ਲਾਲੂ ਪ੍ਰਸਾਦ ਨੇ 77 ਪਾਊਂਡ ਦਾ ਕੇਕ ਕੱਟ ਕੇ ਮਨਾਇਆ 77ਵਾਂ ਜਨਮ ਦਿਨ

06/11/2024 2:44:01 PM

ਪਟਨਾ (ਭਾਸ਼ਾ)- ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਮੰਗਲਵਾਰ ਨੂੰ ਆਪਣੇ ਪਰਿਵਾਰ ਅਤੇ ਪਾਰਟੀ ਨੇਤਾਵਾਂ ਦੀ ਮੌਜੂਦਗੀ 'ਚ 77 ਪਾਊਂਡ ਦਾ ਕੇਕ ਕੱਟ ਕੇ ਆਪਣਾ 77ਵਾਂ ਜਨਮ ਦਿਨ ਮਨਾਇਆ। ਲਾਲੂ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਸਰਕਾਰੀ ਘਰ 10 ਸਰਕੁਲਰ ਰੋਡ ਦੇ ਬਾਹਰ ਵੱਡੀ ਗਿਣਤੀ 'ਚ ਵਰਕਰ ਇਕੱਠੇ ਹੋਏ ਅਤੇ ਮਠਿਆਈਆਂ ਵੰਡੀਆਂ। ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਪ੍ਰਸਾਦ ਦੀ ਧੀ ਰੋਹਿਣੀ ਆਚਾਰੀਆ ਨੇ ਕਿਹਾ,''ਤੁਹਾਡੇ ਵਰਗੇ ਮਹਾਨ ਵਿਅਕਤੀ ਦੀ ਧੀ ਹੋਣਾ ਮੇਰੀ ਕਿਸਮਤ ਹੈ। ਬਚਪਨ ਤੋਂ ਹੀ ਤੁਸੀਂ ਮੈਨੂੰ ਜੀਵਨ, ਮਨੁੱਖਤਾ, ਪਿਆਰ, ਤਿਆਗ ਅਤੇ ਸਖ਼ਤ ਮਿਹਨਤ ਦਾ ਸਹੀ ਅਰਥ ਸਿਖਾਇਆ ਹੈ। ਮੈਂ ਤੁਹਾਡੀ ਗੋਦ 'ਚ ਖੇਡੀ, ਤੁਹਾਡੀ ਉਂਗਲੀ ਫੜ ਕੇ ਤੁਰਨਾ ਸਿੱਖਿਆ, ਇਹੀ ਮੇਰੇ ਲਈ ਆਸ਼ੀਰਵਾਦ ਹੈ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਸ਼ੁੱਭਕਾਮਨਾਵਾਂ ਪਾਪਾ।''

ਰਾਜਦ ਦੇ ਪ੍ਰਦੇਸ਼ ਪ੍ਰਧਾਨ ਜਗਦਾਨੰਦ ਸਿੰਘ ਨੇ ਕਿਹਾ ਕਿ ਪ੍ਰਸਾਦ ਹਮੇਸ਼ਾ ਸਮਾਜ ਦੇ ਵਾਂਝੇ, ਦੱਬੇ-ਕੁਚਲੇ ਅਤੇ ਆਰਥਿਕ ਰੂਪ ਨਾਲ ਕਮਜ਼ੋਰ ਵਰਗਾਂ ਲਈ ਪ੍ਰੇਰਨਾ ਸਰੋਤ ਰਹੇ ਹਨ। ਸਿੰਘ ਨੇ ਕਿਹਾ,''ਪਾਰਟੀ ਵਰਕਰਾਂ ਲਈ ਉਨ੍ਹਾਂ ਦਾ ਸੰਦੇਸ਼ ਸਰਲ ਹੈ-ਸਮਾਜ ਦੇ ਵਿਕਾਸ ਲਈ ਕੰਮ ਕਰੋ ਅਤੇ ਖ਼ਾਸ ਕਰ ਕੇ ਗ੍ਰਾਮੀਣ ਇਲਾਕਿਆਂ 'ਚ ਰਹਿਣ ਵਾਲਿਆਂ ਲਈ।'' ਉਨ੍ਹਾਂ ਕਿਹਾ ਕਿ ਪ੍ਰਸਾਦ ਦੇ ਜਨਮ ਦਿਨ ਨੂੰ ਮਨਾਉਣ ਲਈ ਰਾਜਦ ਵਰਕਰਾਂ ਵਲੋਂ ਰਾਜ ਦੇ ਵੱਖ-ਵੱਖ ਹਿੱਸਿਆਂ 'ਚ ਭਾਈਚਾਰਕ ਭੋਜਨ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News