ਮਹਿੰਗੇ ਸੋਨਾ-ਚਾਂਦੀ ਦਾ ਅਸਰ, ਕਾਂਚੀਪੁਰਮ ਸਾੜ੍ਹੀਆਂ ਦੇ 50 ਫੀਸਦੀ ਤਕ ਵਧ ਗਏ ਭਾਅ

Friday, May 24, 2024 - 11:40 AM (IST)

ਮਹਿੰਗੇ ਸੋਨਾ-ਚਾਂਦੀ ਦਾ ਅਸਰ, ਕਾਂਚੀਪੁਰਮ ਸਾੜ੍ਹੀਆਂ ਦੇ 50 ਫੀਸਦੀ ਤਕ ਵਧ ਗਏ ਭਾਅ

ਨਵੀਂ ਦਿੱਲੀ (ਭਾਸ਼ਾ) - ਸੋਨੇ ਦੇ ਭਾਅ ਨਾਲ ਨਾ ਸਿਰਫ ਗਹਿਣਿਆਂ ਦੇ ਖਰੀਦਦਾਰ ਪ੍ਰੇਸ਼ਾਨ ਹਨ, ਜਦੋਂਕਿ ਹੁਣ ਇਸ ਨੇ ਸਾੜ੍ਹੀ ਦੇ ਸ਼ੌਕੀਨਾਂ ਦਾ ਵੀ ਖਰਚ ਵਧਾ ਿਦੱਤਾ ਹੈ। ਦਰਅਸਲ ਇਹ ਕਾਂਚੀਪੁਰਮ ਸਿਲਕ ਸਾੜੀਆਂ ਨੂੰ ਖਰੀਦਣ ਲਈ ਪੀਕ ਸੀਜ਼ਨ ਹੁੰਦਾ ਹੈ। ਇਹ ਸਾਲ ਦਾ ਉਹ ਸਮਾਂ ਹੈ, ਜਦੋਂ ਲੋਕ ਵਿਆਹ ਲਈ ਕਾਂਚੀਪੁਰਮ ਸਿਲਕ ਸਾੜ੍ਹੀਆਂ ਖਰੀਦਣ ਲਈ ਟੈਕਸਟਾਈਲ ਸ਼ੋਅਰੂਮ ’ਚ ਜਾਂਦੇ ਹਨ ਪਰ ਹੁਣ ਉਨ੍ਹਾਂ ਨੂੰ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਜੇਬ ’ਤੇ ਜ਼ਿਆਦਾ ਬੋਝ ਪਾਉਣਾ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਸੋਨੇ ਦੀਆਂ ਆਸਮਾਨ ਛੂੰਹਦੀ ਕੀਮਤਾਂ ਕਾਰਨ ਦੁਨੀਆਭਰ ’ਚ ਮਸ਼ਹੂਰ ਕਾਂਚੀਪੁਰਮ ਸਾੜ੍ਹੀਆਂ ਮਹਿੰਗੀਆਂ ਹੋ ਗਈਆਂ ਹਨ।

ਇਹ ਵੀ ਪੜ੍ਹੋ :     ਅਮਿਤਾਭ ਬੱਚਨ ਦੇ ਹਮਸ਼ਕਲ ਤੇ ਮਸ਼ਹੂਰ ਅਦਾਕਾਰ ਫਿਰੋਜ਼ ਖ਼ਾਨ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ

