ਮੋਗਾ ''ਚ ਤੇਜ਼ ਰਫ਼ਤਾਰ ਸਕਾਰਪੀਓ ਨੇ ਲਈ 22 ਸਾਲਾ ਮੁੰਡੇ ਦੀ ਜਾਨ, ਭਿਆਨਕ ਮੰਜ਼ਰ CCTV ''ਚ ਕੈਦ
Thursday, Feb 19, 2026 - 10:34 AM (IST)
ਮੋਗਾ (ਕਸ਼ਿਸ਼ ਸਿੰਗਲਾ) : ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਧੱਲੇਕੇ 'ਚ ਇੱਕ ਬਹੁਤ ਹੀ ਦਰਦਨਾਕ ਅਤੇ ਰੂਹ ਕੰਬਾਊ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਬੇਕਾਬੂ ਹੋਈ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਇੱਕ 22 ਸਾਲਾ ਨੌਜਵਾਨ ਦੀ ਜਾਨ ਲੈ ਲਈ। ਇਹ ਸਾਰੀ ਘਟਨਾ ਗਲੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮੌਤ ਅਚਾਨਕ ਦਸਤਕ ਦਿੰਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੁੱਧਵਾਰ ਦੀ ਰਾਤ ਨੂੰ ਵਾਪਰਿਆ, ਜਦੋਂ ਇੱਕ ਬੇਕਾਬੂ ਸਕਾਰਪੀਓ ਗੱਡੀ ਪਿੰਡ ਦੀ ਇੱਕ ਤੰਗ ਗਲੀ 'ਚ ਸਥਿਤ ਘਰ 'ਚ ਬਣੀ ਕਰਿਆਨੇ ਦੀ ਦੁਕਾਨ ਨਾਲ ਜਾ ਟਕਰਾਈ ਅਤੇ ਪਲਟ ਗਈ।
ਇਹ ਵੀ ਪੜ੍ਹੋ : ਜਹਾਜ਼ ਚੜ੍ਹਦੇ ਹੀ ਬੰਦੇ ਦੀ ਮੌਤ, ਪਤਨੀ ਸਣੇ ਜਾ ਰਿਹਾ ਸੀ ਇਟਲੀ, ਸੁਫ਼ਨਾ ਰਹਿ ਗਿਆ ਅਧੂਰਾ
ਉਸ ਸਮੇਂ ਪਿੰਡ ਦਾ 22 ਸਾਲਾ ਨੌਜਵਾਨ, ਜਿਸ ਦੀ ਪਛਾਣ ਸੁਖ ਵਜੋਂ ਹੋਈ ਹੈ, ਦੁਕਾਨ ਤੋਂ ਸਮਾਨ ਲੈ ਰਿਹਾ ਸੀ। ਗੱਡੀ ਦੀ ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਗੰਭੀਰ ਜ਼ਖਮੀ ਸੁਖ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਅਫ਼ਸੋਸ ਕਿ ਉਹ ਦਮ ਤੋੜ ਗਿਆ।
ਇਸ ਘਟਨਾ ਤੋਂ ਬਾਅਦ ਪਿੰਡ ਧੱਲੇਕੇ 'ਚ ਮਾਤਮ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਨੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਵਾਲ ਚੁੱਕੇ ਹਨ ਕਿ ਜੇਕਰ ਪਿੰਡਾਂ ਦੀਆਂ ਤੰਗ ਗਲੀਆਂ 'ਚ ਇਸ ਤਰ੍ਹਾਂ ਲਾਪਰਵਾਹੀ ਨਾਲ ਤੇਜ਼ ਰਫ਼ਤਾਰ ਗੱਡੀਆਂ ਚਲਾਈਆਂ ਜਾਣਗੀਆਂ ਤਾਂ ਇਨਸਾਨੀ ਜੀਵਨ ਕਿਵੇਂ ਸੁਰੱਖਿਅਤ ਰਹਿ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
