ਕੁਲਚਾ ਖਾਣ ਆਇਆ, ਪੈਰ ਛੂਹੇ… ਤੇ 20 ਹਜ਼ਾਰ ਲੈ ਕੇ ਫਰਾਰ! CCTV ਵਿਚ ਕੈਦ ਹੋਈ ਵਾਰਦਾਤ

Saturday, Feb 14, 2026 - 02:00 PM (IST)

ਕੁਲਚਾ ਖਾਣ ਆਇਆ, ਪੈਰ ਛੂਹੇ… ਤੇ 20 ਹਜ਼ਾਰ ਲੈ ਕੇ ਫਰਾਰ! CCTV ਵਿਚ ਕੈਦ ਹੋਈ ਵਾਰਦਾਤ

ਖੰਨਾ (ਵਿਪਨ): ਖੰਨਾ ਦੇ ਸਰਾਫਾ ਬਾਜ਼ਾਰ ਵਿਚ ਦਿਨ ਦਿਹਾੜੇ ਇਕ ਨੋਸਰਬਾਜ਼ ਵੱਲੋਂ ਕੁਲਚੇ ਦੀ ਰੇਹੜੀ ਲਗਾਉਣ ਵਾਲੇ ਕੋਲੋ 20 ਹਜ਼ਾਰ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਕਮਰੇ ਵਿੱਚ ਕੈਦ ਹੋ ਗਈ।

ਸੀ.ਸੀ.ਟੀ.ਵੀ. ਕੈਮਰੇ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕੀ ਇਕ ਵਿਅਕਤੀ ਆ ਕੇ ਕੁਲਚੇ ਬਣਾਉਣ ਵਾਲੇ ਕੋਲ ਰੁਕਦਾ ਹੈ ਅਤੇ ਕੁਲਚਾ ਲੈ ਕੇ ਆਪਣੀ ਜੇਬ੍ਹ ਵਿਚੋਂ ਪੈਸੇ ਕੱਢ ਕੇ ਦਿੰਦਾ ਹੈ। ਉਸ ਤੋਂ ਬਾਦ ਉਹ ਕੁਲਚੇ ਵਾਲੇ ਨਾਲ ਪੈਰੀ ਪੈ ਹਾਸਾ ਮਜ਼ਾਕ ਕਰਦਾ ਹੈ, ਜਦੋਂ ਉਹ ਓਥੋਂ ਚਲਾ ਜਾਂਦਾ ਹੈ ਤਾਂ ਕੁਲਚੇ ਵਾਲਾ ਵੀ ਉਸ ਦੇ ਪਿੱਛੇ ਭੱਜਦਾ ਹੈ, ਐਨੀ ਦੇਰ 'ਚ ਨੋਸਰਬਾਜ਼ ਭੱਜ ਕੇ ਦੂਰ ਨਿਕਲ ਜਾਂਦਾ ਹੈ।

ਪੀੜਤ ਬਰੇਲੀ ਅਨੁਸਾਰ ਨੋਸਰਬਾਜ਼ ਪਹਿਲਾ ਵੀ ਉਸ ਕੋਲੋਂ ਕੁਲਚੇ ਲੈ ਕੇ ਜਾਂਦਾ ਸੀ ਅਤੇ ਅੱਜ ਉਸ ਨੇ ਕੁਲਚਾ ਖਾ ਕੇ 20 ਰੁਪਏ ਦਿੱਤੇ ਅਤੇ ਫੇਰ ਉਹ ਚਾਚਾ ਚਾਚਾ ਕੇਹ ਪੈਰੀਂ ਹੱਥ ਲਗਾਉਣ ਲੱਗ ਪਿਆ ਪੈਰੀਂ ਹੱਥ ਲਗਾਉਣ ਦੌਰਾਨ ਹੀ ਉਸ ਨੇ ਵੀਹ ਹਜ਼ਾਰ ਰੁਪਏ ਕੱਢ ਲੀਤੇ, ਨੋਸਰਬਾਜ਼ ਦੇ ਜਾਂਦੇ ਹੀ ਜਦੋਂ ਜੇਬ ਵਿੱਚ ਹੱਥ ਮਾਰ ਕੇ ਵੇਖਿਆ ਤਾਂ ਪੈਸੇ ਗਾਇਬ ਸੀ, ਉਸਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਓਹ ਹੱਥ ਨਹੀਂ ਆਇਆ, ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਵੇਂਗੀ।
 


author

Anmol Tagra

Content Editor

Related News