ਵਿਸ਼ਵ 'ਚ ਕੋਰੋਨਾ ਕਾਰਨ 4.40 ਲੱਖ ਤੋਂ ਵਧੇਰੇ ਮੌਤਾਂ, ਪੀੜਤਾਂ ਦਾ ਅੰਕੜਾ ਪੁੱਜਾ 81 ਲੱਖ ਤੋਂ ਪਾਰ

Wednesday, Jun 17, 2020 - 12:07 PM (IST)

ਬੀਜਿੰਗ/ ਜਿਨੇਵਾ/ ਨਵੀਂ ਦਿੱਲੀ (ਵਾਰਤਾ) : ਦੁਨੀਆ ਭਰ ਵਿਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਪੀੜਤ ਲੋਕਾਂ ਦੀ ਗਿਣਤੀ 81 ਲੱਖ ਤੋਂ ਪਾਰ ਹੋ ਗਈ ਹੈ ਅਤੇ ਇਸ ਵਾਇਰਸ ਨਾਲ ਹੁਣ ਤੱਕ 4.40 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।  ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨਿਅਰਿੰਗ ਕੇਂਦਰ (ਸੀ.ਐਸ.ਐਸ.ਈ.) ਵਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 81,34,295 ਲੋਕ ਪੀੜਤ ਹੋਏ ਹਨ ਅਤੇ 4,40,793 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਦੇ ਮਾਮਲੇ ਵਿਚ ਅਮਰੀਕਾ ਦੁਨੀਆ ਭਰ ਵਿਚ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਰੂਸ ਤੀਜੇ ਸਥਾਨ 'ਤੇ ਹੈ। ਦੂਜੇ ਪਾਸੇ ਇਸ ਮਹਾਮਾਰੀ ਨਾਲ ਹੋਈਆਂ ਮੌਤਾਂ ਦੇ ਅੰਕੜਿਆਂ ਦੇ ਮਾਮਲੇ ਵਿਚ ਅਮਰੀਕਾ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਬ੍ਰਿਟੇਨ ਤੀਜੇ ਸਥਾਨ 'ਤੇ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 10,667 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਕੁਲ ਪੀੜਤਾਂ ਦੀ ਗਿਣਤੀ 3,54,065 ਹੋ ਗਈ ਹੈ। ਇਸ ਮਿਆਦ ਵਿਚ 2,003 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 11903 ਹੋ ਗਈ ਹੈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 1,55,227 ਸਰਗਰਮ ਮਾਮਲੇ ਹਨ ਅਤੇ ਹੁਣ ਤੱਕ 1,86,935 ਲੋਕ ਇਸ ਮਹਾਮਾਰੀ ਤੋਂ ਨਿਜਾਤ ਪਾ ਚੁੱਕੇ ਹਨ। ਭਾਰਤ ਇਨਫੈਕਸ਼ਨ ਦੇ ਮਾਮਲੇ ਵਿਚ ਦੁਨੀਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਹੈ।

