ਪਿਸਤੌਲ ਤੇ 24 ਜ਼ਿੰਦਾ ਕਾਰਤੂਸ ਸਣੇ ਫੜ੍ਹੇ ਮੁਲਜ਼ਮ ਦਾ ਅਦਾਲਤ ਨੇ ਦਿੱਤਾ ਰਿਮਾਂਡ
Tuesday, Sep 10, 2024 - 10:44 AM (IST)

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਥਾਣਾ ਆਰਿਫਕੇ ਦੀ ਪੁਲਸ ਵੱਲੋਂ ਏ. ਐੱਸ. ਆਈ. ਰਣਜੀਤ ਸਿੰਘ ਦੀ ਅਗਵਾਈ ਹੇਠ ਚਾਈਨਾ ਮੇਡ 32 ਬੋਰ ਪਿਸਤੌਲ ਅਤੇ 24 ਜ਼ਿੰਦਾ ਕਾਰਤੂਸ ਸਮੇਤ ਫੜ੍ਹੇ ਗਏ ਮੁਲਜ਼ਮ ਗੁਰਜਿੰਦਰ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਨੇ ਦੱਸਿਆ ਕਿ ਅਦਾਲਤ ਵੱਲੋਂ ਗੁਰਜਿੰਦਰ ਸਿੰਘ ਦਾ ਪੁਲਸ ਰਿਮਾਂਡ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਇਹ ਪਿਸਤੌਲ ਅਤੇ ਕਾਰਤੂਸ ਕਿੱਥੋਂ ਲੈ ਕੇ ਆਇਆ ਸੀ ਅਤੇ ਉਸ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਾਇਆ ਜਾ ਰਿਹਾ ਹੈ।