ਲੁਧਿਆਣਾ ''ਚ ਬੁਟੀਕ ਸੰਚਾਲਕ ਨੇ ਕੀਤੀ ਖੁਦਕੁਸ਼ੀ, ਜਦੋਂ ਵੀਡੀਓ ਦੇਖੀ ਤਾਂ ਹੈਰਾਨ ਰਹਿ ਗਏ ਸਾਰੇ

Tuesday, May 28, 2024 - 02:19 PM (IST)

ਲੁਧਿਆਣਾ ''ਚ ਬੁਟੀਕ ਸੰਚਾਲਕ ਨੇ ਕੀਤੀ ਖੁਦਕੁਸ਼ੀ, ਜਦੋਂ ਵੀਡੀਓ ਦੇਖੀ ਤਾਂ ਹੈਰਾਨ ਰਹਿ ਗਏ ਸਾਰੇ

ਲੁਧਿਆਣਾ (ਰਾਜ): ਬੀਤੀ ਰਾਤ ਲੁਧਿਆਣਾ ਵਿਚ ਜਨਕਪੁਰੀ ਗਲੀ ਨੇੜੇ ਇਕ ਬੁਟੀਕ ਚਲਾਉਣ ਵਾਲੇ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ। ਉਸ ਦੀ ਵਿਗੜਦੀ ਹਾਲਤ ਵੇਖਦਿਆਂ ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਬੁਟੀਕ ਸੰਚਾਲਕ ਮ੍ਰਿਤਕ ਗਗਨਦੀਪ ਜੁਨੇਜਾ ਨੇ ਮਰਨ ਤੋਂ ਪਹਿਲਾਂ ਆਪਣੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਵੀਡੀਓ ਵਿਚ ਉਸ ਨੇ ਕੁਝ ਫਾਈਨਾਂਸਰਾਂ ਦੇ ਨਾਂ ਲਏ, ਜਿਨ੍ਹਾਂ ਤੋਂ ਤੰਗ ਆ ਕੇ ਉਸ ਨੇ ਇਹ ਕਦਮ ਚੁੱਕਿਆ ਹੈ। ਇਸ ਮਾਮਲੇ ਵਿਚ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਗ ਵਰ੍ਹਾਊ ਗਰਮੀ ਤੋਂ ਰਾਹਤ ਦਵਾਏਗਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਗਗਨਦੀਪ ਨੇ ਵੀਡੀਓ ਵਿਚ ਕਿਹਾ ਕਿ ਉਹ ਅੱਜ ਖ਼ੁਦਕੁਸ਼ੀ ਕਰ ਰਿਹਾ ਹੈ। ਇਸ ਫ਼ੈਸਲੇ ਦਾ ਕਾਰਨ 2 ਤੋਂ ਤਿੰਨ ਲੋਕ ਹਨ ਜਿਨ੍ਹਾਂ ਦੇ ਉਸ ਨੇ ਪੈਸੇ ਦੇਣੇ ਸੀ ਤੇ ਵਾਪਸ ਦੇ ਵੀ ਚੁੱਕਿਆ ਸੀ, ਫਿਰ ਵੀ ਉਹ ਲੋਕ ਉਸ ਨੂੰ ਤੰਗ-ਪਰੇਸ਼ਾਨ ਕਰ ਰਹੇ ਹਨ। ਇਸ ਕਾਰਨ ਸਹਾ ਨਹੀਂ ਜਾ ਰਿਹਾ। ਇਸ ਦੌਰਾਨ ਉਸ ਨੇ ਬਾਬਾ ਸੁਖਵਿੰਦਰ ਸਿੰਘ ਫਾਈਨਾਂਸ ਵਾਲੇ ਤੇ ਉਸ ਦੇ ਪੁੱਤਰ ਰਾਹੁਲ ਤੇ ਬੱਬਾ ਦੀਪਕ ਵੈਸਟਰ ਯੂਨੀਅਨ ਪੈਟਰੋਲ ਪੰਪ ਆਦਿ ਦਾ ਨਾਂ ਲਿਆ। ਗਗਨਦੀਪ ਨੇ ਕਿਹਾ ਕਿ ਉਸ ਨੇ ਇਨ੍ਹਾਂ ਦੇ 1 ਲੱਖ 40 ਹਜ਼ਾਰ ਰੁਪਏ ਦੇਣੇ ਸੀ, ਜਿਸ ਵਿਚੋਂ 1 ਲੱਖ 36 ਹਜ਼ਾਰ ਰੁਪਏ ਉਹ ਦੇ ਵੀ ਚੁੱਕਿਆ ਹੈ ਤੇ ਸਿਰਫ਼ 3-4 ਹਜ਼ਾਰ ਰੁਪਏ ਪਿੱਛੇ ਇਹ ਮੈਨੂੰ ਬਹੁਤ ਤੰਗ ਕਰ ਰਹੇ ਹਨ।

ਗਗਨਦੀਪ ਨੇ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੈਨੂੰ ਬਹੁਤ ਜ਼ਲੀਲ ਕੀਤਾ ਹੈ। ਉਸ ਨੇ ਕਾਨੂੰਨ ਤੋਂ ਮੰਗ ਕੀਤੀ ਕਿ ਉਸ ਦੇ ਮਰਨ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ, ਇਨ੍ਹਾਂ ਨੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ। ਅਖ਼ੀਰ ਵਿਚ ਉਸ ਨੇ ਆਪਣੇ ਮਾਪਿਆਂ ਤੇ ਬੱਚਿਆਂ ਤੋਂ ਮੁਆਫ਼ੀ ਮੰਗੀ ਤੇ ਫ਼ਿਰ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਦਰਦਨਾਕ ਘਟਨਾ! 5ਵੀਂ ਦੀ ਵਿਦਿਆਰਥਣ ਨੇ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਮ੍ਰਿਤਕ ਗਗਨਦੀਪ ਜੁਨੇਜਾ ਦੀ ਪਤਨੀ ਦੀ ਸ਼ਿਕਾਇਤ 'ਤੇ ਮੁਲਜ਼ਮ ਬਾਬਾ, ਰਾਹੁਲ, ਬੱਬਾ, ਸੁਖਮਨੀ ਫਾਈਨਾਂਸ ਕੰਪਨੀ, ਦੀਪਕ ਵੈਸਟ ਯੂਨੀਅਨ ਤੇ ਸਹਿਜ ਦੇ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲਸ ਸ਼ਿਕਾਇਤ ਵਿਚ ਰਚਨਾ ਨੇ ਦੱਸਿਆ ਕਿ ਉਕਤ ਮੁਲਜ਼ਮ ਲਗਾਤਾਰ ਉਸ ਦੇ ਪਤੀ ਨੂੰ ਪਰੇਸ਼ਾਨ ਕਰ ਰਹੇ ਸਨ ਤੇ ਉਨ੍ਹਾਂ ਨੂੰ ਵਾਰ-ਵਾਰ ਧਮਕਾ ਰਹੇ ਸਨ। ਇਸ ਗੱਲ ਤੋਂ ਦੁਖੀ ਹੋ ਕੇ ਉਸ ਦੇ ਪਤੀ ਗਗਨਦੀਪ ਜੁਨੇਜਾ ਨੇ ਮੋਬਾਈਲ 'ਤੇ ਵੀਡੀਓ ਬਣਾ ਕੇ ਉਕਤ ਮੁਲਜ਼ਮਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾ ਕੇ ਖ਼ੁਦਕੁਸ਼ੀ ਕਰ ਲਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News