ਜਦੋਂ ਵੀ ਗੁਰਦਾਸਪੁਰ ’ਚ ਲੋਕ ਹੈਂਡਪੰਪ ਦੀ ਵਰਤੋਂ ਕਰਦੇ ਤਾਂ ਸੰਨੀ ਦਿਓਲ ਨੂੰ ਕੋਸਦੇ : ਭਗਵੰਤ ਮਾਨ

05/25/2024 4:21:40 PM

ਚੰਡੀਗੜ੍ਹ (ਅੰਕੁਰ) : ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਲਈ ਡੇਰਾ ਬਾਬਾ ਨਾਨਕ, ਫ਼ਤਿਹਗੜ੍ਹ ਚੂੜੀਆਂ, ਬਟਾਲਾ ਦੇ ਕਲਾਨੌਰ, ਬਾਬਾ ਲਾਲ ਚੌਂਕ ਅਤੇ ਗਾਂਧੀ ਚੌਂਕ 'ਚ ਰੋਡ ਸ਼ੋਅ ਕੱਢਿਆ ਤੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਕਲਾਨੌਰ ਇਤਿਹਾਸਕ ਨਗਰ ਹੈ, ਜਿੱਥੇ ਅਕਬਰ ਦੀ ਤਾਜਪੋਸ਼ੀ ਹੋਈ ਸੀ। ਉਹ ਦੀਨ-ਏ-ਇਲਾਹੀ ਦਾ ਪਾਲਣ ਕਰਨ ਵਾਲਾ ਚੰਗਾ ਰਾਜਾ ਸੀ, ਜਿਸ ਦੇ ਦਰਬਾਰ ’ਚ ਸਾਰੇ ਧਰਮਾਂ ਦੇ ਲੋਕਾਂ ਦੀ ਗੱਲ ਸੁਣੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਸੀ। ਉਨ੍ਹਾਂ ਕਿਹਾ ਕਿ ਕਲਾਨੌਰ ਦੇ ਲੋਕ ਇਸ ਵਾਰ ਨਵਾਂ ਇਤਿਹਾਸ ਲਿਖਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਲੋਕਾਂ ਨੂੰ ਹਰਾਓ, ਜਿਹੜੇ ਸੋਚਦੇ ਹਨ ਕਿ ਸਾਨੂੰ ਹਰਾਇਆ ਨਹੀਂ ਜਾ ਸਕਦਾ, ਜੋ ਲੋਕਤੰਤਰ ’ਚ ਆਮ ਲੋਕਾਂ ਦੀ ਤਾਕਤ ’ਤੇ ਸ਼ੱਕ ਕਰਦੇ ਹਨ। ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸਾਰੇ ਭ੍ਰਿਸ਼ਟ ਨੇਤਾਵਾਂ ਖ਼ਿਲਾਫ਼ ਸਾਰੇ ਕਾਗ਼ਜ਼ਾਤ ਅਤੇ ਫਾਈਲਾਂ ਇਕੱਠੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਲੋਕ ਮੈਦਾਨ ਤੋਂ ਬਾਹਰ ਹੋਣਗੇ ਤਾਂ ਉਹ ਇਹ ਯਕੀਨੀ ਬਣਾਉਣਗੇ ਕਿ ਉਹ ਹਮੇਸ਼ਾ ਲਈ ਸਿਆਸਤ ਤੋਂ ਬਾਹਰ ਹੋ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਦਾ ਹੱਕ ਲੁੱਟਿਆ ਹੈ। ਉਨ੍ਹਾਂ ਨੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਦਿੱਤਾ, ਸਾਡੀ ਜਵਾਨੀ ਬਰਬਾਦ ਕੀਤੀ ਅਤੇ ਬਜ਼ੁਰਗਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸ਼ੈਰੀ ਕਲਸੀ ਨੌਜਵਾਨ, ਕਾਬਲ ਤੇ ਉਤਸ਼ਾਹੀ ਉਮੀਦਵਾਰ ਹੈ। ਉਨ੍ਹਾਂ ਨੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ 'ਤੇ ਨਿਸ਼ਾਨਾ ਸਾਧਿਆ, ਜੋ ਗੁਰਦਾਸਪੁਰ ਸੀਟ ਜਿੱਤਣ ਤੋਂ ਬਾਅਦ ਕਦੇ ਵੀ ਲੋਕਾਂ ’ਚ ਨਹੀਂ ਆਏ ਅਤੇ ਹਲਕੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਅਹਿਮ ਖ਼ਬਰ, ਘਰ ਬੈਠੇ ਮਿਲੇਗੀ ਪੋਲਿੰਗ ਬੂਥ ’ਤੇ ਲੱਗੀਆਂ ਕਤਾਰਾਂ ਦੀ ਜਾਣਕਾਰੀ 

