ਸਾਊਥ ਸੁਪਰਸਟਾਰ ਨੇ ਸਟੇਜ ''ਤੇ ਅਦਾਕਾਰਾ ਨੂੰ ਮਾਰਿਆ ਧੱਕਾ, ਵੇਖ ਹੈਰਾਨ ਰਹਿ ਗਏ ਲੋਕ

Thursday, May 30, 2024 - 02:31 PM (IST)

ਸਾਊਥ ਸੁਪਰਸਟਾਰ ਨੇ ਸਟੇਜ ''ਤੇ ਅਦਾਕਾਰਾ ਨੂੰ ਮਾਰਿਆ ਧੱਕਾ, ਵੇਖ ਹੈਰਾਨ ਰਹਿ ਗਏ ਲੋਕ

ਮੁੰਬਈ (ਬਿਊਰੋ) : ਤੇਲਗੂ ਸੁਪਰਸਟਾਰ ਨੰਦਾਮੁਰੀ ਬਾਲਕ੍ਰਿਸ਼ਨ ਦਾ ਹਾਲ ਹੀ 'ਚ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਅਦਾਕਾਰਾ ਅੰਜਿਲ ਨੂੰ ਸਟੇਜ 'ਤੇ ਧੱਕਾ ਦਿੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਰਣਜੀਤ ਬਾਵਾ ਨੇ ਆਖਿਰ ਕਿਉਂ ਲਿਖਿਆ - 'ਗਰਮੀ ਬਹੁਤ ਆ ਪਹਿਲਾਂ ਹੀ ਹੋਰ ਅੱਗ ਨਾ ਲਾਓ...'

ਦੱਸ ਦਈਏ ਕਿ ਵਾਇਰਲ ਹੋ ਰਹੇ ਇਸ ਵੀਡੀਓ 'ਚ ਨੰਦਾਮੁਰੀ ਬਾਲਕ੍ਰਿਸ਼ਨ ਫ਼ਿਲਮ 'ਗੈਂਗਸ ਆਫ ਗੋਦਾਵਰੀ' ਦੇ ਪ੍ਰੋਗਰਾਮ ਦੌਰਾਨ ਸਟੇਜ 'ਤੇ ਸੈਰ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸਟੇਜ 'ਤੇ ਪਹਿਲਾਂ ਤੋਂ ਹੀ ਕਈ ਲੋਕ ਮੌਜੂਦ ਸਨ। ਅਭਿਨੇਤਰੀ ਅੰਜਲੀ ਵੀ ਉਥੇ ਹੀ ਮੌਜੂਦ ਸੀ। ਇਸ ਦੌਰਾਨ ਨੰਦਾਮੁਰੀ ਨੇ ਅੰਜਲੀ ਨੂੰ ਸਟੇਜ 'ਤੇ ਕੁਝ ਜਗ੍ਹਾ ਬਣਾਉਣ ਲਈ ਕਹਿੰਦੇ ਹਨ। ਅੰਜਲੀ ਸਟੇਜ ਤੇ ਨੇਹਾ ਸ਼ੈੱਟੀ ਨਾਲ ਖੜ੍ਹ ਕੇ ਜਗ੍ਹਾ ਬਣਾ ਰਹੀ ਹੁੰਦੀ ਹੈ। ਦਰਅਸਲ, ਉਹ ਸਾੜ੍ਹੀ ਪਹਿਨਣ ਕਾਰਨ ਥੋੜ੍ਹਾ ਹੌਲੀ ਚੱਲ ਰਹੀ ਸੀ। ਫਿਰ ਨੰਦਾਮੁਰੀ ਬਾਲਕ੍ਰਿਸ਼ਨ ਨੇ ਉਸ ਨੂੰ ਧੱਕਾ ਦੇ ਦਿੱਤਾ।

ਦੱਸਣਯੋਗ ਹੈ ਕਿ ਨੰਦਾਮੁਰੀ ਦੇ ਇਸ ਤਰ੍ਹਾਂ ਅਚਾਨਕ ਧੱਕਾ ਦੇਣ ਕਾਰਨ ਉਸ ਦਾ ਸਾਰਾ ਸੰਤੁਲਨ ਵਿਗੜ ਜਾਂਦਾ ਹੈ। ਪਹਿਲਾਂ ਤਾਂ ਉਹ ਨੰਦਾਮੁਰੀ ਦੀ ਹਰਕਤ ਤੋਂ ਹੈਰਾਨ ਰਹਿ ਜਾਂਦੀ ਹੈ ਪਰ ਬਾਅਦ 'ਚ ਉਹ ਉੱਚੀ-ਉੱਚੀ ਹੱਸਣ ਲੱਗਦੀ ਹੈ। ਬਾਅਦ 'ਚ ਉਸ ਨੇ ਨੇਹਾ ਸ਼ੈੱਟੀ ਦਾ ਹੱਥ ਫੜ ਲਿਆ। ਉਸ ਸਮੇਂ ਵੀ ਜਦੋਂ ਨੰਦਾਮੁਰੀ ਦੋਹਾਂ ਨੂੰ ਕੁਝ ਕਹਿ ਰਹੇ ਸਨ ਤਾਂ ਅੰਜਲੀ ਉੱਚੀ-ਉੱਚੀ ਹੱਸ ਰਹੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News