ਦੁਨੀਆ ਦੀ ਮਹਾਂਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿਚ ਕੋਰੋਨਾ ਨਾਲ ਹੁਣ ਤੱਕ 21,36,208 ਲੋਕ ਪੀੜਤ ਹੋ ਚੁੱਕੇ ਹਨ ਅਤੇ 1,16,905 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 576,334 ਮਰੀਜ਼ ਇਸ ਤੋਂ ਠੀਕ ਹੋ ਗਏ ਹਨ। ਬ੍ਰਾਜ਼ੀਲ ਵਿਚ ਹੁਣ ਤੱਕ 9,23,189 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 45,241 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਵਿਚ ਵੀ ਕੋਵਿਡ-19 ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਇੱਥੇ ਇਸ ਨਾਲ ਹੁਣ ਤੱਕ 5,45,458 ਲੋਕ ਪ੍ਰਭਾਵਿਤ ਹੋਏ ਹਨ ਅਤੇ 7,284 ਲੋਕਾਂ ਨੇ ਜਾਨ ਗਵਾਈ ਹੈ। ਬ੍ਰਿਟੇਨ ਵਿਚ ਹਾਲਾਤ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਇੱਥੇ ਹੁਣ ਤੱਕ ਇਸ ਮਹਾਮਾਰੀ ਨਾਲ 2,98,136 ਲੋਕ ਪੀੜਤ ਹੋਏ ਹਨ ਅਤੇ 41,969 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਵਿਚ ਹੁਣ ਤੱਕ 2,44,338 ਲੋਕ ਪੀੜਤ ਹੋਏ ਹਨ, ਜਦੋਂਕਿ 27,136 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ ਇਟਲੀ ਵਿਚ ਵੀ ਇਸ ਮਹਾਮਾਰੀ ਨੇ ਬਹੁਤ ਕਹਿਰ ਮਚਾਇਆ ਹੈ। ਇੱਥੇ ਹੁਣ ਤੱਕ ਕੋਵਿਡ-19 ਨਾਲ 2,37,500 ਲੋਕ ਪੀੜਤ ਹੋਏ ਹਨ ਅਤੇ 34,405 ਲੋਕਾਂ ਦੀ ਮੌਤ ਹੋਈ ਹੈ। ਚੀਨ ਵਿਚ ਹੁਣ ਤੱਕ 83,265 ਲੋਕ ਪੀੜਤ ਹੋਏ ਹਨ ਅਤੇ 4634 ਲੋਕਾਂ ਦੀ ਮੌਤ ਹੋਈ ਹੈ। ਯੂਰਪੀ ਦੇਸ਼ ਫ਼ਰਾਂਸ ਅਤੇ ਜਰਮਨੀ ਵਿਚ ਵੀ ਇਸ ਜਾਨਲੇਵਾ ਵਿਸ਼ਾਣੁ ਕਾਰਨ ਹਾਲਤ ਕਾਫ਼ੀ ਖ਼ਰਾਬ ਹੈ। ਫ਼ਰਾਂਸ ਵਿਚ ਹੁਣ ਤੱਕ 1,94,305 ਲੋਕ ਇਸ ਤੋਂ ਪੀੜਤ ਹੋਏ ਹਨ ਅਤੇ 29,547 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜਰਮਨੀ ਵਿਚ ਕੋਰੋਨਾ ਵਾਇਰਸ ਨਾਲ 1,86,839 ਲੋਕ ਪੀੜਤ ਹੋਏ ਹਨ ਅਤੇ 8,800 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਪੇਰੂ ਵਿਚ ਇਸ ਮਹਾਮਾਰੀ ਨਾਲ ਹੁਣ ਤੱਕ 2,37,156 ਲੋਕ ਪੀੜਤ ਹੋਏ ਹਨ ਅਤੇ 7056 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਤੁਕਰੀ ਵਿਚ ਕੋਰੋਨਾ ਨਾਲ ਹੁਣ ਤੱਕ 1,81,298 ਲੋਕ ਪੀੜਤ ਹੋਏ ਹਨ ਅਤੇ 4842 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਤੋਂ ਪ੍ਰਭਾਵਿਤ ਖਾੜੀ ਦੇਸ਼ ਈਰਾਨ ਵਿਚ 1,92,439 ਲੋਕ ਪੀੜਤ ਹੋਏ ਹਨ ਜਦੋਂਕਿ 9,065 ਲੋਕਾਂ ਦੀ ਇਸ ਕਾਰਨ ਮੌਤ ਹੋਈ ਹੈ।  ਮੈਕਸੀਕੋ ਵਿਚ 18,310, ਬੈਲਜੀਅਮ ਵਿਚ 9663, ਕੈਨੇਡਾ ਵਿਚ 8175, ਨੀਦਰਲੈਂਡ ਵਿਚ 6070, ਸਵੀਡਨ ਵਿਚ 4939,  ਇਕਵਾਡੋਰ ਵਿਚ 3929, ਸਵਿਟਜ਼ਰਲੈਂਡ ਵਿਚ 1939, ਆਇਰਲੈਂਡ ਵਿਚ 1706 ਅਤੇ ਪੁਰਤਗਾਲ ਵਿਚ 1522 ਲੋਕਾਂ ਦੀ ਮੌਤ ਹੋਈ ਹੈ। ਇਸਦੇ ਇਲਾਵਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ 1,48,921 ਲੋਕ ਪੀੜਤ ਹੋਏ ਹਨ ਅਤੇ 2839 ਲੋਕਾਂ ਦੀ ਮੌਤ ਹੋ ਚੁੱਕੀ ਹੈ।


cherry

Content Editor

Related News