ਜ਼ਮੀਨ ਦੀ ਮਾਲਕੀ ਬਿਨਾਂ ਸੌਦਾ ਕਰਕੇ 50 ਲੱਖ ਦੀ ਕੀਤੀ ਧੋਖਾਧੜੀ

Sunday, May 17, 2026 - 02:07 PM (IST)

ਜ਼ਮੀਨ ਦੀ ਮਾਲਕੀ ਬਿਨਾਂ ਸੌਦਾ ਕਰਕੇ 50 ਲੱਖ ਦੀ ਕੀਤੀ ਧੋਖਾਧੜੀ

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ’ਚ ਕਰੋੜਾਂ ਰੁਪਏ ਦੇ ਪ੍ਰਾਪਰਟੀ ਸੌਦੇ ਦੌਰਾਨ ਉਸ ਵੇਲੇ ਕਥਿਤ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ, ਜਦੋਂ ਖ਼ਰੀਦਦਾਰ ਧਿਰ ਬਿਆਨਾਂ ਦੇਣ ਤੋਂ ਕੁੱਝ ਦਿਨ ਬਾਅਦ ਜ਼ਮੀਨ ਦੇਖਣ ਲਈ ਮੌਕੇ ’ਤੇ ਪੁੱਜੀ ਤਾਂ ਉੱਥੇ ‘ਪਲਾਟ ਨਾਟ ਫ਼ਾਰ ਸੇਲ’ ਦਾ ਬੋਰਡ ਲੱਗਿਆ ਹੋਇਆ ਮਿਲਿਆ। ਇਸ ਮਾਮਲੇ ’ਚ ਪੁਲਸ ਨੇ ਹਰਵਿੰਦਰ ਸਿੰਘ ਵਾਸੀ ਵਧਾਵਾ ਨਗਰ, ਬਲਟਾਣਾ ਤੇ ਨੀਤਿਨ ਚੈਹਲ ਵਾਸੀ ਅਮਰੋਹਾ (ਯੂ.ਪੀ.), ਹਾਲ ਵਾਸੀ ਵੀ. ਆਈ. ਪੀ. ਰੋਡ ਜ਼ੀਰਕਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਰਵੀ ਬੰਸਲ ਤੇ ਨਿਸ਼ਾ ਗੁਪਤਾ ਨੇ ਜੀ. ਪੀ. ਹਸਪਤਾਲ ਦੇ ਸਾਹਮਣੇ ਸਥਿਤ 560 ਵਰਗ ਗਜ਼ ਜ਼ਮੀਨ ਦਾ ਸੌਦਾ ਗੁਰਮੀਤ ਕੌਰ ਨਾਲ 3 ਕਰੋੜ 41 ਲੱਖ 60 ਹਜ਼ਾਰ ਰੁਪਏ ’ਚ ਕੀਤਾ ਸੀ।

ਸੌਦੇ ਦੌਰਾਨ 50 ਲੱਖ ਰੁਪਏ ਬਿਆਨੇ ਵਜੋਂ ਦਿੱਤੇ ਗਏ, ਜਿਸ ’ਚੋਂ 10 ਲੱਖ ਰੁਪਏ ਗੁਰਮੀਤ ਕੌਰ ਦੇ ਖ਼ਾਤੇ ਤੇ 40 ਲੱਖ ਰੁਪਏ ਨਿਤਿਨ ਦੇ ਨਾਮ ਵਾਲੇ ਬੈਂਕ ਖ਼ਾਤੇ ’ਚ ਟਰਾਂਸਫਰ ਕੀਤੇ ਗਏ ਸਨ। ਸ਼ਿਕਾਇਤਕਰਤਾਵਾਂ ਮੁਤਾਬਕ ਕੁੱਝ ਦਿਨ ਬਾਅਦ ਜਦੋਂ ਉਹ ਜ਼ਮੀਨ ਦੇਖਣ ਲਈ ਮੌਕੇ ’ਤੇ ਗਏ ਤਾਂ ਉੱਥੇ ‘ਪਲਾਟ ਨਾਟ ਫ਼ਾਰ ਸੇਲ’ ਦਾ ਬੋਰਡ ਲੱਗਿਆ ਮਿਲਿਆ। ਬੋਰਡ ’ਤੇ ਦਿੱਤੇ ਨੰਬਰ ’ਤੇ ਗੱਲਬਾਤ ਤੋਂ ਬਾਅਦ ਮਾਮਲੇ ’ਤੇ ਸ਼ੱਕ ਪੈਦਾ ਹੋਇਆ ਤੇ ਬਾਅਦ ’ਚ ਸ਼ਿਕਾਇਤ ਪੁਲਸ ਤੱਕ ਪੁੱਜੀ। ਪੜਤਾਲ ਦੌਰਾਨ ਮਾਲ ਮਹਿਕਮੇ ਤੋਂ ਹਾਸਲ ਕੀਤੇ ਗਏ ਰਿਕਾਰਡ ’ਚ ਸਾਹਮਣੇ ਆਇਆ ਕਿ ਜਿਸ ਜ਼ਮੀਨ ਨੂੰ ਵੇਚਣ ਦਾ ਸੌਦਾ ਕੀਤਾ ਗਿਆ, ਉਹ ਗੁਰਮੀਤ ਕੌਰ ਦੇ ਨਾਮ ’ਤੇ ਦਰਜ ਨਹੀਂ ਸੀ।
 


author

Babita

Content Editor

Related News