ਖਰੜ ''ਚ ਸ਼੍ਰੀ ਹਿੰਦੂ ਤਖਤ ਦੇ ਆਗੂ ''ਤੇ ਹਮਲਾ

Saturday, Feb 14, 2026 - 06:18 PM (IST)

ਖਰੜ ''ਚ ਸ਼੍ਰੀ ਹਿੰਦੂ ਤਖਤ ਦੇ ਆਗੂ ''ਤੇ ਹਮਲਾ

ਖਰੜ (ਅਮਰਦੀਪ) : ਸ਼ਹਿਰ ਵਿਚ ਅੱਜ ਉਸ ਵੇਲੇ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਸ਼੍ਰੀ ਹਿੰਦੂ ਤਖਤ ਦੀ ਖਰੜ ਇਕਾਈ ਦੇ ਮੁੱਖ ਬੁਲਾਰੇ ਮਨੀਸ਼ ਟਾਂਕ ''ਤੇ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ ''ਤੇ ਕੁੱਟਮਾਰ ਕੀਤੀ ਫੱਟੜ ਨੂੰ ਇਲਾਜ ਲਈ ਸਿਵਲ ਹਸਪਤਾਲ ਖਰੜ ਵਿਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿਚ ਇਲਾਜ ਅਧੀਨ ਮਨੀਸ਼ ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਬਾਜ਼ਾਰ ਵਿਚ ਸਮਾਨ ਖਰੀਦਣ ਗਏ ਸਨ। ਇਸ ਦੌਰਾਨ ਇਕ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਅਚਾਨਕ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਵਿਅਕਤੀ ਨੇ ਦੋਸ਼ ਲਗਾਇਆ ਕਿ ਉਹ ਚਾਈਨਾ ਡੋਰ ਸਬੰਧੀ ਗਲਤ ਪ੍ਰਚਾਰ ਕਰਕੇ ਵਪਾਰ ਨੂੰ ਨੁਕਸਾਨ ਪਹੁੰਚਾ ਰਹੇ ਹਨ। 

ਮਨੀਸ਼ ਮੁਤਾਬਕ ਹਮਲਾਵਰਾਂ ਨੇ ਕਿਹਾ ਕਿ ਉਸ ਦੇ ਇਕ ਦੋਸਤ ਦੀ ਚਾਈਨਾ ਡੋਰ ਦੀ ਦੁਕਾਨ ''ਤੇ ਪਹਿਲਾਂ ਵੀ ਕਾਰਵਾਈ ਹੋਈ ਹੈ, ਜਿਸ ਲਈ ਉਹ ਉਸ ਨੂੰ ਜ਼ਿੰਮੇਵਾਰ ਮੰਨਦਾ ਹੈ। ਕੁੱਟਮਾਰ ਦੌਰਾਨ ਦੋ ਹੋਰ ਵਿਅਕਤੀ ਵੀ ਮੌਕੇ ''ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਵੀ ਕੁਟਮਾਰ ਕੀਤੀ | ਮਨੀਸ਼ ਨੇ ਦੱਸਿਆ ਕਿ ਉਸ ਦੇ ਕੰਨਾਂ ਵਿਚ ਪਾਈਆਂ 2 ਸੋਨੇ ਦੀਆਂ ਨੱਤੀਆਂ ਵਿਚੋਂ ਇਕ ਨੱਤੀ ਵੀ ਹਮਲਾਵਰ ਖਿੱਚ ਕੇ ਲੈ ਗਏ। ਘਟਨਾ ਦੀ ਜਾਣਕਾਰੀ ਮਿਲਣ ''ਤੇ ਸ਼੍ਰੀ ਹਿੰਦੂ ਤਖਤ ਦੇ ਕੌਮੀ ਪ੍ਰਚਾਰਕ ਅਮਿਤ ਸ਼ਰਮਾ ਹਸਪਤਾਲ ਪਹੁੰਚੇ ਅਤੇ ਫੱਟੜ ਆਗੂ ਦਾ ਹਾਲਚਾਲ ਪੁੱਛਿਆ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ। 


author

Gurminder Singh

Content Editor

Related News