੂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਸਿਹਤ ਵਿਭਾਗ ਵਿਚ ਜਿਸ ਮਰੀਜ਼ ਵਿਚ ਡੇਂਗੂ ਪਾਜ਼ੇਟਿਵ ਹੋਣ ਦੀ ਗੱਲ ਕਹੀ ਹੈ, ਉਹ ਬਹਾਦਰਕੇ ਰੋਡ ਦੇ ਕੋਲ ਆਨੰਦ ਕਾਲੋਨੀ ਦਾ ਰਹਿਣ ਵਾਲਾ ਹੈ। ਜ਼ਿਲੇ ਦੇ ਚਾਰ ਸੈਟੀਨਲ ਸਰਵੀਲੈਂਸ ਸੈਂਟਰਾਂ ਸਿਵਲ ਹਸਪਤਾਲ ਲੁਧਿਆਣਾ, ਸਬ ਡਵੀਜ਼ਨਲ ਹਸਪਤਾਲ ਖੰਨਾ, ਜਗਰਾਓਂ ਅਤੇ ਰਾਏਕੋਟ ਵਿਚ ਡੇਂਗੂ ਦੇ ਸ਼ੱਕ ਵਿਚ ਤਿੰਨ ਸੌ ਤੋਂ ਵੱਧ ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੇਂਗੂ ਜਾਂਚ ਦੇ ਲਈ ਏਲਿਜਾ ਵਿਧੀ ਹੀ ਸਭ ਤੋਂ ਉੱਤਮ ਹੈ ਪਰ ਹਸਪਤਾਲਾਂ ਤੋਂ ਇਕੱਤਰ ਕੀਤੇ ਗਏ ਪੁਰਾਣੇ ਸੈਂਪਲਾਂ ਦੀ ਮੁੜ ਏਲਿਜਾ ਵਿਧੀ ਨਾਲ ਜਾਂਚ ਕਰਨਾ ਕਈ ਤਰ੍ਹਾਂ ਦੇ ਸੰਸ਼ੇ ਪੈਦਾ ਕਰਦਾ ਹੈ।
ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਕੰਪੇਨ ਸ਼ੁਰੂ
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੇਂਗੂ ਦੇ ਲਾਰਵਾ ਨੂੰ ਪੈਦਾ ਹੋਣ ਤੋਂ ਰੋਕਣ ਲਈ ਸ਼ੁੱਕਰਵਾਰ ਨੂੰ ਪੂਰੇ ਰਾਜ ਵਿਚ ‘ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਕੰਪੇਨ ਸ਼ੁਰੂ ਕਰ ਦਿੱਤੀ ਗਈ ਜਿਸ ਦੇ ਤਹਿਤ ਐਂਟੀ ਲਾਰਵਾ ਵਿੰਗ ਦੀਆਂ ਟੀਮਾਂ ਨੇ ਲੁਧਿਆਣਾ ਵਿਚ ਕਰੀਬ ਇਕ ਜਗ੍ਹਾ ਦੀ ਚੈਕਿੰਗ ਕੀਤੀ। ਇਸ ਦੌਰਾਨ ਚੰਦਰ ਨਗਰ, ਸੁਨੇਤ, ਸਾਬਣ ਬਜ਼ਾਰ, ਦਾਣਾ ਮੰਡੀ, ਈ.ਡਬਲਿਊ.ਐੱਸ. ਕਾਲੋਨੀ, ਅਸ਼ੋਕ ਨਗਰ, ਟਿੱਬਾ ਰੋਡ, ਹਰਗੋਬਿੰਦ ਨਗਰ, ਐੱਮ.ਸੀ.ਐੱਲ.ਕਾਲੋਨੀ, ਆਜਾਦ ਨਗਰ ਅਤੇ ਰਣਜੀਤ ਨਗਰ ਵਿਚ ਚੈਕਿੰਗ ਕੀਤੀ। ਸੁਨੇਤ ਵਿਚ ਇਕ ਵਾਟਰ ਕੂਲਰ ਤੋਂ ਡੇਂਗੂ ਦਾ ਲਾਰਵਾ ਮਿਲਿਆ।
ਇਹ ਵੀ ਪੜ੍ਹੋ : ਫਿਲੌਰ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਤੇ ਟਰੱਕ ਦੀ ਜ਼ਬਰਦਸਤ ਟੱਕਰ, ਇਕ ਕੁੜੀ ਦੀ ਮੌਤ
ਹਰ ਸ਼ੁੱਕਰਵਾਰ ਸਵੇਰ 9 ਤੋਂ 10 ਵਜੇ ਤੱਕ ਚੈੱਕ ਹੋਣਗੇ ਹਾਟਸਪਾਟ
