ਪੰਜਾਬ ''ਚ ਸ਼ਰਾਬ ਦੀਆਂ ਹਜ਼ਾਰਾਂ ਪੇਟੀਆਂ ਬਰਾਮਦ ! ਚੋਣਾਂ ਤੋਂ ਪਹਿਲਾਂ ਹੋਈ ਸਭ ਤੋਂ ਵੱਡੀ ਕਾਰਵਾਈ

Sunday, May 17, 2026 - 11:51 AM (IST)

ਪੰਜਾਬ ''ਚ ਸ਼ਰਾਬ ਦੀਆਂ ਹਜ਼ਾਰਾਂ ਪੇਟੀਆਂ ਬਰਾਮਦ ! ਚੋਣਾਂ ਤੋਂ ਪਹਿਲਾਂ ਹੋਈ ਸਭ ਤੋਂ ਵੱਡੀ ਕਾਰਵਾਈ

ਅੰਮ੍ਰਿਤਸਰ (ਇੰਦਰਜੀਤ)- ਆਬਕਾਰੀ ਵਿਭਾਗ ਨੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਵੱਲੋਂ ਕੀਤੀ ਗਈ ਗੁਪਤ ‘ਸਰਜੀਕਲ ਸਟ੍ਰਾਈਕ’ ਦੌਰਾਨ ਭਾਰੀ ਮਾਤਰਾ ਵਿਚ ਨਾਜਾਇਜ਼ ਅੰਗਰੇਜ਼ੀ ਅਤੇ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ ਹੈ। ਫੜੀ ਗਈ ਖੇਪ ਦੀ ਕੁੱਲ ਤਾਦਾਦ 2,070 ਪੇਟੀਆਂ ਦੱਸੀ ਜਾ ਰਹੀ ਹੈ। ਜੇਕਰ ਪਿਛਲੇ ਰਿਕਾਰਡ ’ਤੇ ਨਜ਼ਰ ਮਾਰੀਏ, ਤਾਂ ਪਿਛਲੇ 5 ਸਾਲਾਂ ਦੇ ਅੰਦਰ ਆਬਕਾਰੀ ਵਿਭਾਗ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਇਤਿਹਾਸਕ ਬਰਾਮਦਗੀ ਹੈ। ਮੁੱਢਲੀ ਜਾਂਚ ਅਨੁਸਾਰ ਇਸ ਬੇਹੰਤ ਮਹਿੰਗੀ ਸ਼ਰਾਬ ਦੀ ਵਰਤੋਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਅਤੇ ਖਪਾਉਣ ਲਈ ਕੀਤੀ ਜਾਣੀ ਸੀ। ਵਿਭਾਗ ਨੇ ਇਸ ਮਾਮਲੇ ਵਿਚ 2 ਸ਼ਰਾਬ ਤਸਕਰਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਪਛਾਣ ਰੋਹਿਤ ਤੇਲੀ ਅਤੇ ਭਿੰਡਰ (ਉਪਨਾਮ) ਵਜੋਂ ਹੋਈ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ : 20 ਮਈ ਨੂੰ ਦਵਾਈਆਂ ਦੀਆਂ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਕੈਮਿਸਟਾਂ ’ਚ ਖਿੱਚੋਤਾਣ

ਗੁਪਤ ਸੂਚਨਾ ’ਤੇ ਜਲੰਧਰ ਰੇਂਜ ਦੇ ਡਿਪਟੀ ਕਮਿਸ਼ਨਰ ਨੇ ਬਣਾਈ ਰਣਨੀਤੀ

ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ (ਅੰਮ੍ਰਿਤਸਰ-ਜਲੰਧਰ ਰੇਂਜ) ਸੁਰਿੰਦਰ ਕੂਮਾਰ ਗਰਗ ਨੂੰ ਇਕ ਪੁਖ਼ਤਾ ਇਨਪੁਟ ਮਿਲਿਆ ਸੀ ਕਿ ਅੰਮ੍ਰਿਤਸਰ ਰੇਂਜ ਦੇ ਤਹਿਤ ਆਉਂਦੇ ਖਿਲਚੀਆਂ ਤੋਂ ਖਡੂਰ ਸਾਹਿਬ ਰੋਡ ’ਤੇ ਸਥਿਤ ਕੁਝ ਬੰਦ ਦੁਕਾਨਾਂ ਵਿਚ ਭਾਰੀ ਮਾਤਰਾ ਵਿਚ ਮਹਿੰਗੀ ਅੰਗਰੇਜ਼ੀ ਸ਼ਰਾਬ ਲੁਕਾ ਕੇ ਰੱਖੀ ਗਈ ਹੈ। ਸੂਚਨਾ ਵਿਚ ਇਹ ਵੀ ਸਾਫ਼ ਸੀ ਕਿ ਜੇਕਰ ਬਿਨਾਂ ਸਮਾਂ ਗੁਆਏ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਇਕ ਵੱਡਾ ਰੈਕੇਟ ਬੇਨਕਾਬ ਹੋ ਸਕਦਾ ਹੈ ਅਤੇ ਭਾਰੀ ਬਰਾਮਦਗੀ ਸੰਭਵ ਹੈ। ਇਨਪੁਟ ਅਨੁਸਾਰ ਸ਼ਰਾਬ ਦੇ ਬ੍ਰਾਂਡ ਬੇਹੰਦ ਮਹਿੰਗੇ ਅਤੇ ਵਿਦੇਸ਼ੀ ਸ਼੍ਰੇਣੀਆਂ ਦੇ ਸਨ।

