ਕੱਪੜਾ ਵਪਾਰੀ ਨਾਲ 23.44 ਲੱਖ ਰੁਪਏ ਦੀ ਠੱਗੀ, 2 ਨਾਮਜ਼ਦ
Monday, May 18, 2026 - 05:21 PM (IST)
ਬਠਿੰਡਾ (ਵਰਮਾ) : ਫਿਰੋਜ਼ਪੁਰ ਦੇ ਦੋ ਵਿਅਕਤੀਆਂ ਨੇ ਬਠਿੰਡਾ ਦੇ ਇੱਕ ਕੱਪੜਾ ਵਪਾਰੀ ਤੋਂ ਕੱਪੜਾ ਖ਼ਰੀਦ ਕੇ 22.44 ਲੱਖ ਰੁਪਏ ਦੀ ਠੱਗੀ ਮਾਰੀ। ਕੱਪੜਾ ਬਾਜ਼ਾਰ ਦੇ ਇੱਕ ਕੱਪੜਾ ਵਪਾਰੀ ਕੇਵਲ ਕ੍ਰਿਸ਼ਨ ਨੇ ਕੋਤਵਾਲੀ ਪੁਲਸ ਨੂੰ ਦੱਸਿਆ ਕਿ ਮੱਖੂ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਅਤੇ ਪ੍ਰਦੀਪ ਕੁਮਾਰ ਉਸ ਤੋਂ ਕੱਪੜਾ ਖਰੀਦਦੇ ਸਨ।
ਮੁਲਜ਼ਮਾਂ ਨੇ ਉਸ ਤੋਂ 23,44,821 ਰੁਪਏ ਦਾ ਕੱਪੜਾ ਲਿਆ ਪਰ ਪੈਸੇ ਵਾਪਸ ਨਹੀਂ ਕੀਤੇ। ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਮੁਲਜ਼ਮਾਂ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨਾਲ ਧੋਖਾ ਕੀਤਾ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
