ਠੰਡੀ-ਠਾਰ ਕੁਲਫ਼ੀ ''ਚੋਂ ਨਿਕਲੀ ਕਿਰਲੀ! ਪੈ ਗਿਆ ਰੌਲਾ, ਖ਼ੁਦ ਹੀ ਦੇਖ ਲਓ ਵੀਡੀਓ
Sunday, Jun 08, 2025 - 01:06 PM (IST)

ਲੁਧਿਆਣਾ : ਅੱਗ ਵਰ੍ਹਾਊ ਗਰਮੀ ਦੌਰਾਨ ਠੰਡੀ-ਠਾਰ ਕੁਲਫ਼ੀ ਖਾਣ ਦਾ ਮਨ ਸਭ ਦਾ ਕਰਦਾ ਹੈ ਅਤੇ ਕੁਲਫ਼ੀ ਵਾਲੀਆਂ ਰੇਹੜੀਆਂ 'ਤੇ ਬੱਚਿਆਂ ਦੀ ਭੀੜ ਵੀ ਦੇਖੀ ਜਾ ਸਕਦੀ ਹੈ। ਇਸ ਦੌਰਾਨ ਲੁਧਿਆਣਾ ਦੇ ਗਿਆਸਪੁਰਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿੱਥੇ ਰੇਹੜੀ ਵਾਲੇ ਤੋਂ ਬੱਚੇ ਕੁਲਫ਼ੀਆਂ ਖ਼ਰੀਦਦੇ ਹਨ। ਜਦੋਂ ਇਕ ਬੱਚਾ ਕੁਲਫ਼ੀ ਖਾ ਰਿਹਾ ਹੁੰਦਾ ਹੈ ਤਾਂ ਇਸ 'ਚੋਂ ਕਿਰਲੀ ਨਿਕਲ ਜਾਂਦੀ ਹੈ, ਜਿਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜ੍ਹ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਬੀਬੀਆਂ ਦਾ ਮੁਫ਼ਤ ਸਫ਼ਰ ਬੰਦ ਹੋਣ ਬਾਰੇ ਵੱਡੀ UPDATE, ਆ ਗਿਆ ਮੰਤਰੀ ਭੁੱਲਰ ਦਾ ਬਿਆਨ
ਲੋਕਾਂ ਨੇ ਕੁਲਫ਼ੀ ਵੇਚਣ ਵਾਲੇ ਨੂੰ ਘੇਰ ਲਿਆ। ਲੋਕਾਂ ਨੇ ਕਿਹਾ ਕਿ ਜਦੋਂ ਕੁਲਫ਼ੀ 'ਚੋਂ ਕਿਰਲੀ ਨਿਕਲੀ ਤਾਂ ਉਨ੍ਹਾਂ ਨੇ ਰੇਹੜੀ ਵਾਲੇ ਨੂੰ ਕੁਲਫ਼ੀ ਵੇਚਣ ਤੋਂ ਮਨ੍ਹਾਂ ਵੀ ਕੀਤਾ ਪਰ ਫਿਰ ਵੀ ਉਹ ਕੁਲਫ਼ੀ ਵੇਚ ਰਿਹਾ ਸੀ, ਜਿਸ ਕਾਰਨ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਸਕੂਲਾਂ 'ਚ ਲਾਗੂ ਹੋਇਆ...
ਦੱਸਣਯੋਗ ਹੈ ਕਿ ਅਜਿਹੀਆ ਵੀਡੀਓਜ਼ ਪਹਿਲਾਂ ਵੀ ਕਈ ਵਾਰ ਵਾਇਰਲ ਹੋ ਚੁੱਕੀਆਂ ਹਨ, ਜਦੋਂ ਖਾਣ-ਪੀਣ ਦੀਆਂ ਵਸਤੂਆਂ 'ਚੋਂ ਅਜਿਹੀਆਂ ਚੀਜ਼ਾਂ ਨਿਕਲਦੀਆਂ ਹਨ, ਜੋ ਕਿ ਲੋਕਾਂ ਦੀ ਸਿਹਤ ਨਾਲ ਵੱਡਾ ਖਿਲਵਾੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8