ਇਕ ਰਿਪੋਰਟ ਮੁਤਾਬਕ ਸੋਨੇ ਦੇ ਲਗਾਤਾਰ ਮਹਿੰਗੇ ਹੋਣ ਨਾਲ ਪਿਛਲੇ 8 ਮਹੀਨਿਆਂ ’ਚ ਕਾਂਚੀਪੁਰਮ ਸਿਲਕ ਸਾੜ੍ਹੀਆਂ ਦੀ ਕੀਮਤ ’ਚ 50 ਫੀਸਦੀ ਤਕ ਦਾ ਵਾਧਾ ਹੋਇਆ ਹੈ। ਇਸ ਕਾਰਨ ਗਾਹਕ ਅਜਿਹੀਆਂ ਸਾੜੀਆਂ ਵੱਲ ਰੁਖ ਕਰ ਰਹੇ ਹਨ, ਜਿਨ੍ਹਾਂ ’ਚ ਸੋਨੇ ਅਤੇ ਚਾਂਦੀ ਦੀ ਘੱਟ ਵਰਤੋਂ ਹੋਈ ਹੈ ਜਾਂ ਫਿਰ ਲੋਕ ਅਜਿਹੀਆਂ ਸਾੜ੍ਹੀਆਂ ਦੀ ਤਲਾਸ਼ ’ਚ ਹਨ, ਜਿਨ੍ਹਾਂ ’ਤੇ ਸੋਨਾ-ਚਾਂਦੀ ਲੱਗਾ ਹੀ ਨਾ ਹੋਵੇ। ਕਾਂਚੀਪੁਰਮ ਸਿਲਕ ਸਾੜ੍ਹੀਆਂ ਦੀ ਰਿਟੇਲ ਟੈਕਸਟਾਈਲ ਚੇਨ ਬ੍ਰਾਂਡ ਆਰ. ਐੱਮ. ਕੇ. ਵੀ. ਮੁਤਾਬਕ ਕੀਮਤਾਂ ਵੱਧਣ ਨਾਲ ਉਨ੍ਹਾਂ ਦੀ ਵਿਕਰੀ ’ਚ 20 ਫੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ :     ਵੈਸ਼ਨੋ ਦੇਵੀ ਦੇ ਦਰਸ਼ਨ ਹੋਣਗੇ ਆਸਾਨ, ਇਨ੍ਹਾਂ ਰੂਟਾਂ ਲਈ ਸ਼ੁਰੂ ਹੋਈਆਂ 100 ਇਲੈਕਟ੍ਰਿਕ AC ਬੱਸਾਂ

ਸਿਲਕ ਸਾੜ੍ਹੀ ਕਾਰੋਬਾਰ ਨੂੰ ਨੁਕਸਾਨ

ਸਾੜ੍ਹੀ ਵਿਕ੍ਰੇਤਾਵਾਂ ਮੁਤਾਬਕ ਕਈ ਗਾਹਕ ਇਕ ਖਾਸ ਬਜਟ ਦੇ ਨਾਲ ਆਉਂਦੇ ਹਨ ਅਤੇ ਘੱਟ ਸੋਨੇ ਅਤੇ ਚਾਂਦੀ ਵਾਲੀਆਂ (ਕਾਂਚੀਪੁਰਮ) ਸਿਲਕ ਸਾੜ੍ਹੀਆਂ ਪਸੰਦ ਕਰਦੇ ਹਨ। ਇਸੇ ਤਰ੍ਹਾਂ ਕੁਝ ਗਾਹਕ ਆਪਣੇ ਬਜਟ ਮੁਤਾਬਕ ਸਾੜ੍ਹੀਆਂ ਦੀ ਗਿਣਤੀ ਘੱਟ ਕਰ ਦਿੰਦੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਰੇਸ਼ਮੀ ਸਾੜ੍ਹੀਆਂ ਦੀ ਕੀਮਤ ਇੰਨੇ ਘੱਟ ਸਮੇਂ ’ਚ 35 ਤੋਂ 40 ਫੀਸਦੀ ਤਕ ਵਧ ਗਈ ਹੈ। ਸੋਨੇ ਦੀ ਕੀਮਤ ’ਚ ਇਸ ਦੌਰਾਨ ਕਾਫੀ ਤੇਜ਼ੀ ਆਈ ਹੈ। 22 ਕੈਰੇਟ ਸੋਨੇ ਦੀ ਕੀਮਤ 1 ਅਕਤੂਬਰ 2023 ਨੂੰ 5,356 ਪ੍ਰਤੀ ਗ੍ਰਾਮ ਸੀ, ਜੋ 21 ਮਈ 2024 ਨੂੰ ਵਧ ਕੇ 6,900 ਪ੍ਰਤੀ ਗ੍ਰਾਮ ਹੋ ਗਈ। ਇਸ ਤਰ੍ਹਾਂ ਇਸ ਸਮੇਂ ਦੌਰਾਨ ਚਾਂਦੀ ਦੀ ਕੀਮਤ ਵੀ 75.5 ਰੁਪਏ ਪ੍ਰਤੀ ਗ੍ਰਾਮ ਤੋਂ ਵਧ ਕੇ 101 ਰੁਪਏ ਪ੍ਰਤੀ ਗ੍ਰਾਮ ਹੋ ਗਈ। ਇਸ ਨਾਲ ਕਾਂਚੀਪੁਰਮ ਦੇ 10,000 ਕਰੋੜ ਰੁਪਏ ਦੇ ਸਿਲਕ ਸਾੜ੍ਹੀ ਕਾਰੋਬਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਇਹ ਵੀ ਪੜ੍ਹੋ :     200 ਮੀਟਿੰਗਾਂ ਕਰਨ ਦੇ ਜਸ਼ਨ 'ਚ ਤੇਜਸਵੀ-ਮੁਕੇਸ਼ ਸਾਹਨੀ ਨੇ ਹੈਲੀਕਾਪਟਰ 'ਚ ਕੱਟਿਆ ਕੇਕ, ਦਿੱਤਾ ਇਹ ਬਿਆਨ

