ਖ਼ੂਨ ਹੋਇਆ ਪਾਣੀ! ਮਾਂ ਨੇ 4 ਮਾਸੂਮ ਬੱਚਿਆਂ ਨਾਲ ਜੋ ਕੀਤਾ ਜਾਣ ਰਹਿ ਜਾਓਗੇ ਦੰਗ

06/03/2024 12:52:41 PM

ਫਿਰੋਜ਼ਪੁਰ (ਮਲਹੋਤਰਾ)– ਮੁੰਬਈ ਤੋਂ ਫਿਰੋਜ਼ਪੁਰ ਆਉਣ ਵਾਲੀ ਪੰਜਾਬ ਮੇਲ ਐਕਸਪ੍ਰੈੱਸ ’ਚ ਇਕ ਔਰਤ ਆਪਣੇ ਚਾਰ ਮਤਰੇਏ ਬੱਚਿਆਂ ਨੂੰ ਛੱਡ ਗਈ, ਜਿਸ ਉਪਰੰਤ ਬੱਚੇ ਭੇਤਭਰੇ ਹਲਾਤ ’ਚ ਗਾਇਬ ਹਨ। ਇਸ ਸਬੰਧੀ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਦੇਸ਼ ਦੇ ਸਾਰੇ ਪੁਲਸ ਥਾਣਿਆਂ ’ਚ ਸੂਚਨਾ ਭੇਜੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ! ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ, 3 ਧੀਆਂ ਸਿਰੋਂ ਉੱਠਿਆ ਪਿਓ ਦਾ ਹੱਥ

ਥਾਣਾ ਜੀ. ਆਰ. ਪੀ. ਫਿਰੋਜ਼ਪੁਰ ਦੇ ਐੱਸ. ਆਈ. ਦੀਦਾਰ ਸਿੰਘ ਨੇ ਦੱਸਿਆ ਕਿ ਮੁੰਬਈ ਕ੍ਰਾਈਮ ਬ੍ਰਾਂਚ ਤੋਂ ਮਿਲੇ ਇਨਪੁਟਸ ਦੇ ਅਨੁਸਾਰ ਚਾਰ ਬੱਚੇ ਆਰੀਆ ਤਿਵਾੜੀ (18), ਅਨੁਸ਼ਕਾ ਤਿਵਾੜੀ (15), ਭਾਵੇਸ਼ ਤਿਵਾੜੀ (11) ਅਤੇ ਕੁਮੁਦ ਤਿਵਾੜੀ (8) ਨੂੰ ਲੈ ਕੇ ਉਨ੍ਹਾਂ ਦੀ ਮਤਰੇਈ ਮਾਂ 26 ਮਈ ਨੂੰ ਮੁੰਬਈ ਦੇ ਕਲਿਆਨ ਰੇਲਵੇ ਸਟੇਸ਼ਨ ’ਤੇ ਪੰਜਾਬ ਮੇਲ ਐਕਸਪ੍ਰੈੱਸ ਵਿਚ ਸਵਾਰ ਹੋਈ। ਉਹ ਖੰਡਵਾ ਰੇਲਵੇ ਸਟੇਸ਼ਨ ’ਤੇ ਬੱਚਿਆਂ ਨੂੰ ਟਰੇਨ ਵਿਚ ਹੀ ਸੁੱਤੇ ਪਏ ਛੱਡ ਕੇ ਉਤਰ ਗਈ ਤੇ ਮੁੰਬਈ ਵਾਪਸ ਪਰਤ ਗਈ। ਇਸ ਤੋਂ ਬਾਅਦ ਬੱਚਿਆਂ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ ਕਿ ਉਹ ਕਿੱਥੇ ਹਨ। ਐੱਸ. ਆਈ. ਅਨੁਸਾਰ ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਬੱਚਿਆਂ ਦੀ ਗੁੰਮਸ਼ੁਦਗੀ ਰਿਪੋਰਟ ਦਰਜ ਕਰ ਕੇ ਪੂਰੇ ਦੇਸ਼ ’ਚ ਇਨ੍ਹਾਂ ਦੀ ਭਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News