ਜਲੰਧਰ ਦੇ ਮਾਡਲ ਟਾਊਨ ਦਾ ਸ਼ੋਅਰੂਮ ਬਣਿਆ ਜੰਗ ਦਾ ਅਖਾੜਾ, CCTV ''ਚ ਕੈਦ ਹੋਈ ਪੂਰੀ ਵਾਰਦਾਤ

Tuesday, Feb 24, 2026 - 06:39 PM (IST)

ਜਲੰਧਰ ਦੇ ਮਾਡਲ ਟਾਊਨ ਦਾ ਸ਼ੋਅਰੂਮ ਬਣਿਆ ਜੰਗ ਦਾ ਅਖਾੜਾ, CCTV ''ਚ ਕੈਦ ਹੋਈ ਪੂਰੀ ਵਾਰਦਾਤ

ਜਲੰਧਰ: ਮਾਡਲ ਟਾਊਨ ਸਥਿਤ ਸ਼ੋਅਰੂਮ ਅੱਜ ਜੰਗ ਦਾ ਅਖਾੜਾ ਬਣ ਗਿਆ। ਇੱਥੇ ਲਕਸ਼ਿਤਾ-ਲਿਪਸੀ ਸ਼ੋਅਰੂਮ ਵਿਚ ਇਕ ਔਰਤ ਦਾ ਆਪਣੇ ਪਰਿਵਾਰ ਨਾਲ ਝਗੜਾ ਹੋ ਗਿਆ। ਔਰਤ ਨੇ ਸੱਸ ਸਮੇਤ ਪਰਿਵਾਰ 'ਤੇ ਹੱਥੋਪਾਈ ਕਰਨ ਦੇ ਦੋਸ਼ ਲਗਾਏ ਹਨ। ਪਰਿਵਾਰ ਦਿਓਲ ਨਗਰ ਦਾ ਰਹਿਣ ਵਾਲਾ ਹੈ। ਘਟਨਾ ਨੂੰ ਲੈ ਕੇ ਪਿੰਕੀ ਨਾਮਕ ਮਹਿਲਾ ਨੇ ਦੋਸ਼ ਲਗਾਏ ਹਨ ਕਿ ਨਿੱਕੂ ਪਾਰਕ ਦੇ ਸਾਹਮਣੇ ਲਕਸ਼ਿਤਾ-ਲਿਪਸੀ ਸ਼ੋਰੂਮ ਵਿਚ ਉਸ ਦੀ ਸੱਸ ਅਤੇ ਦਰਾਣੀ ਉਸ ਨਾਲ ਕੁੱਟਮਾਰ ਕਰਨ ਲਈ ਆ ਗਈਆਂ, ਜਿੱਥੇ ਦੋਵਾਂ ਨੇ ਸ਼ੋਅਰੂਮ ਵਿਚ ਉਸ ਨਾਲ ਕੁੱਟਮਾਰ ਕੀਤੀ। ਮਹਿਲਾ ਦਾ ਕਹਿਣਾ ਹੈ ਕਿ ਉਸਦੇ ਪਤੀ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਹ ਖੁਦ ਨੌਕਰੀ ਕਰਕੇ ਘਰ ਚਲਾ ਰਹੀ ਹੈ।

ਪੀੜਤਾ ਨੇ ਘਟਨਾ ਦੀ CCTV ਫੁਟੇਜ ਵੀ ਜਾਰੀ ਕੀਤੀ ਹੈ ਅਤੇ ਘਟਨਾ ਸਬੰਧੀ ਥਾਣਾ 6 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਸੀਸੀਟੀਵੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਮਹਿਲਾਵਾਂ ਆਪਸ ਵਿਚ ਗੱਲ ਕਰ ਰਹੀਆਂ ਸਨ। ਘਟਨਾ ਦੌਰਾਨ ਸ਼ੋਅਰੂਮ ਵਿਚ ਸਟਾਫ ਦੇ ਮੈਂਬਰ ਵੀ ਮੌਜੂਦ ਸਨ। ਇਸ ਦੌਰਾਨ ਇਕ ਮਹਿਲਾ ਨੇ ਦੂਜੀ ਮਹਿਲਾ ਦੀ ਗਰਦਨ ਫੜ ਲਈ। ਜਿਸ ਤੋਂ ਬਾਅਦ ਦੋਵਾਂ ਮਹਿਲਾਵਾਂ ਵਿਚ ਹੱਥੋਪਾਈ ਸ਼ੁਰੂ ਹੋ ਗਈ। ਹਾਲਾਂਕਿ ਤੀਜੀ ਮਹਿਲਾ ਦੋਵਾਂ ਦਾ ਬਚਾਅ ਕਰਦੀ ਹੋਈ ਨਜ਼ਰ ਆਈ ਅਤੇ ਘਟਨਾ ਤੋਂ ਬਾਅਦ ਤਿੰਨੋਂ ਆਪਸ ਵਿਚ ਝਗੜਦੇ ਹੋਏ ਸ਼ੋਅਰੂਮ ਤੋਂ ਬਾਹਰ ਨਿਕਲ ਜਾਂਦੇ ਹਨ।

ਉੱਥੇ ਹੀ ਦੂਜੀ ਸੀ.ਸੀ.ਟੀ.ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਤਿੰਨੋਂ ਮਹਿਲਾਵਾਂ ਦਾ ਵਿਵਾਦ ਸੜਕ 'ਤੇ ਪਹੁੰਚ ਜਾਂਦਾ ਹੈ। ਜਿੱਥੇ ਸੁਰੱਖਿਆ ਗਾਰਡ ਵੱਲੋਂ ਤਿੰਨਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਜਾਣ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਦੂਜੀ ਧਿਰ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ।


author

Anmol Tagra

Content Editor

Related News