ਹਾਲਾਂਕਿ ਜ਼ਿਲਾ ਸਿਹਤ ਵਿਭਾਗ ਜ਼ਿਲੇ ਦੇ ਡੇਂਗੂ ਦੇ ਕੇਸਾਂ ਨੂੰ ਨਕਾਰਦਾ ਆ ਰਿਹਾ ਹੈ ਪਰ ਡੇਂਗੂ ਦੇ ਖਤਰੇ ਦੇ ਮੱਦੇਨਜ਼ਰ ਸਟੇਟ ਹੈੱਡਕਵਾਟਰ ਨੇ ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਮੁਹਿੰਮ ਦੇ ਤਹਿਤ ਸਵੇਰ 9 ਤੋਂ 10 ਵਜੇ ਤੱਕ ਹਾਟਸਪਾਟ (ਡੇਂਗੂ ਦੇ ਸਭ ਤੋਂ ਪ੍ਰਭਾਵਿਤ ਇਲਾਕਿਆਂ) ਨੂੰ ਚੈੱਕ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਅਰਬਨ ਏਰੀਆ ਵਿਚ ਡੋਰ ਟੂ ਡੋਰ ਸਰਵੇ ਟੀਮਾਂ ਬਣਾਉਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।
ਹਸਪਤਾਲ ਦਿੰਦੇ ਹਨ ਗਲਤ ਰਿਪੋਰਟ ਤਾਂ ਕਿਉਂ ਨਹੀਂ ਕਰਦਾ ਸਿਹਤ ਵਿਭਾਗ ਕਾਰਵਾਈ
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹਸਪਤਾਲ ਡੇਂਗੂ ਦੇ ਮਾਮਲੇ ਵਿਚ ਗਲਤ ਰਿਪੋਰਟ ਦੇ ਰਹੇ ਹਨ ਤਾਂ ਸਿਹਤ ਵਿਭਾਗ ਉਨ੍ਹਾਂ ’ਤੇ ਕਾਰਵਾਈ ਕਿਉਂ ਨਹੀਂ ਕਰਦਾ। ਹਸਪਤਾਲਾਂ ਨੇ 300 ਮਰੀਜ਼ਾਂ ਵਿਚ ਡੇਂਗੂ ਪਾਜ਼ੇਟਿਵ ਹੋਣ ਦੀ ਗੱਲ ਕਹੀ ਪਰ ਸਿਹਤ ਵਿਭਾਗ ਨੇ ਇਕ ਮਰੀਜ਼ ਵਿਚ ਡੇਂਗੂ ਪਾਜ਼ੇਟਿਵ ਹੋਣ ਦੀ ਰਿਪੋਰਟ ਪੇਸ਼ ਕੀਤੀ ਹੈ। ਜੇਕਰ 299 ਮਾਮਲੇ ਝੂਠ ਹਨ ਤਾਂ ਸਿਹਤ ਵਿਭਾਗ ਨੇ ਹਸਪਤਾਲਾਂ ’ਤੇ ਕੀ ਕਾਰਵਾਈ ਕੀਤੀ ਹੈ?
ਏਲਿਜਾ ਟੈਸਟ ਦੀ ਹਫਤਾਵਾਰੀ ਜਾਂਚ ਨਹੀਂ ਕਰਦਾ ਸਿਹਤ ਵਿਭਾਗ
ਮਾਹਿਰਾਂ ਦਾ ਕਹਿਣਾ ਹੈ ਕਿ ਏਲਿਜਾ ਵਿਧੀ ਨਾਲ ਕੀਤੀ ਗਈ ਡੇਂਗੂ ਦੀ ਜਾਂਚ ਵਿਚ ਪਹਿਲੀ ਵਾਰ ਟੈਸਟ ਨੈਗੇਟਿਵ ਆਉਂਦਾ ਹੈ ਪਰ ਇਕ ਹਫਤੇ ਬਾਅਦ ਮੁੜ ਜਾਂਚ ਕਰਨ ਵਿਚ ਸਹੀ ਸਕਿਤੀ ਦਾ ਆਂਕਲਣ ਹੋ ਪਾਉਂਦਾ ਹੈ। ਜ਼ਿਆਦਾਤਰ ਮਾਮਲਿਆਂ ਵਿਚ ਮਰੀਜ਼ ਇਸੇ ਦੌਰਾਨ ਠੀਕ ਹੋ ਕੇ ਘਰ ਜਾ ਚੁੱਕੇ ਹੁੰਦੇ ਹਨ ਪਰ ਸਿਹਤ ਵਿਭਾਗ ਵਿਚ ਆਪਣੀ ਕਾਰਗੁਜ਼ਾਰੀ ਦਿਖਾਉਣ ਲਈ ਨੈਗੇਟਿਵ ਰਿਪੋਰਟ ਨੂੰ ਹੀ ਸਹੀ ਬਣਾ ਕੇ ਪੇਸ਼ ਕਰਦਾ ਹੈ ਤੇ ਵੀਕਲੀ ਟੈਸਟ ਲਈ ਕਦੇ ਯਤਨ ਨਹੀਂ ਕਰਦਾ ਨਾ ਹੀ ਸੀਬੀਸੀ ਟੈਸਟ ਦੋਹਰਾਏ ਜਾਂਦੇ ਹਨ।
ਇਹ ਵੀ ਪੜ੍ਹੋ : 50 ਲੱਖ ਤੋਂ ਮਹਿੰਗੀ ਜਾਇਦਾਦ 'ਤੇ ਵੀ ਨਹੀਂ ਲੱਗੇਗਾ TDS! ITAT ਦਾ ਇਤਿਹਾਸਕ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
