ਮਾਂ ਨੇ ਬੁਲੇਟ ਦਿਵਾਉਣ ਤੋਂ ਕੀਤਾ ਇਨਕਾਰ, ਪੁੱਤ ਨੇ ਬੇਰਹਿਮੀ ਨਾਲ ਕੀਤਾ ਕਤਲ

02/06/2023 4:46:31 PM

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਕ ਪੁੱਤਰ ਨੇ ਬੁਲੇਟ ਮੋਟਰਸਾਈਕਲ ਨਾ ਦਿਵਾਉਣ 'ਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਮਾਮਲੇ ਦਾ ਖ਼ੁਲਾਸਾ ਕਰਦਿਆਂ ਮੁਲਜ਼ਮ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਤਲ 'ਚ ਇਸਤੇਮਾਲ ਕੀਤੇ ਗਏ ਹਥਿਆਰ ਨੂੰ ਬਰਾਮਦ ਕਰ ਲਿਆ ਹੈ। ਪੁਲਸ ਅਧਿਕਾਰੀ ਨਗਰ ਰਾਹੁਲ ਭਾਟੀ ਨੇ ਦੱਸਿਆ ਕਿ ਪ੍ਰੇਮਨਗਰ ਥਾਣਾ ਦੇ ਭੂੜ ਲੱਲਾ ਬਜ਼ਾਰ ਦੇ ਪਿੱਛੇ 75 ਸਾਲਾ ਇਕ ਔਰਤ ਫਰੀਦਾ ਦੀ ਲਾਸ਼ ਉਸ ਦੇ ਘਰ 'ਚੋਂ ਖ਼ੂਨ ਨਾਲ ਲਹੂ-ਲੁਹਾਣ ਮਿਲੀ ਸੀ। 

ਪੁੱਤਰ ਨੇ ਕਤਲ ਦੇ ਸਬੰਧ 'ਚ ਸ਼ਿਕਾਇਤ ਦਿੱਤੀ ਸੀ।  ਪੁਲਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਔਰਤ ਦਾ ਗੋਦ ਲਿਆ ਪੁੱਤਰ ਅਫਸਰ ਖਾਨ ਉਰਫ਼ ਲੱਕੀ ਨਿਕਲਿਆ। ਪੁਲਸ ਨੇ ਕਤਲ ਦੇ ਦੋਸ਼ੀ ਪੁੱਤਰ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦਾ ਖ਼ੁਲਾਸਾ ਕਰ ਦਿੱਤਾ ਹੈ। 

ਕੀ ਹੈ ਪੂਰਾ ਮਾਮਲਾ
ਦਰਅਸਲ 17 ਜਨਵਰੀ ਨੂੰ ਬਰੇਲੀ ਦੇ ਪ੍ਰੇਮਨਗਰ ਥਾਣਾ ਖੇਤਰ 'ਚ ਇਕ ਔਰਤ ਦੀ ਖੂਨ ਨਾਲ ਲਹੂ-ਲੁਹਾਣ ਲਾਸ਼ ਉਸ ਦੇ ਘਰ 'ਚੋਂ ਮਿਲੀ ਸੀ। ਪੁਲਸ ਅਨੁਸਾਰ 17 ਜਨਵਰੀ ਨੂੰ ਫਰੀਦਾ ਬੇਗਮ ਆਪਣੇ ਘਰ ਇਕੱਲੀ ਸੀ ਅਤੇ ਇਸ ਦੌਰਾਨ ਲੱਕੀ ਦਾ ਆਪਣੀ ਮਾਂ ਨਾਲ ਬੁਲੇਟ ਖਰੀਦਣ ਨੂੰ ਲੈ ਕੇ ਝਗੜਾ ਹੋ ਗਿਆ। ਪੁਲਸ ਨੇ ਦੱਸਿਆ ਕਿ ਲੱਕੀ ਨੇ ਰਸੋਈ 'ਚ ਲੋਹੇ ਦੀ ਰਾਡ ਨਾਲ ਆਪਣੀ ਮਾਂ ਦੀ ਕੁੱਟਮਾਰ ਕੀਤੀ। ਉਹ ਪੁਲਸ ਨੂੰ ਗੁੰਮਰਾਹ ਕਰਨ ਲਈ ਕਈ ਤਰ੍ਹਾਂ ਦੀਆਂ ਕਹਾਣੀਆਂ ਘੜ ਰਿਹਾ ਸੀ ਜਿਸ ਕਾਰਨ ਉਸ 'ਤੇ ਸ਼ੱਕ ਪੈਦਾ ਹੋ ਗਿਆ। ਪੁਲਸ ਨੇ ਲੱਕੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮਾਮਲਾ ਸਾਹਮਣੇ ਆਇਆ।
 


Tanu

Content Editor

Related News