ਬਠਿੰਡਾ 'ਚ ਸਿੱਖ ਪ੍ਰਚਾਰਕ 'ਤੇ ਹਮਲਾ, ਦਾੜੀ ਤੇ ਕੇਸ ਕੀਤੇ ਕਤਲ

Wednesday, Feb 18, 2026 - 01:26 PM (IST)

ਬਠਿੰਡਾ 'ਚ ਸਿੱਖ ਪ੍ਰਚਾਰਕ 'ਤੇ ਹਮਲਾ, ਦਾੜੀ ਤੇ ਕੇਸ ਕੀਤੇ ਕਤਲ

ਬਠਿੰਡਾ : ਬਠਿੰਡਾ ਵਿਚ ਸਿੱਖ ਪ੍ਰਚਾਰਕ ਦੀ ਦਾੜੀ ਅਤੇ ਸਿਰ ਦੇ ਕੇਸ ਕਤਲ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਠਿੰਡਾ ਦੇ ਖਿਆਲੀਵਾਲਾ ਪਿੰਡ ਦੀ ਹੈ। ਇਸ ਘਟਨਾ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਇਕ ਵਿਅਕਤੀ 'ਤੇ ਧਾਰਾ 295 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ ਦੇ ਕੇਸ ਕਤਲ ਕੀਤੇ ਉਸਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ। ਉਕਤ ਨੇ ਦੱਸਿਆ ਕਿ ਘਰ ਵਿਚ ਮਿਸਤਰੀਆਂ ਦਾ ਕੰਮ ਚੱਲ ਰਿਹਾ। ਇਸ ਦੌਰਾਨ ਦੋ ਵਿਅਕਤੀ ਆਏ ਅਤੇ ਉਸ ਨੂੰ ਪਿੱਛੋਂ ਆ ਕੇ ਫੜ ਲਿਆ। 

ਇਹ ਵੀ ਪੜ੍ਹੋ : CM ਮਾਨ ਨੂੰ ਹਟਾਉਣ ਦੀ ਤਿਆਰੀ! ਸਿਆਸੀ ਵੈਂਟੀਲੇਟਰ ਬਣਿਆ ਫੋਰਟਿਸ, ਅਕਾਲੀ ਦਲ ਨੇ ਚੁੱਕੇ ਸਵਾਲ

ਇਸ ਦੌਰਾਨ ਇਕ ਵਿਅਕਤੀ ਨੇ ਕੈਂਚੀ ਨਾਲ ਉਸ ਦੀ ਦਾੜੀ ਅਤੇ ਸਿਰ ਦੇ ਕੇਸ ਕਤਲ ਕਰ ਦਿੱਤੇ। ਇਸ ਖਿੱਚ ਧੂਹ ਵਿਚ ਉਹ ਜ਼ਖਮੀ ਵੀ ਹੋਇਆ ਹੈ। ਫਿਲਹਾਲ ਪੁਲਸ ਵੱਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ 38 ਲੱਖ ਪਰਿਵਾਰਾਂ ਲਈ ਖ਼ੁਸ਼ਖ਼ਬਰੀ, ਹੋ ਗਿਆ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News