ਜਦੋਂ ਵੀ ਗੁਰਦਾਸਪੁਰ ’ਚ ਲੋਕ ਹੈਂਡਪੰਪ ਦੀ ਵਰਤੋਂ ਕਰਦੇ ਹਨ ਤਾਂ ਸੰਨੀ ਦਿਓਲ ਨੂੰ ਕੋਸਦੇ ਹਨ ਕਿਉਂਕਿ ਉਹ ਸਰਹੱਦ ਦੇ ਦੂਜੇ ਪਾਸੇ ਹੈਂਡਪੰਪ ਪੁੱਟ ਰਿਹਾ ਸੀ ਪਰ ਉਸ ਕੋਲ ਗੁਰਦਾਸਪੁਰ ਦੇ ਲੋਕਾਂ ਲਈ ਸਮਾਂ ਨਹੀਂ ਸੀ। ਉਨ੍ਹਾਂ ਕਿਹਾ ਕਿ ਚਾਂਦੀ ਦੇ ਚਮਚੇ ਮੂੰਹ ’ਚ ਲੈ ਕੇ ਪੈਦਾ ਹੋਣ ਵਾਲੇ ਵਿਅਕਤੀ ਕਦੇ ਵੀ ਆਮ ਲੋਕਾਂ ਦੇ ਦੁੱਖ ਦਰਦ ਨੂੰ ਨਹੀਂ ਸਮਝ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਤੁਹਾਡੇ ’ਚੋਂ ਇੱਕ ਹਾਂ, ਅਸੀਂ ਪਿੰਡਾਂ, ਆਮ ਪਰਿਵਾਰਾਂ ’ਚੋਂ ਤੇ ਖੇਤਾਂ ’ਚੋਂ ਆਏ ਹਾਂ। ਅਸੀਂ ਤੰਗੀਆਂ ਅਤੇ ਗ਼ਰੀਬੀ ’ਚੋਂ ਗੁਜ਼ਰੇ ਹਾਂ। ਉਨ੍ਹਾਂ ਕਿਹਾ ਕਿ ਰੁੱਖਾਂ ਨੂੰ ਵੀ ਹਰ ਮੌਸਮ ’ਚ ਨਵੇਂ ਪੱਤੇ ਲੱਗਦੇ ਹਨ, ਇਸ ਲਈ ਗੁਰਦਾਸਪੁਰ ਦੇ ਲੋਕਾਂ ਨੂੰ ਨਵੇਂ ਤੇ ਤਾਜ਼ੇ ਚਿਹਰੇ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਆਗੂਆਂ ਕਾਰਨ ਹਲਕਾ ਫ਼ਤਿਹਗੜ੍ਹ ਚੂੜੀਆਂ ਪਿੱਛੇ ਰਹਿ ਗਿਆ ਹੈ। ਇਸ ਵੱਲ ਧਿਆਨ ਦੇਣ ਲਈ ਇਮਾਨਦਾਰ ਨੁਮਾਇੰਦਿਆਂ ਦੀ ਲੋੜ ਹੈ। ਲੋਕ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਪਰਖ ਚੁੱਕੇ ਹਨ, ਹੁਣ ਬਦਲਾਅ ਦਾ ਸਮਾਂ ਹੈ।

ਇਹ ਖ਼ਬਰ ਵੀ ਪੜ੍ਹੋ :  CM ਮਾਨ ਨੇ ਲੋਕਾਂ ਨਾਲ ਕੀਤਾ ਵਾਅਦਾ, ਕਿਹਾ- ਮੇਰੇ ''ਤੇ ਭਰੋਸਾ ਕਰੋ ਤੇ ਪਵਨ ਟੀਨੂੰ ਨੂੰ MP ਬਣਾਓ, ਕੰਮ ਦੀ ਗਾਰੰਟੀ ਮੇਰੀ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


Anuradha

Content Editor

Related News