ਦੁਕਾਨਦਾਰ 'ਤੇ ਹੋਇਆ ਜਾਨਲੇਵਾ ਹਮਲਾ, ਲੈ ਗਏ ਡੇਢ ਲੱਖ ਰੁਪਏ, CCTV 'ਚ ਕੈਦ ਹੋਈ ਘਟਨਾ
Friday, Jul 19, 2024 - 12:47 PM (IST)

ਭਵਾਨੀਗੜ੍ਹ (ਕਾਂਸਲ/ਰਵੀ): ਸਥਾਨਕ ਸ਼ਹਿਰ ਦੀ ਨਾਭਾ ਰੋਡ ਉਪਰ ਕਬਾੜ ਦੀ ਦੁਕਾਨ ਕਰਦੇ ਇਕ ਨੌਜਵਾਨ ਉਪਰ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰ ਦੇਣ ਦੇ ਦੋਸ਼ ਹੇਠ ਪੁਲਸ ਵੱਲੋਂ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਇਹ ਖ਼ਬਰ ਵੀ ਪੜ੍ਹੋ - ਮਾਸੂਮ ਬੱਚੇ ਨਾਲ ਖੇਡ-ਖੇਡ 'ਚ ਵਾਪਰ ਗਿਆ ਭਾਣਾ! ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ
ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਵਿਖੇ ਜ਼ੇਰੇ ਇਲਾਜ਼ ਰਾਕੇਸ਼ ਕੁਮਾਰ ਪੁੱਤਰ ਜੱਗਾ ਰਾਮ ਵਾਸੀ ਗਾਂਧੀ ਨਗਰ ਭਵਾਨੀਗੜ੍ਹ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਭਵਾਨੀਗੜ੍ਹ ਨਾਭਾ ਰੋਡ ਉਪਰ ਨਾਭਾ ਕੈਂਚੀਆਂ ਵਿਖੇ ਕਬਾੜ ਦਾ ਕੰਮ ਕਰਦਾ ਹੈ ਤੇ ਲੰਘੀ 17 ਜੁਲਾਈ ਦਿਨ ਬੁੱਧਵਾਰ ਨੂੰ ਗੁਰਪਿਆਰ ਸਿੰਘ ਵਾਸੀ ਆਲੋਅਰਖ ਉਸ ਦੀ ਦੁਕਾਨ ’ਤੇ ਦੁੱਧ ਦੇ ਪੈਸੇ ਲੈਣ ਲਈ ਆਇਆ ਸੀ ਤਾਂ ਉਸ ਸਮੇਂ ਉਹ ਆਪਣੀ ਦੁਕਾਨ ’ਤੇ ਗੈਸ ਕਟਰ ਨਾਲ ਲੋਹਾ ਵੱਢ ਰਿਹਾ ਸੀ ਤਾਂ ਇਸ ਦੌਰਾਨ ਕਟਰ ’ਚੋ ਨਿਕਲਿਆਂ ਚਿੰਗਾੜੀਆਂ ਅਚਾਨਕ ਗੁਰਪਿਆਰ ਸਿੰਘ ਦੀ ਬਾਹ ’ਤੇ ਪੈ ਗਈਆਂ ਤੇ ਗੁੱਸੇ ਆਏ ਗੁਰਪਿਆਰ ਸਿੰਘ ਨੇ ਉਸ ਨਾਲ ਤੂੰ ਤੂੰ ਮੈਂ ਮੈਂ ਕੀਤੀ ਤੇ ਉਥੋਂ ਚਲਾ ਗਿਆ ਤੇ ਫਿਰ ਕਰੀਬ ਅੱਧੇ ਘੰਟੇ ਬਾਅਦ ਗੁਰਪਿਆਰ ਸਿੰਘ ਆਪਣੇ ਪਿਤਾ ਭਰਪੂਰ ਸਿੰਘ, ਚਰਨਜੀਤ ਸਿੰਘ ਤੇ ਇਕ ਹੋਰ ਨਾ ਮਾਲੂਮ ਵਿਅਕਤੀ ਨਾਲ ਉਸ ਦੀ ਦੁਕਾਨ ’ਤੇ ਦੁਬਾਰਾ ਆਏ ਤੇ ਉਸ ਦੀ ਬੂਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਵੱਲੋਂ ਰੋਲਾ ਪਾਉਣ ’ਤੇ ਨੜਿਓ ਲੰਘ ਰਹੇ ਰਾਹਗੀਰਾਂ ਨੇ ਉਸ ਨੂੰ ਬਚਾਇਆ।
