ਘਰ ਦੇ ਬਾਹਰ ਨੌਜਵਾਨ ’ਤੇ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ

Wednesday, Sep 18, 2024 - 03:11 PM (IST)

ਘਰ ਦੇ ਬਾਹਰ ਨੌਜਵਾਨ ’ਤੇ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ

ਚੰਡੀਗੜ੍ਹ (ਸੁਸ਼ੀਲ) : ਡੰਡੇ ਅਤੇ ਤੇਜ਼ਧਾਰ ਚੀਜ਼ਾਂ ਨਾਲ ਲੈਸ ਅੱਧੀ ਦਰਜਨ ਨੌਜਵਾਨਾਂ ਨੇ ਸੈਕਟਰ-25 ਸਥਿਤ ਇਕ ਘਰ ਦੇ ਬਾਹਰ ਬਾਈਕ ’ਤੇ ਬੈਠੇ ਨੌਜਵਾਨ ’ਤੇ ਹਮਲਾ ਕੀਤਾ ਅਤੇ ਫ਼ਰਾਰ ਹੋ ਗਏ। ਪੁਲਸ ਨੇ ਨੌਜਵਾਨ ਨੂੰ ਗੰਭੀਰ ਹਾਲਤ ’ਚ ਸੈਕਟਰ-16 ਦੇ ਜਨਰਲ ਹਸਪਤਾਲ ’ਚ ਦਾਖ਼ਲ ਕਰਵਾਇਆ। ਜ਼ਖਮੀ ਦੀ ਪਛਾਣ ਰੁਪੇਸ਼ ਉਰਫ਼ ਦੀਪਕ ਵਜੋਂ ਹੋਈ ਹੈ। ਪਰਿਵਾਰਕ ਮੈਂਬਰ ਮਾਮਲਾ ਦਰਜ ਕਰਵਾਉਣ ਲਈ ਥਾਣੇ ਦੇ ਗੇੜੇ ਮਾਰਦੇ ਰਹੇ, ਜਦੋਂ ਕਿ ਕੁੱਟਮਾਰ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਉਨ੍ਹਾਂ ਐੱਸ. ਐੱਸ. ਪੀ. ਸਾਹਮਣੇ ਬੇਨਤੀ ਕੀਤੀਅ ਤੇ ਬਾਅਦ ’ਚ ਸੈਕਟਰ-11 ਥਾਣੇ ਦੀ ਪੁਲਸ ਨੇ ਹਮਲਾਵਰ ਰੋਹਨ ਤੇ ਹੋਰਨਾਂ ਖ਼ਿਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕੀਤਾ।

ਰੁਪੇਸ਼ ਉਰਫ਼ ਦੀਪਕ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਕਿ 8 ਸਤੰਬਰ ਨੂੰ ਉਹ ਆਪਣੇ ਘਰ ਦੇ ਬਾਹਰ ਬਾਈਕ ’ਤੇ ਬੈਠਾ ਸੀ ਅਤੇ ਰੋਹਨ ਆਪਣੇ ਦੋਸਤਾਂ ਨਾਲ ਉਸ ਕੋਲ ਆਇਆ। ਸਾਰਿਆਂ ਦੇ ਹੱਥਾਂ ’ਚ ਡੰਡੇ ਅਤੇ ਤਿੱਖੀ ਚੀਜ਼ ਸੀ। ਰੋਹਨ ਨੇ ਉਸ ਨਾਲ ਗਾਲੀ-ਗਲੋਚ ਕੀਤੀ ਤਾਂ ਸ਼ਿਕਾਇਤਕਰਤਾ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਰੋਹਨ ਅਤੇ ਉਸ ਦੇ ਸਾਥੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਮੁਲਜ਼ਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਫ਼ਰਾਰ ਹੋ ਗਏ। ਪਰਿਵਾਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।

ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ। ਸ਼ਿਕਾਇਤਕਰਤਾ ਦੇ ਪਰਿਵਾਰਕ ਮੈਂਬਰ ਸੈਕਟਰ-24 ਚੌਂਕੀ ਪੁਲਸ ਕੋਲ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਗਏ ਤਾਂ ਐੱਮ. ਐੱਲ. ਸੀ. ਰਿਪੋਰਟ ਨਾ ਮਿਲਣ ਕਾਰਨ ਮਾਮਲਾ ਦਰਜ ਨਹੀਂ ਕੀਤਾ ਗਿਆ। ਅਖ਼ੀਰ ’ਚ ਜ਼ਖਮੀ ਅਤੇ ਉਸਦੇ ਪਰਿਵਾਰਕ ਮੈਂਬਰ ਐੱਸ. ਐੱਸ. ਪੀ. ਕੋਲ ਗਏ ਅਤੇ ਕੁੱਟਮਾਰ ਦੀ ਸੀ.ਸੀ.ਟੀ.ਵੀ. ਫੁਟੇਜ ਦਿਖਾਈ। ਐੱਸ.ਐੱਸ.ਪੀ. ਨੇ ਫੁਟੇਜ ਦੇਖਣ ਤੋਂ ਬਾਅਦ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ।


author

Babita

Content Editor

Related News