ਲੁਧਿਆਣਾ ਨਗਰ ਨਿਗਮ ਨੂੰ ਵੱਡਾ ਵਿੱਤੀ ਝਟਕਾ, ਸਰਕਾਰ ਨੇ 65 ਕਰੋੜ ਦਾ ਜੀ. ਐੱਸ. ਟੀ. ਸ਼ੇਅਰ ਰੋਕਿਆ

Saturday, Apr 04, 2026 - 12:46 AM (IST)

ਲੁਧਿਆਣਾ ਨਗਰ ਨਿਗਮ ਨੂੰ ਵੱਡਾ ਵਿੱਤੀ ਝਟਕਾ, ਸਰਕਾਰ ਨੇ 65 ਕਰੋੜ ਦਾ ਜੀ. ਐੱਸ. ਟੀ. ਸ਼ੇਅਰ ਰੋਕਿਆ

ਲੁਧਿਆਣਾ (ਹਿਤੇਸ਼) : ਇੱਕ ਪਾਸੇ ਜਿੱਥੇ ਨਗਰ ਨਿਗਮ ਦੇ ਮੁਲਾਜ਼ਮ ਇੱਕ ਵਾਰ ਫਿਰ ਪ੍ਰਾਪਰਟੀ ਟੈਕਸ, ਪਾਣੀ-ਸੀਵਰੇਜ ਦੇ ਬਿੱਲਾਂ ਤੇ ਬਿਲਡਿੰਗ ਬ੍ਰਾਂਚ ਨਾਲ ਸਬੰਧਤ ਮਾਲੀਏ ਦੀ ਵਸੂਲੀ ਦੇ ਟਾਰਗੇਟ ਪੂਰੇ ਨਹੀਂ ਕਰ ਸਕੇ, ਉੱਥੇ ਹੀ ਨਗਰ ਨਿਗਮ ਨੂੰ ਵਿੱਤੀ ਸਾਲ 2025-26 ਦੌਰਾਨ ਸਰਕਾਰ ਤੋਂ 65 ਕਰੋੜ ਦਾ ਜੀ. ਐੱਸ. ਟੀ. ਸ਼ੇਅਰ ਨਹੀਂ ਮਿਲਿਆ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਚੁੰਗੀ ਦੀ ਵਸੂਲੀ ਬੰਦ ਹੋਣ ਤੋਂ ਬਾਅਦ ਸਰਕਾਰ ਵੱਲੋਂ ਜੀ. ਐੱਸ. ਟੀ. ਕਲੈਕਸ਼ਨ ਵਿੱਚੋਂ ਸ਼ੇਅਰ ਨੂੰ ਨਗਰ ਨਿਗਮ ਦੀ ਆਮਦਨੀ ਦੇ ਵਿਕਲਪ ਵਜੋਂ ਲਾਗੂ ਕੀਤਾ ਹੋਇਆ ਹੈ। ਹਾਲਾਂਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਆਏ ਦਿਨ ਜੀ. ਐੱਸ. ਟੀ. ਕਲੈਕਸ਼ਨ ਵਿੱਚ ਵਾਧਾ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਉਸ ਦੇ ਮੁਕਾਬਲੇ ਨਗਰ ਨਿਗਮ ਦੇ ਸ਼ੇਅਰ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ।

ਜਿਸ ਦਾ ਸਬੂਤ ਵਿੱਤੀ ਸਾਲ 2025-26 ਦੀ ਬੈਲੇਂਸ ਸ਼ੀਟ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਜਿਸ ਮੁਤਾਬਕ ਨਗਰ ਨਿਗਮ ਵੱਲੋਂ ਜੀ. ਐੱਸ. ਟੀ. ਸ਼ੇਅਰ ਦੇ ਰੂਪ ਵਿੱਚ 650 ਕਰੋੜ ਮਿਲਣ ਦਾ ਟੀਚਾ ਰੱਖਿਆ ਗਿਆ ਸੀ ਪਰ ਉਸ ਵਿੱਚੋਂ ਸਰਕਾਰ ਵੱਲੋਂ 31 ਮਾਰਚ ਤੱਕ 65 ਕਰੋੜ ਘੱਟ ਯਾਨੀ ਕਿ ਸਿਰਫ਼ 585 ਕਰੋੜ ਹੀ ਰਿਲੀਜ਼ ਕੀਤੇ ਗਏ ਹਨ। ਹਾਲਾਂਕਿ, ਨਗਰ ਨਿਗਮ ਵੱਲੋਂ ਨਵੇਂ ਸਾਲ ਵਿੱਚ ਜੀ. ਐੱਸ. ਟੀ. ਸ਼ੇਅਰ ਵਜੋਂ ਸਰਕਾਰ ਤੋਂ 750 ਕਰੋੜ ਮਿਲਣ ਦੀ ਵਿਵਸਥਾ ਬਜਟ ਵਿੱਚ ਰੱਖੀ ਗਈ ਹੈ।

