ਗੈਂਗਰੇਪ ਪੀੜਤਾ ਨਾਲ ਧਰਨੇ ''ਤੇ ਆ ਬੈਠਾ ਮੁਲਜ਼ਮ, ਗ੍ਰਿਫ਼ਤਾਰ ਕਰਨ ਗਈ ਪੁਲਸ ਨਾਲ ਹੋਈ ਧੱਕਾ-ਮੁੱਕੀ; FIR ਦਰਜ
Monday, Sep 09, 2024 - 01:44 PM (IST)
ਲੁਧਿਆਣਾ (ਤਰੁਣ)- 13 ਸਾਲ ਦੀ ਬੱਚੀ ਦੇ ਨਾਲ ਗੈਂਗਰੇਪ ਦੇ ਮਾਮਲੇ ’ਚ ਕਰੀਬ 5 ਦਿਨ ਤੋਂ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲੱਗਿਆ ਹੋਇਆ ਹੈ। ਇਸ ਧਰਨੇ ਦੇ ਪੱਖ ’ਚ ਥਾਣਾ ਡਾਬਾ ਇਲਾਕੇ ਦਾ ਇਕ ਮੁਲਜ਼ਮ ਸੋਨੂੰ ਪਹਿਲਵਾਨ ਬੈਠਾ ਹੋਇਆ ਸੀ। ਜਦੋਂ ਥਾਣਾ ਡਾਬਾ ਦੀ ਪੁਲਸ ਮੁਲਜ਼ਮ ਸੋਨੂੰ ਨੂੰ ਗ੍ਰਿਫ਼ਤਾਰ ਕਰਨ ਆਈ ਹੈ, ਤਾਂ ਉੱਥੇ ਕਾਫੀ ਡਰਾਮਾ ਹੋਇਆ। ਪੁਲਸ ਨਾਲ ਕਾਫੀ ਕੁੱਟਮਾਰ ਅਤੇ ਧੱਕਾ-ਮੁੱਕੀ ਹੋਈ ਅਤੇ ਮੌਕੇ ਦਾ ਫਾਇਦਾ ਚੁੱਕ ਕੇ ਮੁਲਜ਼ਮ ਸੋਨੂੰ ਪਹਿਲਵਾਨ ਫਰਾਰ ਹੋ ਗਿਆ ਪਰ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਸਥਿਤੀ ’ਤੇ ਕਾਬੂ ਪਾ ਲਿਆ।
ਜਾਂਚ ਅਧਿਕਾਰੀ ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਬੱਚੀ ਨਾਲ ਗੈਂਗ ਰੇਪ ਦੇ ਮਾਮਲੇ ਨੂੰ ਲੈ ਕੇ ਧਰਨਾ ਲੱਗਿਆ ਹੋਇਆ ਸੀ, ਜਿਸ ’ਚ ਥਾਣਾ ਡਾਬਾ ’ਚ ਦਰਜ ਕੇਸ ਦੇ ਇਕ ਮੁਲਜ਼ਮ ਨੂੰ ਪੁਲਸ ਲੱਭ ਰਹੀ ਸੀ। ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਧਰਨੇ ’ਤੇ ਬੈਠਾ ਹੋਇਆ ਹੈ, ਜਿਸ ਤੋਂ ਬਾਅਦ ਥਾਣਾ ਡਾਬਾ ਵੱਲੋਂ ਏ. ਐੱਸ. ਆਈ. ਜਰਨੈਲ ਸਿੰਘ ਮੌਕੇ ’ਤੇ ਪਹੁੰਚੇ।
ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੋਂ ਮੋਬਾਈਲ ਛੁਡਵਾਉਣ ਲਈ ਖਰਚਣੇ ਪੈਣਗੇ ਲੱਖਾਂ ਰੁਪਏ!
ਉਨ੍ਹਾਂ ਨੇ ਮੁਲਜ਼ਮ ਸੋਨੂੰ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਸੋਨੂ ਅਤੇ ਉਸ ਦੇ ਸਾਥੀਆਂ ਨੇ ਪੁਲਸ ਮੁਲਾਜ਼ਮ ਜਰਨੈਲ ਸਿੰਘ ਨਾਲ ਬਦਸਲੂਕੀ, ਕੁੱਟਮਾਰ ਅਤੇ ਧੱਕਾ-ਮੁੱਕੀ ਕੀਤੀ। ਪੁਲਸ ਨੇ ਏ. ਐੱਸ. ਆਈ. ਜਰਨੈਲ ਸਿੰਘ ਦੇ ਬਿਆਨ ’ਤੇ ਸੋਨੂ ਅਤੇ ਉਸ ਦੇ 4-5 ਦੋਸਤਾਂ ਅਤੇ 3-4 ਔਰਤਾਂ ਖ਼ਿਲਾਫ਼ ਪੁਲਸ ਡਿਊਟੀ ’ਚ ਅੜਿੱਕਾ ਪਾਉਣ ਅਤੇ ਧੱਕਾ-ਮੁੱਕੀ ਕਰਨ ਦੇ ਦੋਸ਼ ’ਚ ਕੇਸ ਦਰਜ ਕਰ ਲਿਆ। ਪੁਲਸ ਮੁਲਜ਼ਮ ਸੋਨੂੰ ਦੀ ਭਾਲ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8