ਜਨਮ ਦਿਨ ''ਤੇ ਬਾਜ਼ਾਰੋਂ ਖਰੀਦੇ ਮਨਚੂਰੀਅਨ, ਜਦੋਂ ਖੋਲ੍ਹ ਕੇ ਦੇਖੇ ਤਾਂ ਰਹਿ ਗਏ ਦੰਗ

05/28/2024 10:51:43 AM

ਲੁਧਿਆਣਾ (ਸੁਧੀਰ) : ਜਨਮ ਦਿਨ ਮੌਕੇ ਬਾਜ਼ਾਰ ਤੋਂ ਖਰੀਦ ਕੇ ਲਿਆਂਦੇ ਮਨਚੂਰੀਅਨ ਕਾਰਨ ਇਕ ਵਿਅਕਤੀ ਨੂੰ ਆਪਣੇ ਰਿਸ਼ਤੇਦਾਰਾਂ ਅੱਗੇ ਸ਼ਰਮਿੰਦਾ ਹੋਣਾ ਪਿਆ। ਜਾਣਕਾਰੀ ਦਿੰਦੇ ਹੋਏ ਮਨਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪ੍ਰਤਾਪ ਚੌਕ ਸਥਿਤ ਮਾਧਵ ਫਾਸਟ ਫੂਡ ਦੀ ਦੁਕਾਨ ਤੋਂ ਮਨਚੂਰੀਅਨ ਖਰੀਦੇ ਸਨ। ਜਨਮ ਦਿਨ ਮਨਾਉਣ ਲਈ ਜਿਉਂ ਹੀ ਰਿਸ਼ਤੇਦਾਰਾਂ ਅੱਗੇ ਮਨਚੂਰੀਅਨ ਖੋਲ੍ਹੇ ਤਾਂ ਉਹ ਖਰਾਬ ਨਿਕਲੇ, ਜਿਸ ਕਾਰਨ ਉਸ ਨੂੰ ਆਪਣੇ ਰਿਸ਼ਤੇਦਾਰਾਂ ਅੱਗੇ ਸ਼ਰਮਿੰਦਾ ਹੋਣਾ ਪਿਆ। ਖੱਟੇ ਮਨਚੂਰੀਅਨ ਹੋਣ ਕਾਰਨ ਜਦੋਂ ਇਸ ਸਬੰਧੀ ਗਾਹਕ ਨੇ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ।

ਸਟ੍ਰੀਟ ਫੂਡ ਤੋਂ ਕਰੋ ਪ੍ਰਹੇਜ਼

ਗਰਮੀਆਂ ਦੇ ਮੌਸਮ ’ਚ ਖਾਣ-ਪੀਣ ਦਾ ਸਾਮਾਨ ਜਲਦੀ ਖਰਾਬ ਹੋ ਜਾਂਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਘਰ ’ਚ ਬਣਿਆ ਹੀ ਖਾਣਾ ਖਾਣ ਅਤੇ ਸਟ੍ਰੀਟ ਫੂਡ ਤੋਂ ਪ੍ਰਹੇਜ਼ ਕਰਨ। ਜ਼ਿਕਰਯੋਗ ਹੈ ਕਿ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਮੋਟਾ ਮੁਨਾਫਾ ਕਮਾਉਣ ਦੇ ਚੱਕਰ ’ਚ ਕੁਝ ਦੁਕਾਨਦਾਰ ਬਿਨਾਂ ਖਾਣ-ਪੀਣ ਦਾ ਸਾਮਾਨ ਗਾਹਕਾਂ ਨੂੰ ਪਰੋਸਦੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਕਈ ਮਾਮਲਿਆਂ ’ਚ ਫੂਡ ਪੋਇਜ਼ਨਿੰਗ ਹੋਣ ਕਾਰਨ ਹਸਪਾਤਲ ’ਚ ਦਾਖਲ ਵੀ ਹੋਣਾ ਪੈ ਜਾਂਦਾ ਹੈ।


Gurminder Singh

Content Editor

Related News