ਵਿਆਹ ਦਾ ਝਾਂਸਾ ਦੇ ਕੇ ਰੋਲ਼ੀ ਕੁੜੀ ਦੀ ਪੱਤ, ਨਾਲ ਹੀ ਠੱਗ ਲਏ 24 ਲੱਖ ਰੁਪਏ

Thursday, Mar 12, 2026 - 07:03 PM (IST)

ਵਿਆਹ ਦਾ ਝਾਂਸਾ ਦੇ ਕੇ ਰੋਲ਼ੀ ਕੁੜੀ ਦੀ ਪੱਤ, ਨਾਲ ਹੀ ਠੱਗ ਲਏ 24 ਲੱਖ ਰੁਪਏ

ਲੁਧਿਆਣਾ (ਰਾਜ): ਪਿਆਰ ਅਤੇ ਵਿਆਹ ਦਾ ਝਾਂਸਾ ਦੇ ਕੇ ਮਾਸੂਮਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਵਾਲੇ ਸ਼ਾਤਰ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਤਾਜ਼ਾ ਮਾਮਲੇ ਵਿਚ ਇਕ ਮੁਲਜ਼ਮ ਨੇ ਮੁਟਿਆਰ ਦਾ ਨਾ ਸਿਰਫ਼ ਜਿਣਸੀ ਸ਼ੋਸ਼ਣ ਕੀਤਾ, ਸਗੋਂ ਉਸ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਵੀ ਕੀਤੀ। ਥਾਣਾ ਡਵੀਜ਼ਨ ਨੰਬਰ 4 ਦੀ ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਮੁਹੰਮਦ ਅਕਬਰ ਜ਼ੈਦੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਪੁਲਸ ਕੋਲ ਦਿੱਤੀ ਸ਼ਿਕਾਇਤ ਦੀ ਡੂੰਘਾਈ ਨਾਲ ਜਾਂਚ ਅਤੇ ਤੱਥਾਂ ਨੂੰ ਘੋਖਣ ਤੋਂ ਬਾਅਦ ਇਹ ਸਪੱਸ਼ਟ ਹੋਇਆ ਹੈ ਕਿ ਮੁਲਜ਼ਮ ਨੇ ਪੀੜਤਾ ਨੂੰ ਵਿਆਹ ਦਾ ਝਾਂਸਾ ਦਿੱਤਾ ਸੀ। ਇਸੇ ਸੁਨਹਿਰੀ ਭਵਿੱਖ ਦਾ ਸੁਪਨਾ ਦਿਖਾ ਕੇ ਉਹ ਲੰਬੇ ਸਮੇਂ ਤੱਕ ਮੁਟਿਆਰ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। 

ਮੁਲਜ਼ਮ ਦੀ ਨੀਅਤ ਸਿਰਫ਼ ਇੱਥੋਂ ਤੱਕ ਸੀਮਤ ਨਹੀਂ ਸੀ; ਉਸ ਨੇ ਝਾਂਸੇ ਵਿਚ ਲੈ ਕੇ ਪੀੜਤਾ ਤੋਂ ਕਰੀਬ 24 ਲੱਖ ਰੁਪਏ ਦੀ ਮੋਟੀ ਰਕਮ ਵੀ ਹੜੱਪ ਲਈ। ਜਦੋਂ ਪੀੜਤਾ ਨੇ ਵਿਆਹ ਦਾ ਦਬਾਅ ਬਣਾਇਆ ਜਾਂ ਆਪਣੇ ਪੈਸਿਆਂ ਦਾ ਹਿਸਾਬ ਮੰਗਿਆ, ਤਾਂ ਮੁਲਜ਼ਮ ਦੇ ਅਸਲੀ ਚਿਹਰੇ ਤੋਂ ਨਕਾਬ ਉਤਰ ਗਿਆ। ਮੁਲਜ਼ਮ ਨੇ ਉਸ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ 'ਤੇ ਕਾਰਵਾਈ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News