ਪੰਜਾਬ: ਆਖ਼ਿਰ ਲੱਭ ਹੀ ਗਿਆ 3 ਕਰੋੜ ਜਿੱਤਣ ਵਾਲਾ ਬੰਦਾ, ਜਾਣੋ ਕਿਸ ਦੀ ਖੁੱਲ੍ਹੀ ਕਿਸਮਤ

Thursday, Mar 19, 2026 - 04:55 PM (IST)

ਪੰਜਾਬ: ਆਖ਼ਿਰ ਲੱਭ ਹੀ ਗਿਆ 3 ਕਰੋੜ ਜਿੱਤਣ ਵਾਲਾ ਬੰਦਾ, ਜਾਣੋ ਕਿਸ ਦੀ ਖੁੱਲ੍ਹੀ ਕਿਸਮਤ

ਲੁਧਿਆਣਾ (ਵੈੱਬ ਡੈਸਕ): ਪੰਜਾਬ ਵਿਚ 3 ਕਰੋੜ ਦੀ ਲਾਟਰੀ ਜਿੱਤਣ ਵਾਲਾ ਵਿਅਕਤੀ ਆਖ਼ਿਰਕਾਰ ਲੱਭ ਹੀ ਗਿਆ ਹੈ। ਇਹ ਲਾਟਰੀ ਫ਼ਿਲੌਰ ਦੇ ਰਹਿਣ ਵਾਲੇ ਇਕ ਇੱਟ ਭੱਠਾ ਮਾਲਕ ਮੱਖਣ ਸਿੰਘ ਨੇ ਜਿੱਤੀ ਹੈ। 14 ਮਾਰਚ ਨੂੰ ਐਲਾਨੇ ਗਏ ਪੰਜਾਬ ਸਟੇਟ ਲਾਟਰੀ ਦੇ ਨਤੀਜਿਆਂ ਵਿਚ ਉਨ੍ਹਾਂ ਦੀ ਟਿਕਟ ਨੰਬਰ 791016 ਨੇ ਇਹ ਵੱਡਾ ਇਨਾਮ ਹਾਸਲ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜੋੜਾ ਪਿਛਲੇ ਦੋ ਦਿਨਾਂ ਤੋਂ ਟੀਵੀ ਅਤੇ ਫ਼ੋਨ 'ਤੇ 3 ਕਰੋੜ ਦੀ ਲਾਟਰੀ ਜਿੱਤਣ ਦੀਆਂ ਖ਼ਬਰਾਂ ਤਾਂ ਸੁਣ ਰਿਹਾ ਸੀ, ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਹ ਖੁਦ ਹੀ ਜੇਤੂ ਹਨ। 

ਜਦੋਂ ਉਹ ਅਗਲੇ ਦਿਨ ਲਾਟਰੀ ਵਿਕਰੇਤਾ ਦੀ ਦੁਕਾਨ ਕੋਲੋਂ ਲੰਘੇ ਤਾਂ ਵਿਕਰੇਤਾ ਨੇ ਉਨ੍ਹਾਂ ਨੂੰ ਰੋਕ ਕੇ ਜਿੱਤ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਟਿਕਟ ਮਿਲਾਉਣ 'ਤੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਮੱਖਣ ਸਿੰਘ ਅਨੁਸਾਰ ਉਹ ਪਹਿਲਾਂ ਵੀ ਕਈ ਵਾਰ ਲਾਟਰੀ ਪਾ ਚੁੱਕੇ ਹਨ ਅਤੇ ਇਸ ਵਾਰ ਜਦੋਂ ਉਨ੍ਹਾਂ ਨੇ ਟਿਕਟ ਖਰੀਦੀ ਸੀ ਤਾਂ ਉਸ ਨੇ ਆਪਣੀ ਪਤਨੀ ਕਮਲੇਸ਼ ਕੌਰ ਨੂੰ ਟਿਕਟ ਫੜਾਉਂਦਿਆਂ ਕਿਹਾ ਸੀ ਕਿ 'ਇਹ ਲਓ 3 ਕਰੋੜ', ਪਰ ਉਨ੍ਹਾਂ ਨੂੰ ਸੱਚਮੁੱਚ ਜਿੱਤਣ ਦੀ ਉਮੀਦ ਨਹੀਂ ਸੀ। ਇਸ ਜੋੜੇ ਦੇ ਤਿੰਨ ਬੱਚੇ ਹਨ ਜੋ ਇਸ ਸਮੇਂ ਵਿਦੇਸ਼ ਵਿਚ ਹਨ। ਉਹ ਜੇਤੂ ਰਾਸ਼ੀ ਨੂੰ ਆਪਣੀ ਲੋੜ ਅਨੁਸਾਰ ਖਰਚਣ ਦੇ ਨਾਲ-ਨਾਲ ਕੁਝ ਹਿੱਸਾ ਸਮਾਜ ਸੇਵਾ ਦੇ ਕੰਮਾਂ ਵਿਚ ਵੀ ਲਗਾਉਣ ਦੀ ਯੋਜਨਾ ਬਣਾ ਰਹੇ ਹਨ।


author

Anmol Tagra

Content Editor

Related News