ਇਹ ਵੀ ਪੜ੍ਹੋ- ਗੁਰਦਾਸਪੁਰ ਦੀ SDM ਡਾ. ਅਨੁਪ੍ਰੀਤ ਕੌਰ ਗ੍ਰਿਫਤਾਰ, ਜਾਣੋ ਮਾਮਲਾ

ਦੁਕਾਨਾਂ ਦੇ ਤਾਲੇ ਤੋੜ ਕੇ ਕੱਢੀ ਖੇਪ

ਸਹਾਇਕ ਕਮਿਸ਼ਨਰ (ਅੰਮ੍ਰਿਤਸਰ ਰੇਂਜ) ਦਿਲਬਾਗ ਸਿੰਘ ਚੀਮਾ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਮਿਲੀ ਇਸ ਸਟੀਕ ਸੂਚਨਾ ਤੋਂ ਬਾਅਦ ਤੁਰੰਤ ਇਕ ਉੱਚ ਪੱਧਰੀ ਟੀਮ ਦਾ ਗਠਨ ਕੀਤਾ ਗਿਆ। ਇਸ ਵਿਸ਼ੇਸ਼ ਟੀਮ ਵਿਚ ਜ਼ਿਲਾ ਆਬਕਾਰੀ ਅਫ਼ਸਰ ਅੰਮ੍ਰਿਤਸਰ (1/2) ਲਲਿਤ ਕੂਮਾਰ, ਆਬਕਾਰੀ ਇੰਸਪੈਕਟਰ ਰਣ ਬਹਾਦਰ ਅਤੇ ਹਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ। ਕਾਰਵਾਈ ਨੂੰ ਮੁਸਤੈਦੀ ਨਾਲ ਅੰਜਾਮ ਦੇਣ ਲਈ ਪੁਲਸ ਪ੍ਰਸ਼ਾਸਨ ਦਾ ਸਹਿਯੋਗ ਲਿਆ ਗਿਆ, ਜਿਸ ਵਿਚ ਖਿਲਚੀਆਂ ਦੇ ਐੱਸ.ਐੱਚ.ਓ. ਆਪਣੀ ਪੂਰੀ ਪੁਲਸ ਟੀਮ ਸਮੇਤ ਸਾਂਝੇ ਤੌਰ ’ਤੇ ਸ਼ਾਮਲ ਰਹੇ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਜਦੋਂ ਟੀਮ ਮੌਕੇ ’ਤੇ ਪਹੁੰਚੀ, ਤਾਂ ਦੁਕਾਨਾਂ ਬਾਹਰੋਂ ਬੰਦ ਸਨ। ਜਿਸ ਤੋਂ ਬਾਅਦ ਆਬਕਾਰੀ ਅਤੇ ਪੁਲਸ ਦੀ ਸਾਂਝੀ ਟੀਮ ਨੇ ਦੁਕਾਨਾਂ ਦੇ ਤਾਲੇ ਤੋੜ ਕੇ ਤਲਾਸ਼ੀ ਲਈ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਸਭ ਦੰਗ ਰਹਿ ਗਏ।

ਇਹ ਵੀ ਪੜ੍ਹੋ- ਪੰਜਾਬ ’ਚ ਲੂ ਦਾ ਖ਼ਤਰਾ ਵਧਿਆ, ਅਗਲੇ 4 ਦਿਨ ਹੋਰ ਵਧੇਗੀ ਗਰਮੀ, ਫ਼ਰੀਦਕੋਟ-ਬਠਿੰਡਾ ਸਭ ਤੋਂ ਗਰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News