CIA ਸਟਾਫ਼ ਨੇ ਲੁਧਿਆਣਾ ਸਬਜ਼ੀ ਮੰਡੀ ਦੇ ਠੇਕੇਦਾਰ ਨੂੰ ਕੀਤਾ ਰਾਊਂਡਅਪ!
Thursday, Apr 16, 2026 - 11:05 AM (IST)
ਲੁਧਿਆਣਾ (ਗਣੇਸ਼): ਦੇਰ ਰਾਤ ਨੂੰ ਨਵੀਂ ਸਬਜ਼ੀ ਮੰਡੀ ਦੇ ਠੇਕੇਦਾਰ ਰਾਜੂ ਨੂੰ CIA ਟੀਮ ਵੱਲੋਂ ਰਾਊਂਡਅਪ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਫ਼ਿਲਹਾਲ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਦੌਰਾਨ ਰਾਜੂ ਦੇ ਨਾਲ ਉਸ ਦਾ ਡਰਾਈਵਰ ਵੀ ਮੌਜੂਦ ਸੀ ਤੇ ਉਸ ਨੂੰ ਵੀ ਨਾਲ ਹੀ ਰਾਊਂਡਅਪ ਕਰ ਲਿਆ ਗਿਾ ਹੈ। ਸੂਤਰਾਂ ਮੁਤਾਬਕ, ਰਾਜੂ ਦੇ ਮੰਡੀ ਤੋਂ ਇਲਾਵਾ ਸ਼ਹਿਰ ਦੇ ਹੋਰ ਥਾਵਾਂ 'ਤੇ ਵੀ ਪਾਰਕਿੰਗ ਨਾਲ ਜੁੜੇ ਠੇਕੇ ਦੱਸੇ ਜਾ ਰਹੇ ਹਨ।
ਹਾਲਾਂਕਿ ਇਸ ਕਾਰਵਾਈ ਦੇ ਪਿਛੇ ਦੀ ਅਸਲ ਵਜ੍ਹਾ ਦਾ ਅਜੇ ਤਕ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ। ਪੂਰੇ ਮਾਮਲੇ ਨੂੰ ਲੈ ਕੇ ਪੁਲਸ ਜਾਂ ਸਬੰਧਤ ਅਧਿਕਾਰੀਆਂ ਵੱਲੋਂ ਬਿਆਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
