ਪੰਜਾਬ ''ਚ ਹੋਈ ਵੱਡੀ ਵਾਰਦਾਤ ; ਦਿਨ-ਦਿਹਾੜੇ ਭਾਜਪਾ ਆਗੂ ''ਤੇ ਹੋਇਆ ਹਮਲਾ
Friday, Sep 13, 2024 - 05:06 AM (IST)
ਹੁਸ਼ਿਆਰਪੁਰ (ਰਾਕੇਸ਼)- ਹੁਸ਼ਿਆਰਪੁਰ ਤੋਂ ਇਕ ਖ਼ੌਫ਼ਨਾਕ ਵਾਰਦਾਤ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਚਾਰ ਲੁਟੇਰਿਆਂ ਨੇ ਭਾਜਪਾ ਆਗੂ ਸਤੀਸ਼ ਬਾਬਾ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਪਿਸਤੌਲ ਦੀ ਨੋਕ ’ਤੇ ਧਮਕੀਆਂ ਦਿੰਦੇ ਹੋਏ ਚੇਨ ਝਪਟ ਕੇ ਫਰਾਰ ਹੋ ਗਏ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸਤੀਸ਼ ਬਾਬਾ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਕੰਮ ਕਰਵਾ ਰਿਹਾ ਸੀ। ਮਜ਼ਦੂਰ ਦੁਪਹਿਰ ਵੇਲੇ ਖਾਣਾ ਖਾਣ ਚਲੇ ਗਏ। ਉਹ ਟਰੈਕਟਰ ਕੋਲ ਖੜ੍ਹਾ ਸੀ, ਕੁਝ ਹੋਰ ਪ੍ਰਵਾਸੀ ਭਾਰਤੀ ਵੀ ਮੱਛੀਆਂ ਫੜ ਰਹੇ ਸਨ। ਉਨ੍ਹਾਂ ਨੂੰ ਕਿਹਾ ਕਿ ਤੁਸੀਂ ਛੋਟੀਆਂ ਮੱਛੀਆਂ ਕਿਉਂ ਫੜ ਰਹੇ ਹੋ, ਆਪਣਾ ਜਾਲ ਬਾਹਰ ਕੱਢੋ। ਇਸ ’ਤੇ ਉਨ੍ਹਾਂ ਨੇ ਆਪਣਾ ਜਾਲ ਬਾਹਰ ਕੱਢ ਲਿਆ। ਉਹ ਅਜੇ ਉਨ੍ਹਾਂ ਨਾਲ ਗੱਲ ਕਰ ਹੀ ਰਿਹਾ ਸੀ ਕਿ ਪਿੱਛਿਓਂ ਦੋ ਮੋਟਰਸਾਈਕਲਾਂ ’ਤੇ ਸਵਾਰ 4 ਵਿਅਕਤੀ ਆ ਗਏ।
ਇਹ ਵੀ ਪੜ੍ਹੋ- ਘਰੋਂ ਭੱਜ ਗਿਆ 6 ਸਾਲਾ ਮਾਸੂਮ, ਪਾਰਕ 'ਚ ਸੌਂ ਕੇ ਕੱਟੀਆਂ ਰਾਤਾਂ, ਪਿੱਛੋਂ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਉਨ੍ਹਾਂ 'ਚੋਂ ਇਕ ਨੇ ਆ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ ਤੇ ਦੂਜੇ ਨੇ ਪਿੱਛਿਓਂ ਜੱਫਾ ਪਾ ਲਿਆ ਤੇ ਉਸ ਦੇ ਗਲੇ ਵਿਚ ਪਾਈ ਚੇਨ ਝਪਟ ਲਈ। ਇਸ ਦੌਰਾਨ ਇਕ ਵਿਅਕਤੀ ਦਾ ਹੱਥ ਉਸ ਦੇ ਹੱਥ ਵਿਚ ਆ ਗਿਆ ਅਤੇ ਉਸ ਨੇ ਉਸ ਨੂੰ ਕੱਸ ਕੇ ਫੜ ਲਿਆ। ਉਸ ਨੇ ਆਪਣੇ ਆਪ ਨੂੰ ਛੁਡਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਉਲਝਦੇ ਹੋਏ ਖੇਤਾਂ ਵਿਚ ਚਲੇ ਗਏ।
