ਮੈਡੀਕਲ ਅਧਿਕਾਰੀ ਤੇ ਫਾਰਮਾਸਿਸਟ ''ਤੇ ਹਮਲਾ, ਤਿੰਨੇ ਮੁਲਜ਼ਮ ਗ੍ਰਿਫਤਾਰ

Friday, Dec 22, 2017 - 04:35 PM (IST)

ਸੁਨਾਮ ਊਧਮ ਸਿੰਘ ਵਾਲਾ (ਬਾਂਸਲ)- ਸਰਕਾਰੀ ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਮੈਡੀਕਲ ਅਧਿਕਾਰੀ ਤੇ ਫਾਰਮਾਸਿਸਟ 'ਤੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਐੱਸ. ਐੱਮ. ਓ. ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਤਿੰਨ ਹਮਲਾਵਰਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੇਰ ਸ਼ਾਮ ਪੁਲਸ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ 'ਚ ਸਫਲ ਰਹੀ। ਇਸ ਹਮਲੇ ਦੇ ਰੋਸ 'ਚ ਹਸਪਤਾਲ ਦੇ ਸਟਾਫ ਨੇ ਵੀਰਵਾਰ ਨੂੰ ਕੁਝ ਘੰਟਿਆਂ ਲਈ ਸੇਵਾਵਾਂ ਠੱਪ ਵੀ ਕੀਤੀਆਂ ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਐੱਸ. ਐੱਚ. ਓ. ਥਾਣਾ ਸਿਟੀ ਭਰਪੂਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ ਸਰਕਾਰੀ ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਮੈਡੀਕਲ ਅਧਿਕਾਰੀ ਡਾ. ਭੱਟੀ ਤੇ ਫਾਰਮਾਸਿਸਟ ਅਸ਼ੋਕ ਕੁਮਾਰ 'ਤੇ ਮਰੀਜ਼ ਨਾਲ ਆਏ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਡਾਕਟਰ ਤੇ ਫਾਰਮਾਸਿਸਟ ਨੂੰ ਗਾਲ੍ਹਾਂ ਵੀ ਕੱਢੀਆਂ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਸਿਹਤ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।


Related News