ਅੰਮ੍ਰਿਤਸਰ 'ਚ ਰੇਡ ਕਰਨ ਗਈ ਪੰਜਾਬ ਪੁਲਸ, ਜਦੋਂ ਘਰ ਦੀ ਤਲਾਸ਼ੀ ਲਈ ਤਾਂ ਉੱਡੇ ਹੋਸ਼

Wednesday, Jun 05, 2024 - 12:09 PM (IST)

ਅੰਮ੍ਰਿਤਸਰ 'ਚ ਰੇਡ ਕਰਨ ਗਈ ਪੰਜਾਬ ਪੁਲਸ, ਜਦੋਂ ਘਰ ਦੀ ਤਲਾਸ਼ੀ ਲਈ ਤਾਂ ਉੱਡੇ ਹੋਸ਼

ਲੋਪੋਕੇ (ਸਤਨਾਮ) : ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਦੇ ਸਰਹੱਦੀ  ਪਿੰਡ ਕੱਕੜ ਵਿਖੇ ਉਚ ਅਧਿਕਾਰੀ ਦੀਆਂ ਹਦਾਇਤਾ ਅਤੇ ਡੀ.ਐੱਸ.ਪੀ ਅਟਾਰੀ ਸੁਖਜਿੰਦਰ ਥਾਪਰ, ਬੀ. ਐੱਸ. ਐੱਫ. ਰਾਮ ਤੀਰਥ ਅਤੇ ਪੁਲਸ ਚੌਂਕੀ ਕੱਕੜ ਦੀ ਪੁਲਸ ਵੱਲੋਂ ਸਰਹੱਦੀ ਪਿੰਡ ਕੱਕੜ ਵਿਖੇ  ਬਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪਿੰਡ ਕੱਕੜ ਦੇ ਘਰ ਰੇਡ ਦੌਰਾਨ ਕਰੋੜਾਂ ਦੀ ਡਰੱਗ ਮਨੀ ਸਮੇਤ  ਦੋਵਾਂ ਨੂੰ ਕਾਬੂ ਕੀਤਾ ਗਿਆ। ਉਕਤ ਵਿਅਕਤੀ ਹੈਰੋਇਨ ਵੇਚਣ ਦਾ ਧੰਦਾ ਕਰਦੇ ਸਨ। 

ਇਹ ਵੀ ਪੜ੍ਹੋ : ਮੁੰਡਿਆਂ ਦੇ ਸਿਰ ਉਪਰੋਂ ਗੋਲੀ ਵਾਂਗ ਲੰਘਿਆ ਉੱਡਣਾ ਸੱਪ, ਜਲਾਲਾਬਾਦ ਦੀ ਵੀਡੀਓ ਦੇਖ ਹੋਵੋਗੇ ਹੈਰਾਨ

ਹੈਰੋਇਨ ਦੇ ਪੈਸੇ ਵੱਟ ਕੇ ਸਰਹੱਦ ਪਾਰ ਬੈਠੇ ਸਮੱਗਲਰਾਂ ਨੂੰ ਭੇਜਦੇ ਹਨ। ਪੁਲਸ ਤੇ ਬੀ. ਐੱਸ. ਐੱਫ ਵਲੋਂ ਰੇਡ ਕਰਨ 'ਤੇ ਉਕਤ ਵਿਅਕਤੀਆਂ ਘਰੋਂ ਲੋਹੇ ਵਾਲੀ ਪੇਟੀ ਵਿਚੋਂ ਇਕ ਕਰੋੜ 97 ਲੱਖ 14 ਹਜ਼ਾਰ 650 ਰੁਪਏ  ਦੀ ਡਰੱਗ ਮਨੀ ਬਰਾਮਦ ਹੋਈ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਵਿਖੇ ਉਕਤ ਵਿਅਕਤੀਆਂ ਖ਼ਿਲਾਫ 21, 27-ਏ, 29-61-85 ਐੱਨ.ਡੀ.ਪੀ.ਐੱਸ ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News