ਪੰਜਾਬ ਤੇ ਹਰਿਆਣਾ ਦੀਆਂ ਜੇਲ੍ਹਾਂ 'ਚ ਮੌਤਾਂ ਦਾ ਅੰਕੜਾ ਚਿੰਤਾਜਨਕ, NCRB ਦੀ ਰਿਪੋਰਟ ਕਰੇਗੀ ਹੈਰਾਨ
Friday, May 08, 2026 - 05:29 PM (IST)
ਚੰਡੀਗੜ੍ਹ : ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ 2024 ਦੀ 'ਪ੍ਰਿਜ਼ਨ ਸਟੈਟਿਸਟਿਕਸ ਇੰਡੀਆ' ਰਿਪੋਰਟ ਅਨੁਸਾਰ ਪੰਜਾਬ ਅਤੇ ਹਰਿਆਣਾ ਦੀਆਂ ਜੇਲ੍ਹਾਂ ਦੀ ਹਾਲਤ ਬੇਹੱਦ ਚਿੰਤਾਜਨਕ ਬਣੀ ਹੋਈ ਹੈ। ਰਿਪੋਰਟ ਮੁਤਾਬਕ 2024 'ਚ ਦੋਹਾਂ ਸੂਬਿਆਂ 'ਚ 15-15 ਗੈਰ-ਕੁਦਰਤੀ ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਉੱਤਰ ਪ੍ਰਦੇਸ਼ (26 ਮੌਤਾਂ) ਤੋਂ ਬਾਅਦ ਦੇਸ਼ 'ਚ ਸਭ ਤੋਂ ਵੱਧ ਹਨ। ਪੰਜਾਬ 'ਚ ਹੋਈਆਂ 15 ਗੈਰ-ਕੁਦਰਤੀ ਮੌਤਾਂ 'ਚੋਂ 12 ਖ਼ੁਦਕੁਸ਼ੀ ਦੇ ਮਾਮਲੇ ਸਨ, ਜਦੋਂ ਕਿ ਦੋ ਕੈਦੀਆਂ ਦੇ ਕਤਲ ਅਤੇ ਇੱਕ ਹਾਦਸੇ ਕਾਰਨ ਮੌਤ ਹੋਈ। ਪੰਜਾਬ ਦੀਆਂ ਜੇਲ੍ਹਾਂ ਹਿੰਸਾ ਦਾ ਅੱਡਾ ਬਣਦੀਆਂ ਜਾ ਰਹੀਆਂ ਹਨ। ਦੇਸ਼ ਭਰ 'ਚ ਹੋਈਆਂ ਕੁੱਲ 75 ਹਿੰਸਕ ਝੜਪਾਂ ਵਿੱਚੋਂ ਇਕੱਲੇ ਪੰਜਾਬ 'ਚ 47 ਝੜਪਾਂ ਹੋਈਆਂ, ਜੋ ਭਾਰਤ 'ਚ ਸਭ ਤੋਂ ਵੱਧ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਤਨਖ਼ਾਹਾਂ ਅਤੇ ਪੈਨਸ਼ਨਾਂ ਨੂੰ ਲੈ ਕੇ ਪਿਆ ਨਵਾਂ ਪੰਗਾ, ਲੱਖਾਂ ਪਰਿਵਾਰ ਹੋ ਰਹੇ ਪ੍ਰਭਾਵਿਤ
ਦੂਜੇ ਪਾਸੇ ਹਰਿਆਣਾ ਇਕਲੌਤਾ ਅਜਿਹਾ ਸੂਬਾ ਰਿਹਾ, ਜਿੱਥੇ ਜੇਲ੍ਹ ਹਿੰਸਾ ਦੌਰਾਨ ਹਥਿਆਰਾਂ ਦੀ ਵਰਤੋਂ ਦੇ 4 ਮਾਮਲੇ ਸਾਹਮਣੇ ਆਏ। ਸਿਹਤ ਪੱਖੋਂ ਵੀ ਹਾਲਾਤ ਗੰਭੀਰ ਹਨ। ਪੰਜਾਬ 'ਚ ਐੱਚ. ਆਈ. ਵੀ. ਨਾਲ 23 ਅਤੇ ਟੀ. ਬੀ. ਨਾਲ 24 ਕੈਦੀਆਂ ਦੀ ਮੌਤ ਹੋਈ ਹੈ, ਜੋ ਪੂਰੇ ਦੇਸ਼ 'ਚ ਸਭ ਤੋਂ ਵੱਧ ਹੈ। ਰਿਪੋਰਟ ਦੱਸਦੀ ਹੈ ਕਿ ਦੇਸ਼ ਭਰ 'ਚ ਐੱਚ. ਆਈ. ਵੀ. ਨਾਲ ਹੋਣ ਵਾਲੀਆਂ ਕੁੱਲ 44 ਮੌਤਾਂ ਵਿੱਚੋਂ ਅੱਧੇ ਤੋਂ ਵੱਧ ਮਾਮਲੇ ਇਕੱਲੇ ਪੰਜਾਬ ਦੇ ਹਨ।
ਇਸ ਤੋਂ ਇਲਾਵਾ ਪੰਜਾਬ ਦੀਆਂ ਜੇਲ੍ਹਾਂ 'ਚ ਸਮਰੱਥਾ (26,543) ਤੋਂ ਵੱਧ 30,663 ਕੈਦੀ ਬੰਦ ਹਨ, ਜੋ ਕਿ ਓਵਰ ਕ੍ਰਾਊਡਿੰਗ ਦੀ ਸਮੱਸਿਆ ਨੂੰ ਦਰਸਾਉਂਦਾ ਹੈ। ਨਸ਼ਿਆਂ ਦੀ ਸਮੱਸਿਆ ਵੀ ਗੰਭੀਰ ਹੈ, ਜਿੱਥੇ ਪੰਜਾਬ 'ਚ ਨਸ਼ਾ ਛੱਡਣ ਦੌਰਾਨ 5 ਕੈਦੀਆਂ ਦੀ ਮੌਤ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