ਰਾਕੇਸ਼ ਕੁਮਾਰ ਦੇ ਪਿਤਾ ਜੱਗਾ ਰਾਮ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਮੇਰੇ ਪੁੱਤ ਦੀ ਬਹੁਤ ਹੀ ਬੂਰੀ ਤਰ੍ਹਾਂ ਕੁੱਟ ਮਾਰ ਕੀਤੀ ਹੈ ਤੇ ਉਸ ਦੇ ਸਿਰ ’ਚ ਸੱਟਾਂ ਮਾਰੀਆਂ ਹਨ। ਜਿਸ ਕਾਰਨ ਉਸ ਦਾ ਪੁੱਤਰ ਪਟਿਆਲਾ ਵਿਖੇ ਹਸਪਤਾਲ ’ਚ ਜ਼ੇਰੇ ਇਲਾਜ਼ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਸ ਦੇ ਪੁੱਤਰ ਤੇ ਜਦੋਂ ਉਕਤ ਵਿਅਕਤੀਆਂ ਨੇ ਇਹ ਜਾਨ ਲੇਵਾ ਹਮਲਾ ਕੀਤਾ ਤਾਂ ਉਸ ਦਾ ਪੁੱਤਰ ਦੇ ਹੱਥ ’ਚ ਇਕ ਲਿਫਾਫੇ ’ਚ ਡੇਢ ਲੱਖ ਰੁਪੈ ਤੋਂ ਵੱਧ ਦੀ ਰਕਮ ਵੀ ਮੌਜੂਦ ਸੀ ਜੋ ਵੀ ਗਾਇਬ ਹੈ। ਉਨ੍ਹਾਂ ਦੱਸਿਆ ਕਿ ਹਮਲਾਵਾਰਾਂ ਵੱਲੋਂ ਉਸ ਦੇ ਪੁੱਤਰ ਉਪਰ ਜਾਨਲੇਵਾ ਹਮਲਾ ਕਰਨ ਦੀ ਸਾਰੀ ਘਟਨਾ ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ’ਚ ਕੈਦ ਹੋ ਗਈ ਹੈ ਤੇ ਹਮਲਾਵਰ ਉਸ ਦੇ ਪੁੱਤਰ ਉਪਰ ਬੇਸਵਾਲ ਵਾਲੇ ਬੱਲੇ ਨਾਲ ਉਦੋਂ ਤੱਕ ਬੇਰਹਿਮੀ ਨਾਲ ਹਮਲਾ ਕਰਦੇ ਰਹੇ ਜਦੋਂ ਤੱਕ ਬੇਸਵਾਲ ਵਾਲਾ ਬੱਲਾ ਟੁੱਟ ਨਹੀਂ ਗਿਆ।
ਇਹ ਖ਼ਬਰ ਵੀ ਪੜ੍ਹੋ - ਸਟਡੀ ਵੀਜ਼ਾ 'ਤੇ ਕੈਨੇਡਾ ਗਈ ਸੀ ਪੰਜਾਬੀ ਕੁੜੀ, ਤੀਜੇ ਦਿਨ ਹੀ ਵਾਪਰ ਗਿਆ ਭਾਣਾ (ਵੀਡੀਓ)
ਪੁਲਸ ਨੇ ਰਕੇਸ਼ ਕੁਮਾਰ ਦੇ ਬਿਆਨਾ ਦੇ ਅਧਾਰ ’ਤੇ ਗੁਰਪਿਆਰ ਸਿੰਘ, ਭਰਪੂਰ ਸਿੰਘ, ਚਰਨਜੀਤ ਸਿੰਘ ਸਾਰੇ ਵਾਸੀਆਨ ਆਲੋਅਰਖ ਤੇ ਇਕ ਨਾ ਮਾਲੂਮ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8