ਗੱਡੀ ਵਿਚੋਂ 3 AC ਲੈ ਗਏ ਚੋਰ, ਹੱਕਾ-ਬੱਕਾ ਰਹਿ ਗਿਆ ਡਰਾਈਵਰ

06/07/2024 1:59:31 PM

ਸਾਹਨੇਵਾਲ/ਕੁਹਾੜਾ (ਜਗਰੂਪ)- ਨਿੱਤ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਬੀਤੀ 5 ਜੂਨ ਨੂੰ  ਇਕ ਬੰਦ ਬਾਡੀ ਡਲਿਵਰੀ ਵਾਲੀ ਗੱਡੀ 'ਚੋਂ ਤਿੰਨ ਏ. ਸੀ. ਸਪਲਿਟ ਕੋਈ ਚੋਰੀ ਕਰਕੇ ਲੈ ਗਿਆ। ਘਟਨਾ ਥਾਣਾ ਸਾਹਨੇਵਾਲ ਦੇ ਇਲਾਕੇ ਪਿੰਡ ਸਾਹਨੀ ਨੇੜੇ ਵਾਹਿਗੁਰੂ ਢਾਬਾ ਦੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਆਬਕਾਰੀ ਵਿਭਾਗ ਦਾ ਡਿਪਟੀ ਕਮਿਸ਼ਨਰ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦੇ ਮੋਨੂੰ ਸਹਾਰਨ ਪੁੱਤਰ ਉਮੈਦ ਸਿੰਘ ਵਾਸੀ ਰਤਨਪੁਰਾ ਜ਼ਿਲ੍ਹਾ ਚੁਰੂ ਰਾਜਿਸਥਾਨ ਨੇ ਦੱਸਿਆ ਕਿ ਉਹ ਡਰਾਇਵਰੀ ਕਰਦਾ ਹੈ ਅਤੇ ਕੰਪਨੀ ਦੀ ਬੰਦ ਬਾਡੀ ਗੱਡੀ ਜਿਸ 'ਚ ਏ. ਸੀ. ਲੈ ਕੇ ਜੀਰਕਪੁਰ ਤੋਂ ਮੋਗੇ ਲਈ ਚੱਲਿਆ ਸੀ, ਜਦੋਂ ਉਹ ਜੀ. ਟੀ. ਰੋਡ ਪਿੰਡ ਸਾਹਨੀ ਦੇ ਵਾਹਿਗੁਰੂ ਢਾਬੇ ਕੋਲ ਪੁੱਜਾ ਤਾਂ ਗੱਡੀ ਅਚਾਨਕ ਖਰਾਬ ਹੋ ਗਈ। ਉਸ ਟਾਈਮ ਰਾਤ ਦੇ ਕਰੀਬ ਢਾਈ ਵਜੇ ਸੀ, ਕੁਝ ਦੇਰ ਆਪਣੀ ਗੱਡੀ ਨੂੰ  ਚੈੱਕ ਕਰਨ ਤੋਂ ਬਾਅਦ ਜਦੋਂ ਕੁਝ ਸਮਝ ਨਾ ਆਈ ਤਾਂ ਉਹ ਮਕੈਨਿਕ ਦੀ ਭਾਲ ਕਰਨ ਲੱਗਾ। ਜਦੋਂ ਉਹ ਲਗਭਗ 3 ਘੰਟੇ ਬਾਅਦ ਵਾਪਸ ਗੱਡੀ ਕੋਲ ਆਇਆ ਤਾਂ ਗੱਡੀ ਦੇ ਪਿਛਲੇ ਦਰਵਾਜ਼ੇ ਦਾ ਜਿੰਦਾ ਟੁੱਟਾ ਹੋਇਆ ਸੀ। ਇਸ ਦੌਰਾਨ ਉਹ ਘਬਰਾ ਗਿਆ ਅਤੇ ਕੰਪਨੀ ਮੈਨੇਜਰ ਨੂੰ  ਫੋਨ ਕੀਤਾ, ਜਦੋਂ ਉਨ੍ਹਾਂ ਆ ਕੇ ਚੈੱਕ ਕੀਤਾ ਤਾਂ ਗੱਡੀ 'ਚੋਂ 3 ਸਪਲਿਟ  ਏ. ਸੀ. ਚੋਰੀ ਹੋ ਗਏ ਸਨ। 

ਇਹ ਖ਼ਬਰ ਵੀ ਪੜ੍ਹੋ - ਬੀਤੀ ਰਾਤ ਆਈ ਤੇਜ਼ ਹਨੇਰੀ ਜਲੰਧਰ ਦੇ ਨੌਜਵਾਨ ਲਈ ਬਣੀ ਕਾਲ! ਹੋਈ ਦਰਦਨਾਕ ਮੌਤ

ਉਨ੍ਹਾਂ ਵੱਲੋਂ ਪੁਲਸ ਨੂੰ ਇਸ ਦੀ ਇਤਲਾਹ ਦਿੱਤੀ ਗਈ। ਇਸ ਸਬੰਧੀ ਥਾਣਾ ਸਾਹਨੇਵਾਲ ਪੁਲਸ ਮਾਮਲੇ ਦੀ ਸ਼ਿਕਾਇਤ ਲੈ ਕੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News