ਛੁੱਟੀਆਂ ਦੌਰਾਨ ਸਮਰਾਲਾ ਦੇ ਸਮਾਰਟ ਸਕੂਲ ''ਚ ਵੱਡੀ ਘਟਨਾ, ਮੰਜ਼ਰ ਦੇਖ ਹੈਰਾਨ ਰਹਿ ਗਏ ਸਾਰੇ

06/10/2024 3:56:59 PM

ਸਮਰਾਲਾ (ਵਿਪਨ ਬੀਜਾ) : ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ, ਜਿਸ ਦੇ ਸਕੂਲ ਪੂਰੀ ਤਰ੍ਹਾਂ ਬੰਦ ਹਨ । ਬੀਤੀ ਰਾਤ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਚੋਰਾਂ ਨੇ ਧਾਵਾ ਬੋਲ ਦਿੱਤਾ। ਚੋਰ ਜਿੰਦੇ ਤੋੜ ਸਕੂਲ ਦੇ ਅੰਦਰ ਦਾਖਲ ਹੋਏ ਅਤੇ ਸਕੂਲ ਦੀਆਂ ਕਈ ਕੀਮਤੀ ਚੀਜ਼ਾਂ ਲੈ ਫਰਾਰ ਹੋ ਗਏ ਜਿਸ ਵਿਚ ਸੀ. ਸੀ.ਟੀ. ਵੀ. ਕੈਮਰਿਆਂ ਦਾ ਇਕ ਡੀ. ਵੀ. ਆਰ, ਫਰਿੱਜ ਦਾ ਕੰਪਰੈਸ਼ਰ ਮੋਟਰ, ਦੋ ਐੱਲ ਈ. ਡੀ, ਇਕ ਸਾਊਂਡ ਸਿਸਟਮ ਅਤੇ ਲਿਸਨਿੰਗ ਲੈਬ ਦਾ ਸਮਾਨ ਸ਼ਾਮਲ ਹੈ। ਅੱਜ ਸਵੇਰੇ ਜਦੋਂ ਸਕੂਲ ਦਾ ਸੇਵਾਦਾਰ ਸਕੂਲ ਵਿਚ ਪੌਦਿਆਂ ਨੂੰ ਪਾਣੀ ਦੇਣ ਲਈ ਸਕੂਲ ਆਇਆ ਤਾਂ ਉਸ ਨੇ ਦੇਖਿਆ ਕਿ ਸਕੂਲ ਦੇ ਗੇਟ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਅੰਦਰ ਸਕੂਲ ਦੇ ਕਮਰਿਆਂ ਦੇ ਦਰਵਾਜ਼ੇ ਤੋੜ ਕੇ ਅੰਦਰੋਂ ਸਮਾਨ ਗਾਇਬ ਸੀ।

ਇਹ ਵੀ ਪੜ੍ਹੋ : ਕੁਲਵਿੰਦਰ ਕੌਰ ਵਲੋਂ ਕੰਗਨਾ ਰਣੌਤ ਨੂੰ ਥੱਪੜ ਮਾਰੇ ਜਾਣ ਦੀ ਘਟਨਾ 'ਤੇ CM ਮਾਨ ਦਾ ਵੱਡਾ ਬਿਆਨ

ਇਸ ਦੌਰਾਨ ਉਸ ਨੇ ਤੁਰੰਤ ਈ. ਟੀ. ਟੀ. ਅਧਿਆਪਕ ਸੰਜੀਵ ਕੁਮਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਆਪਕ ਸੰਜੀਵ ਕੁਮਾਰ ਨੇ ਤੁਰੰਤ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਅਤੇ ਪੁਲਸ ਨੂੰ ਦਿੱਤੀ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਦਿੱਤੀ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਭਖਿਆ ਚੋਣ ਮੈਦਾਨ, ਜਲੰਧਰ ਵਿਚ ਇਸ ਤਾਰੀਖ਼ ਨੂੰ ਜ਼ਿਮਨੀ ਚੋਣ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News