ਚੋਣਾਂ ਤੋਂ ਪਹਿਲਾਂ ਸਿਆਸਤ ''ਚ ਹਲਚਲ! ਡੇਢ ਦਰਜਨ ਤੋਂ ਵੱਧ ਕਾਂਗਰਸੀ ਅਕਾਲੀ ਦਲ ’ਚ ਸ਼ਾਮਲ
Wednesday, May 13, 2026 - 04:10 PM (IST)
ਰਮਦਾਸ (ਸਾਰੰਗਲ)-ਵਿਧਾਨ ਸਭਾ ਹਲਕਾ ਅਜਨਾਲਾ ਵਿਚ ਪੈਂਦੇ ਸਰਹੱਦੀ ਕਸਬਾ ਰਮਦਾਸ ਦੀ ਵਾਰਡ ਨੰ.6 ਵਿਚ ਉਸ ਵੇਲੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ, ਜਦੋਂ ਇਸ ਵਾਰਡ ਦੇ ਡੇਢ ਦਰਜਨ ਦੇ ਕਰੀਬ ਪਰਿਵਾਰਾਂ ਨੇ ਹਮੇਸ਼ਾ ਲਈ ਕਾਂਗਰਸ ਪਾਰਟੀ ਦਾ ਸਾਥ ਛੱਡਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਜੁਆਇਨ ਕਰਦਿਆਂ ਜੋਧ ਸਿੰਘ ਸਮਰਾ ਹਲਕਾ ਇੰਚਾਰਜ ਦੀ ਅਗਵਾਈ ਕਬੂਲ ਲਈ।
ਇਥੇ ਇਹ ਦੱਸਦੇ ਚੱਲੀਏ ਕਿ ਵਾਰਡ ਨੰ. 8 ਕੌਂਸਲਰ ਤਰਿੰਦਰ ਸ਼ੇਰ ਸਿੰਘ ਅਤੇ ਵਾਰਡ ਨੰ. 6 ਦੇ ਮੌਜੂਦਾ ਕੌਂਸਲਰ ਜਗਜੀਤ ਸਿੰਘ ਦੇ ਯਤਨਾਂ ਸਦਕਾ ਸ਼ਾਮਲ ਹੋਏ ਇਨਾਂ ਪਰਿਵਾਰਾਂ ਦਾ ਜ. ਜੋਧ ਸਿੰਘ ਸਮਰਾ ਵੱਲੋਂ ਸਵਾਗਤ ਕਰਦਿਆਂ ਪਾਰਟੀ ਦੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸ਼ਾਮਲ ਹੋਏ ਪਰਿਵਾਰਾਂ ਵਿਚ ਪਰਮਜੀਤ ਸਿੰਘ ਫੌਜੀ, ਗਗਨਦੀਪ ਸਿੰਘ, ਬਸੰਤ ਲਾਲ, ਪਿ੍ਰੰਸੀ, ਸੋਢੀ, ਅਜੈ, ਬਿੱਟੂ, ਜਸਪਾਲ ਸਿੰਘ, ਸੁਭਾਸ਼ ਚੰਦਰ, ਮਨਜੀਤ ਕੌਰ, ਭੋਲੀ, ਗੁਰਮੀਤ ਕੌਰ, ਹਰਪ੍ਰੀਤ ਕੌਰ, ਵਿੰਕੀ, ਅਮਰੀਕ ਸਿੰਘ, ਸਾਜਨ ਆਦਿ ਦੇ ਨਾਂ ਵਰਣਨਯੋਗ ਹਨ।
ਇਹ ਵੀ ਪੜ੍ਹੋ: ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਇਨ੍ਹਾਂ ਪਟਵਾਰੀਆਂ ਦੇ ਤਬਾਦਲੇ
ਇਸ ਮੌਕੇ ਪੀ.ਏ ਗੁਰਭੇਜ ਸਿੰਘ ਭੱਟੀ, ਅਮਰਜੀਤ ਸਿੰਘ ਰੰਧਾਵਾ, ਐਡਵੋਕੇਟ ਅਤੁਲ ਸ਼ਰਮਾ, ਗੁਰਿੰਦਰ ਸੋਨਾ, ਜਸਕਰਨਜੀਤ ਸਿੰਘ ਰੰਘਾਵਾ, ਅਮਰਜੀਕ ਸਿੰਘ ਘੁੱਕੇਵਾਲੀ, ਬਾਬਾ ਗੁਰਦਿਆਲ ਸਿੰਘ, ਨੰਬਰਦਾਰ ਕਰਨਬੀਰ ਸਿੰਘ, ਸਵਿੰਦਰ ਸਿੰਘ ਸਹਿੰਸਰਾ, ਅਨਿਲ ਸ਼ਰਮਾ, ਸਾਬਕਾ ਸਰਪੰਚ ਜਸਪਾਲ ਸਿੰਘ ਰੰਧਾਵਾ, ਰਣਜੋਧ ਸਿੰਘ ਰੰਧਾਵਾ, ਬ੍ਰਹਮ ਸਿੰਘ ਝੰਡੇਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਬੁੱਧਵਾਰ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਵਿਦਿਅਕ ਅਦਾਰੇ ਤੇ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
