ਵਿਦੇਸ਼ ਭੇਜਣ ਦੇ ਨਾਂ ''ਤੇ ਮਾਰੀ 45 ਲੱਖ ਦੀ ਠੱਗੀ, ਫ਼ਿਰ ਟਿਕਾਣੇ ਬਦਲ-ਬਦਲ ਕੇ ਲੁਕਦਾ ਰਿਹਾ ਮੁਲਜ਼ਮ
Sunday, Sep 08, 2024 - 04:20 AM (IST)
ਜਲੰਧਰ (ਵਰੁਣ)– ਵਿਦੇਸ਼ ਭੇਜਣ ਦੇ ਨਾਂ ’ਤੇ 45 ਲੱਖ ਦੀ ਠੱਗੀ ਕਰਨ ਦੇ ਮਾਮਲੇ ’ਚ ਭਗੌੜੇ ਮੁਲਜ਼ਮ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕਾਫੀ ਸਮੇਂ ਤੋਂ ਟਿਕਾਣੇ ਬਦਲ-ਬਦਲ ਕੇ ਲੁਕਦਾ ਫਿਰ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਜੈਦੀਪ ਸ਼ਰਮਾ ਪੁੱਤਰ ਦਰਸ਼ਨ ਸ਼ਰਮਾ ਨਿਵਾਸੀ ਬੇਰੀ ਵਾਲੀ ਗਲੀ ਸੂਰਾਨੁੱਸੀ ਵਜੋਂ ਹੋਈ ਹੈ।
ਪੀੜਤ ਪ੍ਰਦੀਪ ਚੰਦ ਨਿਵਾਸੀ ਅਮਨ ਨਗਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਿਸ ਦੁਕਾਨ ’ਤੇ ਉਹ ਕੰਮ ਕਰਦਾ ਸੀ, ਉਥੇ ਅਕਸਰ ਜੈਦੀਪ ਸ਼ਰਮਾ ਆਉਂਦਾ ਹੁੰਦਾ ਸੀ। ਗੱਲਾਂ-ਗੱਲਾਂ ਵਿਚ ਉਸ ਨੇ ਦੱਸਿਆ ਕਿ ਉਹ ਕਈ ਲੋਕਾਂ ਨੂੰ ਵਿਦੇਸ਼ ਭੇਜ ਕੇ ਉਨ੍ਹਾਂ ਦੀ ਜ਼ਿੰਦਗੀ ਬਣਾ ਚੁੱਕਾ ਹੈ। ਅਜਿਹੇ ਵਿਚ ਪ੍ਰਦੀਪ ਨੇ ਪਰਿਵਾਰ ਸਮੇਤ ਵਿਦੇਸ਼ ਜਾਣ ਦੀ ਇੱਛਾ ਜਤਾਈ ਤਾਂ ਜੈਦੀਪ ਸ਼ਰਮਾ ਨੇ ਪ੍ਰਦੀਪ ਨੂੰ 45 ਲੱਖ ਰੁਪਏ ਦਾ ਖਰਚਾ ਆਉਣ ਦੀ ਗੱਲ ਕਹੀ।
ਇਹ ਵੀ ਪੜ੍ਹੋ- ਬੱਸਾਂ 'ਚ ਘੁੰਮਣਾ ਹੋਇਆ ਮਹਿੰਗਾ, ਹੁਣ ਸਫ਼ਰ ਕਰਨ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ
ਪ੍ਰਦੀਪ ਦਾ ਦੋਸ਼ ਹੈ ਕਿ ਵੱਖ-ਵੱਖ ਸਮੇਂ ਉਸ ਨੇ ਜੈਦੀਪ ਸ਼ਰਮਾ ਨੂੰ 45 ਲੱਖ ਰੁਪਏ ਅਤੇ ਹੋਰ ਦਸਤਾਵੇਜ਼ ਦੇ ਦਿੱਤੇ ਪਰ ਉਸ ਨੇ ਵਿਦੇਸ਼ ਨਹੀਂ ਭੇਜਿਆ। ਦੋਸ਼ ਹੈ ਕਿ ਪੈਸੇ ਮੰਗਣ ’ਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪੀੜਤ ਪ੍ਰਦੀਪ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ਤੋਂ ਬਾਅਦ ਪੁਲਸ ਨੇ ਪ੍ਰਦੀਪ ਸਮੇਤ ਉਸਦੇ ਸਾਥੀ ਗਗਨਦੀਪ ਪੁੱਤਰ ਸੁਰਿੰਦਰਪਾਲ ਨਿਵਾਸੀ ਸੈਂਟਰਲ ਟਾਊਨ ਖ਼ਿਲਾਫ ਕੇਸ ਦਰਜ ਕਰ ਲਿਆ ਸੀ। ਉਸ ਦੇ ਬਾਅਦ ਤੋਂ ਪ੍ਰਦੀਪ ਫ਼ਰਾਰ ਸੀ, ਜਿਸ ਨੂੰ ਮਾਣਯੋਗ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ। ਸ਼ਨੀਵਾਰ ਨੂੰ ਥਾਣਾ ਨੰਬਰ 1 ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪ੍ਰਦੀਪ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਜ਼ਿਲ੍ਹੇ 'ਚ ਬੰਦ ਰਹਿਣਗੀਆਂ ਮੀਟ-ਆਂਡੇ ਦੀਆਂ ਦੁਕਾਨਾਂ, ਹੋਟਲਾਂ-ਢਾਬਿਆਂ ਲਈ ਵੀ ਜਾਰੀ ਹੋਇਆ ਸਖ਼ਤ ਫ਼ਰਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e