ਬਠਿੰਡਾ ''ਚ ਕਣਕ ਖਰੀਦ ਅੰਤਿਮ ਪੜਾਅ ’ਚ, 9.21 ਲੱਖ ਮੀਟ੍ਰਿਕ ਟਨ ਤੋਂ ਵੱਧ ਆਮਦ

Wednesday, May 06, 2026 - 05:29 PM (IST)

ਬਠਿੰਡਾ ''ਚ ਕਣਕ ਖਰੀਦ ਅੰਤਿਮ ਪੜਾਅ ’ਚ, 9.21 ਲੱਖ ਮੀਟ੍ਰਿਕ ਟਨ ਤੋਂ ਵੱਧ ਆਮਦ

ਬਠਿੰਡਾ (ਵਿਜੈ ਵਰਮਾ) : ਜ਼ਿਲ੍ਹਾ ਬਠਿੰਡਾ 'ਚ ਰਬੀ ਸੀਜ਼ਨ 2026-27 ਤਹਿਤ ਕਣਕ ਦੀ ਖਰੀਦ ਮੁਹਿੰਮ ਹੁਣ ਅੰਤਿਮ ਪੜਾਅ 'ਚ ਦਾਖ਼ਲ ਹੋ ਚੁੱਕੀ ਹੈ। ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ 'ਚ 9,21,888 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ, ਜੋ ਕਿ ਅੰਦਾਜ਼ਿਤ ਕੁੱਲ ਆਮਦ 9,32,520 ਮੀਟ੍ਰਿਕ ਟਨ ਦਾ ਕਰੀਬ 98.86 ਫ਼ੀਸਦੀ ਬਣਦੀ ਹੈ। ਸਰਕਾਰੀ ਏਜੰਸੀਆਂ ਵੱਲੋਂ ਹੁਣ ਤੱਕ 9,04,172 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜੋ ਕਿ ਖਰੀਦ ਟੀਚੇ ਦਾ ਲਗਭਗ 96.96 ਫੀਸਦੀ ਹੈ। ਪਿਛਲੇ ਸਾਲ ਇਸੇ ਸਮੇਂ ਤੱਕ 8,65,872 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ, ਜਦਕਿ 8,54,683 ਮੀਟ੍ਰਿਕ ਟਨ ਦੀ ਖਰੀਦ ਦਰਜ ਕੀਤੀ ਗਈ ਸੀ। ਇਸ ਵਾਰ ਆਮਦ ਅਤੇ ਖਰੀਦ ਦੋਵਾਂ ਵਿੱਚ ਵਾਧਾ ਦਰਜ ਹੋਇਆ ਹੈ। ਜ਼ਿਲ੍ਹੇ ਦੀਆਂ 66 ਮੰਡੀਆਂ 'ਚ ਮੰਗਲਵਾਰ ਨੂੰ 5,620 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ, ਜਦਕਿ ਵੱਖ-ਵੱਖ ਖਰੀਦ ਏਜੰਸੀਆਂ ਨੇ 8,642 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ। ਖਰੀਦ ਕਾਰਜ 90 ਮੰਡੀਆਂ ਵਿੱਚ ਜਾਰੀ ਰਿਹਾ।
 ਪਨਸਪ, ਪਨਗ੍ਰੇਨ ਅਤੇ ਮਾਰਕਫੈੱਡ ਸਭ ਤੋਂ ਅੱਗੇ
ਏਜੰਸੀ ਵਾਰ ਖਰੀਦ ਵਿੱਚ ਪਨਸਪ, ਪਨਗ੍ਰੇਨ ਅਤੇ ਮਾਰਕਫੈੱਡ ਅੱਗੇ ਰਹੇ। ਪਨਸਪ ਵੱਲੋਂ 2,55,243 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ। ਪਨਗ੍ਰੇਨ ਨੇ 2,30,473 ਮੀਟ੍ਰਿਕ ਟਨ ਕਣਕ ਖਰੀਦੀ। ਮਾਰਕਫੈੱਡ ਦੇ ਖਾਤੇ ਵਿੱਚ 2,27,973 ਮੀਟ੍ਰਿਕ ਟਨ ਖਰੀਦ ਦਰਜ ਹੋਈ। ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ 43,356 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ। ਨਿੱਜੀ ਵਪਾਰੀਆਂ ਵੱਲੋਂ 2,13,180 ਮੀਟ੍ਰਿਕ ਟਨ ਕਣਕ ਖਰੀਦੀ ਗਈ। ਰਿਪੋਰਟ ਅਨੁਸਾਰ ਕਈ ਏਜੰਸੀਆਂ ਆਪਣੇ ਨਿਰਧਾਰਤ ਟੀਚਿਆਂ ਦੇ ਬਹੁਤ ਨੇੜੇ ਪਹੁੰਚ ਚੁੱਕੀਆਂ ਹਨ, ਜਦੋਂ ਕਿ ਕੁੱਝ ਏਜੰਸੀਆਂ ਨੇ 100 ਫ਼ੀਸਦੀ ਤੋਂ ਵੱਧ ਖਰੀਦ ਵੀ ਦਰਜ ਕੀਤੀ ਹੈ।
 


author

Babita

Content Editor

Related News