ਇਹ ਵੀ ਪੜ੍ਹੋ : ਖੰਨਾ ‘ਚ ਹਾਈ-ਪ੍ਰੋਫਾਈਲ ਚੋਰੀ, ਨੌਕਰ ਨੇ ਪਤਨੀ ਸਮੇਤ ਰਚਿਆ ਖੇਡ; ਬੱਚਿਆਂ ਨੇ ਖੋਲ੍ਹਿਆ ਰਾਜ਼

ਸੈਲਰੀ ਦੇਣ ’ਤੇ ਟਿਕਿਆ ਹੋਇਆ ਹੈ ਦਾਰੋਮਦਾਰ

ਸਰਕਾਰ ਵੱਲੋਂ ਨਗਰ ਨਿਗਮ ਨੂੰ ਹਰ ਮਹੀਨੇ ਜੋ ਜੀ. ਐੱਸ. ਟੀ. ਸ਼ੇਅਰ ਦਾ ਫੰਡ ਰਿਲੀਜ਼ ਕੀਤਾ ਜਾਂਦਾ ਹੈ, ਉਸੇ ’ਤੇ ਮੁਲਾਜ਼ਮਾਂ ਨੂੰ ਸੈਲਰੀ ਦੇਣ ਦਾ ਦਾਰੋਮਦਾਰ ਟਿਕਿਆ ਹੋਇਆ ਹੈ। ਕਿਉਂਕਿ ਨਗਰ ਨਿਗਮ ਨੂੰ ਹਰ ਮਹੀਨੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਕਰੀਬ 40 ਕਰੋੜ ਰੁਪਏ ਦੀ ਲੋੜ ਹੁੰਦੀ ਹੈ। ਇਸ ਫੰਡ ਦਾ ਇੰਤਜ਼ਾਮ ਲੰਬੇ ਸਮੇਂ ਤੋਂ ਜੀ. ਐੱਸ. ਟੀ. ਸ਼ੇਅਰ ਵਿੱਚੋਂ ਹੀ ਹੋ ਰਿਹਾ ਹੈ ਤੇ ਜੀ. ਐੱਸ. ਟੀ. ਸ਼ੇਅਰ ਮਿਲਣ ਵਿੱਚ ਦੇਰੀ ਹੋਣ ਦਾ ਅਸਰ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਸ਼ੈਡਿਊਲ ’ਤੇ ਵੀ ਪੈਂਦਾ ਹੈ।

ਅੰਕੜਿਆਂ ’ਤੇ ਇੱਕ ਨਜ਼ਰ

ਨਗਰ ਨਿਗਮ ਵੱਲੋਂ ਜੀ. ਐੱਸ. ਟੀ. ਸ਼ੇਅਰ ਵਜੋਂ 650 ਕਰੋੜ ਮਿਲਣ ਦਾ ਰੱਖਿਆ ਗਿਆ ਸੀ ਟੀਚਾ।
ਸਰਕਾਰ ਵੱਲੋਂ 31 ਮਾਰਚ ਤੱਕ ਸਿਰਫ਼ 585 ਕਰੋੜ ਹੀ ਰਿਲੀਜ਼ ਕੀਤੇ ਗਏ।
ਪਿਛਲੇ ਸਾਲ ਨਾਲੋਂ 65 ਕਰੋੜ ਘੱਟ ਮਿਲਿਆ ਹੈ ਫੰਡ।
ਨਵੇਂ ਸਾਲ ਦੇ ਬਜਟ ਵਿੱਚ 750 ਕਰੋੜ ਮਿਲਣ ਦੀ ਰੱਖੀ ਗਈ ਹੈ ਵਿਵਸਥਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News