ਇਸ ਦੌਰਾਨ ਉਨ੍ਹਾਂ ਵਿਚੋਂ ਇਕ ਨੇ ਉਸ ਨੂੰ ਛੁਡਾਉਣ ਲਈ ਉਸ ਦੇ ਸਿਰ ਵਿਚ ਵਾਰ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਦੇ ਸਿਰ ’ਤੇ 5 ਟਾਂਕੇ ਲੱਗੇ ਹਨ। ਇੰਨਾ ਹੀ ਨਹੀਂ, ਕੁਝ ਸਮੇਂ ਬਾਅਦ ਇਕ ਵਿਅਕਤੀ ਨੇ ਰਿਵਾਲਵਰ ਕੱਢ ਕੇ ਉਸ ਦੇ ਸਾਥੀ ਨੂੰ ਛੱਡਣ ਲਈ ਕਿਹਾ ਤੇ ਕਿਹਾ ਕਿ ਜੇਕਰ ਉਨ੍ਹਾਂ ਨੇ ਉਨ੍ਹਾਂ ਦੇ ਸਾਥੀ ਨੂੰ ਨਾ ਛੱਡਿਆ ਤਾਂ ਉਹ ਉਨ੍ਹਾਂ ਨੂੰ ਗੋਲੀ ਮਾਰ ਦੇਵੇਗਾ। ਸਤੀਸ਼ ਬਾਬਾ ਨੇ ਸੋਚਿਆ ਕਿ ਇਸ ਵਿਅਕਤੀ ਨੇ ਨਸ਼ਾ ਕੀਤਾ ਹੋਇਆ ਹੈ ਤੇ ਉਹ ਗੋਲ਼ੀ ਮਾਰ ਵੀ ਸਕਦਾ ਹੈ। ਇਹ ਸੋਚਤ ਕੇ ਉਨ੍ਹਾਂ ਨੇ ਫੜੇ ਹੋਏ ਵਿਅਕਤੀ ਨੂੰ ਛੱਡ ਦਿੱਤਾ, ਜਿਸ ਪਿੱਛੋਂ ਚਾਰੇ ਲੁਟੇਰੇ ਤੇਜ਼ੀ ਨਾਲ ਉਥੋਂ ਭੱਜ ਗਏ।
ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'
ਸਤੀਸ਼ ਬਾਬਾ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਹਰਿਆਣਾ ਥਾਣਾ ਸਦਰ ਦੇ ਇੰਚਾਰਜ ਨੂੰ ਫੋਨ ਕੀਤਾ। ਉਹ ਵੀ ਮੌਕੇ ’ਤੇ ਪਹੁੰਚੇ ਪਰ ਉਨ੍ਹਾਂ ਦੱਸਿਆ ਕਿ ਇਹ ਇਲਾਕਾ ਥਾਣਾ ਸਦਰ ਦੇ ਅੰਦਰ ਆਉਂਦਾ ਹੈ। ਇਸ ਲਈ ਉਨ੍ਹਾਂ ਸਿਵਲ ਹਸਪਤਾਲ ਆ ਕੇ ਆਪਣਾ ਇਲਾਜ ਸ਼ੁਰੂ ਕਰਵਾਇਆ। ਉਨ੍ਹਾਂ ਨੂੰ ਪਤਾ ਲੱਗਾ ਕਿ ਪੁਲਸ ਨੇ ਲੁਟੇਰਿਆਂ ਦਾ ਪਤਾ ਲਾ ਲਿਆ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਫੜ ਲਵੇਗੀ।
ਜਿਵੇਂ ਹੀ ਲੋਕਾਂ ਨੂੰ ਸਤੀਸ਼ ਬਾਬਾ ’ਤੇ ਹੋਏ ਹਮਲੇ ਦਾ ਪਤਾ ਲੱਗਾ ਤਾਂ ਭਾਜਪਾ ਆਗੂਆਂ ਸਮੇਤ ਵੱਡੀ ਗਿਣਤੀ ’ਚ ਲੋਕ ਉਸ ਦਾ ਹਾਲ-ਚਾਲ ਜਾਣਨ ਲਈ ਉੱਥੇ ਪਹੁੰਚ ਗਏ। ਮੌਕੇ ’ਤੇ ਪਹੁੰਚੀ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e