ਕਾਂਚੀਪੁਰਮ ਸਿਲਕ ਸਾੜ੍ਹੀ ਮੈਨੂਫੈਕਚਰਸ ਮੁਤਾਬਕ ਪਿਛਲੇ ਸਾਲ ਅਕਤੂਬਰ ਤੋਂ ਇਸ ਸਾਲ ਮਈ ਦਰਮਿਆਨ ਸਾੜ੍ਹੀਆਂ ਦੀਆਂ ਕੀਮਤ ’ਚ 40-50 ਫੀਸਦੀ ਵਾਧਾ ਹੋਇਆ ਹੈ। ਕਾਂਚੀਪੁਰਮ ਸਿਲਕ ਸਾੜ੍ਹੀਆਂ ਦੀ ਕੀਮਤ ਮੁੱਖ ਰੂਪ ਨਾਲ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨਾਲ ਤੈਅ ਹੁੰਦੀ ਹੈ ਕਿਉਂਕਿ ਇਹ ਦੋਵੇਂ ਧਾਤੂਆਂ ਪ੍ਰਾਪੰਰਿਕ ਸਿਲਕ ਸਾੜ੍ਹੀਆਂ ਦਾ ਹਿੱਸਾ ‘ਜਰੀ’ ਬਣਾਉਣ ਲਈ ਹੈ।

ਇੰਨੀ ਹੁੰਦੀ ਹੈ ਕੀਮਤ

ਜੀ. ਆਈ. ਟੈਗ ਵਾਲੀਆਂ ਕਾਂਚੀਪੁਰਮ ਸਾੜ੍ਹੀਆਂ ਦੀਆਂ ਕੀਮਤ 20,000 ਰੁਪਏ ਤੋਂ 2.5 ਲੱਖ ਰੁਪਏ ਦਰਮਿਆਨ ਹੈ। ਸੋਨਾ-ਚਾਂਦੀ ਮਹਿੰਗਾ ਹੋਣ ਨਾਲ ਅਜਿਹੀਆਂ ਸਾੜ੍ਹੀਆਂ ਦੀ ਡਿਮਾਂਡ ਘੱਟ ਹੋਣ ਨਾਲ ਪ੍ਰੀਮੀਅਮ ਸਾੜ੍ਹੀਆਂ ਦਾ ਉਤਪਾਦਨ ਠੱਪ ਹੋ ਗਿਆ ਹੈ। ਪਿਛਲੇ ਸਾਲ ਅਕਤੂਬਰ ’ਚ ਸਿਲਕ ਸਾੜ੍ਹੀਆਂ ਦੀ ਕੀਮਤ 70,000 ਰੁਪਏ ਸੀ, ਜੋ ਹੁਣ ਵਧ ਕੇ 1.2 ਲੱਖ ਰੁਪਏ ਹੋ ਗਈ ਹੈ। ਮਹਿੰਗੀਆਂ ਹੋਣ ਤੋਂ ਬਾਅਦ ਅਜਿਹੀਆਂ ਪ੍ਰੀਮੀਅਮ ਲੜੀ ਦੀਆਂ ਸਾੜ੍ਹੀਆਂ ਲਈ ਬਹੁਤ ਘੱਟ ਖਰੀਦਦਾਰ ਬਚੇ ਹਨ, ਇਸ ਲਈ ਬੁਨਕਰਾਂ ਨੇ ਆਪਣਾ ਧਿਆਨ ਸਸਤੇ ਸੈਗਮੈਂਟ ਵੱਲ ਮੋੜ ਿਦੱਤਾ ਹੈ।

ਇਹ ਵੀ ਪੜ੍ਹੋ :    Microsoft ਦੇ CEO ਸੱਤਿਆ ਨਡੇਲਾ ਅਤੇ LinkedIn 'ਤੇ ਸਰਕਾਰ ਨੇ ਲਗਾਇਆ ਭਾਰੀ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News