ਜਦੋਂ ਪੰਤ ਦੇ ਕਾਰ ਹਾਦਸੇ ਬਾਰੇ ਪੜ੍ਹਿਆ ਤਾਂ ਮੇਰੀਆਂ ਅੱਖਾਂ 'ਚ ਹੰਝੂ ਸਨ: ਰਵੀ ਸ਼ਾਸਤਰੀ

06/11/2024 11:24:57 AM

ਨਿਊਯਾਰਕ- ਸਾਬਕਾ ਭਾਰਤੀ ਮੁੱਖ ਕੋਚ ਰਵੀ ਸ਼ਾਸਤਰੀ ਨੇ ਖੁਲਾਸਾ ਕੀਤਾ ਕਿ 2022 'ਚ ਰਿਸ਼ਭ ਪੰਤ ਦੇ ਕਾਰ ਹਾਦਸੇ ਦੀ ਖਬਰ ਪੜ੍ਹ ਕੇ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ ਅਤੇ ਹਸਪਤਾਲ 'ਚ ਕਰਿਸ਼ਮਾਈ ਵਿਕਟਕੀਪਰ ਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ ਸੀ। 30 ਦਸੰਬਰ 2022 ਨੂੰ ਹੋਏ ਇਸ ਕਾਰ ਹਾਦਸੇ ਵਿੱਚ ਪੰਤ ਦਾ ਬਚਾਅ ਹੋ ਗਿਆ ਸੀ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਰਿਹੈਬਿਲੀਟੇਸ਼ਨ ਦੇ ਇੱਕ ਸਾਲ ਬਾਅਦ, ਪੰਤ ਨੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਪੇਸ਼ੇਵਰ ਕ੍ਰਿਕਟ ਵਿੱਚ ਵਾਪਸੀ ਕੀਤੀ। ਉਹ ਇਸ ਮਹੀਨੇ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਚੱਲ ਰਹੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਵਾਪਸ ਆਏ ਹਨ।
ਸ਼ਾਸਤਰੀ ਨੇ ਭਾਰਤੀ ਕ੍ਰਿਕੇਟ ਬੋਰਡ ਦੁਆਰਾ ਪੋਸਟ ਕੀਤੇ ਇੱਕ ਵੀਡੀਓ ਵਿੱਚ ਕਿਹਾ, “ਜਦੋਂ ਮੈਂ ਉਨ੍ਹਾਂ ਦੇ ਕਾਰ ਹਾਦਸੇ ਬਾਰੇ ਪੜ੍ਹਿਆ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਜਦੋਂ ਮੈਂ ਉਨ੍ਹਾਂ ਨੂੰ ਹਸਪਤਾਲ ਵਿੱਚ ਦੇਖਿਆ ਤਾਂ ਮੈਨੂੰ ਹੋਰ ਵੀ ਬੁਰਾ ਲੱਗਾ। ਸ਼ਾਸਤਰੀ ਨੇ ਐਤਵਾਰ ਨੂੰ ਭਾਰਤ ਦੀ ਛੇ ਦੌੜਾਂ ਦੀ ਜਿੱਤ ਦਾ ਜ਼ਿਕਰ ਕਰਦੇ ਹੋਏ ਕਿਹਾ, ''ਉਥੋਂ ਵਾਪਸ ਆਉਣਾ ਅਤੇ ਭਾਰਤ ਬਨਾਮ ਪਾਕਿਸਤਾਨ ਵਰਗੇ ਵੱਡੇ ਮੈਚ 'ਚ ਸਿਖਰਲੇ ਪੱਧਰ 'ਤੇ ਵਾਪਸੀ ਕਰਨਾ ਬਹੁਤ ਸ਼ਾਨਦਾਰ ਹੈ।
ਪੰਤ ਨੇ ਭਾਰਤ ਦੀ ਜਿੱਤ 'ਚ 31 ਗੇਂਦਾਂ 'ਚ 42 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਸ਼ਾਨਦਾਰ ਵਿਕਟਕੀਪਿੰਗ ਵੀ ਕੀਤੀ। ਇਸ ਮੈਚ ਤੋਂ ਬਾਅਦ ਸ਼ਾਸਤਰੀ ਨੇ ਪੰਤ ਨੂੰ 'ਬੀ.ਸੀ.ਸੀ.ਆਈ. ਫੀਲਡਰ ਆਫ ਦਿ ਮੈਚ' ਦਾ ਸਨਮਾਨ ਦਿੱਤਾ ਅਤੇ ਉਨ੍ਹਾਂ ਦੀ ਪਾਰੀ ਅਤੇ ਵਾਪਸੀ ਦੀ ਤਾਰੀਫ਼ ਕੀਤੀ। ਸ਼ਾਸਤਰੀ ਨੇ ਕਿਹਾ, 'ਤੁਸੀਂ ਬੱਲੇਬਾਜ਼ੀ 'ਚ ਕਿੰਨੇ ਮਾਹਰ ਹੋ, ਹਰ ਕੋਈ ਤੁਹਾਡੇ 'ਐਕਸ ਫੈਕਟਰ' ਤੋਂ ਜਾਣੂ ਹੈ। ਪਰ ਵਾਪਸੀ ਤੋਂ ਬਾਅਦ ਤੁਹਾਡੀ ਵਿਕਟਕੀਪਿੰਗ ਅਤੇ ਇੰਨੀ ਜਲਦੀ ਮੂਵਮੈਂਟ ਹੋਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਤੁਸੀਂ ਇਸ ਲਈ ਕਿੰਨੀ ਮਿਹਨਤ ਕੀਤੀ ਹੈ।
ਉਨ੍ਹਾਂ ਨੇ ਕਿਹਾ, 'ਇਹ ਸਿਰਫ਼ ਤੁਹਾਡੇ ਲਈ ਹੀ ਨਹੀਂ ਸਗੋਂ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਹੈ ਕਿ ਤੁਸੀਂ ਮੌਤ 'ਤੇ ਕਾਬੂ ਪਾ ਸਕਦੇ ਹੋ ਅਤੇ ਜਿੱਤ ਪ੍ਰਾਪਤ ਕਰ ਸਕਦੇ ਹੋ। ਬਹੁਤ ਵਧੀਆ, ਸ਼ਾਨਦਾਰ। ਚੰਗਾ ਕੰਮ ਕਰਦੇ ਰਹੋ ਅਤੇ ਅੱਗੇ ਵਧਦੇ ਰਹੋ। ਅੱਜ ਸਾਰਿਆਂ ਨੇ ਬਹੁਤ ਵਧੀਆ ਖੇਡਿਆ। ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਸੀ, ਜਿਸ ਨਾਲ ਟੀਮ ਗਰੁੱਪ ਵਿੱਚ ਸਿਖਰ ’ਤੇ ਪਹੁੰਚ ਗਈ।


Aarti dhillon

Content Editor

Related News