ਫਰੀਦਕੋਟ ਦੇ ਮੇਨ ਬਾਜ਼ਾਰ ''ਚ ਵੱਡਾ ਧਮਾਕਾ, ਦਹਿਲ ਗਿਆ ਪੂਰਾ ਇਲਾਕਾ
Tuesday, Apr 14, 2026 - 06:26 PM (IST)
ਫਰੀਦਕੋਟ (ਜਗਤਾਰ) : ਫਰੀਦਕੋਟ ਦੇ ਮੇਨ ਬਾਜ਼ਾਰ ਵਿਚ ਇਕ ਸੁਨਿਆਰੇ ਦੀ ਦੁਕਾਨ ਦੇ ਉੱਪਰ ਬਣੇ ਚੁਬਾਰੇ ਵਿਚ ਗਹਿਣੇ ਬਣਾਉਣ ਵਾਲੇ ਕਾਰੀਗਰ ਦੇ ਕਮਰੇ ਵਿਚ ਜ਼ੋਰਦਾਰ ਧਮਾਕਾ ਹੋ ਗਿਆ। ਜਿਸ ਦੀ ਆਵਾਜ਼ ਦੇ ਨਾਲ ਆਸ ਪਾਸ ਦਾ ਇਲਾਕਾ ਪੂਰੀ ਤਰ੍ਹਾਂ ਦਹਿਲ ਗਿਆ। ਇਸ ਧਮਾਕੇ 'ਚ ਇਕ ਕਾਰੀਗਰ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ। ਮਿਲੀ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਇਹ ਧਮਾਕਾ ਗੈਸ ਸਿਲੰਡਰ ਦੇ ਕਾਰਨ ਹੋਇਆ ਹੈ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਇਸ ਪਿੱਛੇ ਕੋਈ ਭੇਤ ਵੀ ਲੁਕਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਉਂਕਿ ਹਾਲਾਤ ਦਾ ਜਦੋਂ ਜਾਇਜ਼ਾ ਲਿਆ ਗਿਆ ਤਾਂ ਸਿਲੰਡਰ ਦਾ ਰੈਗੂਲੇਟਰ ਜ਼ਰੂਰ ਖੁੱਲਾ ਹੋਇਆ ਸੀ ਪਰ ਸਿਲੰਡਰ ਵਿਚ ਗੈਸ ਉਸੇ ਤਰ੍ਹਾਂ ਮੌਜੂਦ ਸੀ ਅਤੇ ਸਿਲੰਡਰ ਵੀ ਫਟਿਆ ਨਹੀਂ ਅਤੇ ਨਾ ਹੀ ਕਮਰੇ ਵਿਚ ਕਿਸੇ ਕਿਸਮ ਦੀ ਕੋਈ ਅੱਗ ਲੱਗੀ ਹਾਲਾਂਕਿ ਧਮਾਕੇ ਦੇ ਚੱਲਦੇ ਕਮਰੇ ਦੇ ਅੰਦਰ ਪਿਆ ਸਮਾਨ ਬੁਰੀ ਤਰ੍ਹਾਂ ਖਿਲਰ ਗਿਆ ਸ਼ਟਰ ਤੱਕ ਟੁੱਟ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਬਣਨ ਜਾ ਰਹੇ ਇਸ ਵੱਡੇ ਰੇਲ ਪ੍ਰੋਜੈਕਟ ਨੂੰ ਲੈ ਕੇ ਨਵੇਂ ਹੁਕਮ ਜਾਰੀ
ਧਮਾਕਾ ਇੰਨਾ ਜ਼ੋਰਦਾਰ ਸੀ ਕਿ ਆਸ ਪਾਸ ਦੀਆਂ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟ ਗਏ ਪਰ ਕਿਤੇ ਨਾ ਕਿਤੇ ਇਸ ਜਗ੍ਹਾ 'ਤੇ ਹਾਲਾਤ ਸ਼ੱਕੀ ਨਜ਼ਰ ਆਏ। ਫਿਲਹਾਲ ਪੁਲਸ ਵੱਲੋਂ ਮੌਕੇ 'ਤੇ ਪੁੱਜ ਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਨਜ਼ਰ ਵਿਚ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਜਿਸ ਗੈਸ ਸਿਲੰਡਰ ਦੇ ਉੱਪਰ ਲੜਕਾ ਕੰਮ ਕਰ ਰਿਹਾ ਉਸ ਦੀ ਗੈਸ ਲੀਕ ਹੋਈ ਹੋਣੀ ਹੈ ਜਿਸ ਦੇ ਕਾਰਨ ਉੱਥੇ ਧਮਾਕਾ ਹੋਇਆ। ਉਥੇ ਹੀ ਸੀਸੀਟੀਵੀ ਵਿਚ ਵੀ ਧਮਾਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਸਸਪੈਂਡ ਕਰਨ ਦੇ ਹੁਕਮ, ਕਾਰਾ ਅਜਿਹਾ ਕਿ ਸੁਣ ਉਡ ਜਾਣ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
