ਚੰਡੀਗੜ੍ਹ 'ਚ ਵੱਡੀ ਵਾਰਦਾਤ! ਪੰਜਾਬ ਪੁਲਸ ਦੇ ਸੇਵਾਮੁਕਤ ਅਧਿਕਾਰੀ ਦੀ ਰਿਹਾਇਸ਼ 'ਤੇ ਗ੍ਰੇਨੇਡ ਹਮਲਾ

Wednesday, Sep 11, 2024 - 10:12 PM (IST)

ਚੰਡੀਗੜ੍ਹ 'ਚ ਵੱਡੀ ਵਾਰਦਾਤ! ਪੰਜਾਬ ਪੁਲਸ ਦੇ ਸੇਵਾਮੁਕਤ ਅਧਿਕਾਰੀ ਦੀ ਰਿਹਾਇਸ਼ 'ਤੇ ਗ੍ਰੇਨੇਡ ਹਮਲਾ

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 10 ਦੀ ਇੱਕ ਕੋਠੀ (ਮਕਾਨ ਨੰਬਰ 575) ਵਿਚ ਧਮਾਕਾ ਹੋਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਸੂਤਰਾਂ ਨੇ ਦੱਸਿਆ ਹੈ ਕਿ ਇੱਥੇ ਇਕ ਵਿਸਫੋਟਕ ਯੰਤਰ ਸੁੱਟਿਆ ਗਿਆ ਸੀ ਜਿਸ ਕਾਰਨ ਧਮਾਕਾ ਹੋਇਆ। ਪੁਲਸ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰੇਨੇਡ ਹਮਲਾ ਸੀ। ਇਸ ਦੇ ਨਾਲ ਹੀ ਇਸ ਹਮਲੇ ਪਿੱਛੇ ਖਾਲਿਸਤਾਨੀ ਕੋਣ ਦਾ ਹੱਥ ਵੀ ਦੱਸਿਆ ਜਾ ਰਿਹਾ ਹੈ।

ਚੰਡੀਗੜ੍ਹ ਪੁਲਸ ਇੰਟੈਲੀਜੈਂਸ ਨੂੰ ਅਹਿਮ ਸੁਰਾਗ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹੈਂਡ ਗ੍ਰੇਨੇਡ ਪੁਰਾਣੇ ਕਿਰਾਏਦਾਰ ਨੂੰ ਨਿਸ਼ਾਨਾ ਬਣਾਉਣ ਲਈ ਸੁੱਟਿਆ ਗਿਆ ਸੀ। ਪੁਲਸ ਨੂੰ ਧਮਾਕੇ ਸਬੰਧੀ ਕਈ ਸੁਰਾਗ ਮਿਲੇ ਹਨ। ਇਸ ਤੋਂ ਬਾਅਦ ਚੰਡੀਗੜ੍ਹ ਸਮੇਤ ਮੁਹਾਲੀ, ਪੰਚਕੂਲਾ ਅਤੇ ਆਸਪਾਸ ਦੇ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਨੌਜਵਾਨਾਂ ਨੇ ਘਰ ‘ਤੇ ਕੋਈ ਧਮਾਕਾਖੇਜ਼ ਸਮੱਗਰੀ ਸੁੱਟ ਦਿੱਤੀ ਅਤੇ ਆਟੋ ‘ਚ ਬੈਠ ਕੇ ਫਰਾਰ ਹੋ ਗਏ।


author

Baljit Singh

Content Editor

Related News