ਵੱਡੀ ਖ਼ਬਰ ; ਕੈਨੇਡਾ 'ਚ ਨੈਂਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ

Thursday, Mar 05, 2026 - 09:54 AM (IST)

ਵੱਡੀ ਖ਼ਬਰ ; ਕੈਨੇਡਾ 'ਚ ਨੈਂਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ

ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਮਾਂਟਰੀਅਲ ਨੇੜਲੇ ਇਲਾਕੇ ਲਾਸਾਲ ਵਿੱਚ ਪੰਜਾਬੀ ਮੂਲ ਦੀ ਯੂਟਿਊਬਰ ਨੈਂਸੀ ਗਰੇਵਾਲ (45) ਦਾ ਉਸ ਦੇ ਘਰ ਵਿੱਚ ਹੀ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ਵਿੱਚ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵਾਰਦਾਤ ਲਾਸਾਲ ਦੇ ਸੇਂਟ-ਲੂਸ ਕ੍ਰੇਸੈਂਟ ਸਥਿਤ ਇੱਕ ਇਮਾਰਤ ਵਿੱਚ ਵਾਪਰੀ, ਜਿੱਥੇ ਪੁਲਸ ਨੂੰ ਤੜਕਸਾਰ ਇੱਕ ਐਮਰਜੈਂਸੀ ਕਾਲ ਮਿਲੀ ਸੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਨੈਂਸੀ ਗਰੇਵਾਲ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ। ਉਸ ਦੇ ਸਰੀਰ 'ਤੇ ਚਾਕੂਆਂ ਨਾਲ ਵਿੰਨ੍ਹੇ ਜਾਣ ਦੇ ਕਈ ਨਿਸ਼ਾਨ ਸਨ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡੂੰਘੇ ਜ਼ਖ਼ਮਾਂ ਤੇ ਜ਼ਿਆਦਾ ਖੂਨ ਵਹਿ ਜਾਣ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਨੈਂਸੀ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਸੀ ਤੇ ਭਾਰਤ-ਕੈਨੇਡਾ ਦੇ ਰਿਸ਼ਤਿਆਂ ਅਤੇ ਰਾਜਨੀਤੀ ਬਾਰੇ ਕਾਫ਼ੀ ਖੁੱਲ੍ਹ ਕੇ ਬੋਲਦੀ ਸੀ। ਉਸ ਦੇ ਕਤਲ ਮਗਰੋਂ ਪੁਲਸ ਨੇ ਨੈਂਸੀ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨਾਲ ਹਮਦਰਦੀ ਪ੍ਰਗਟਾਈ ਹੈ।

ਇਹ ਵੀ ਪੜ੍ਹੋ- ਜੰਗ ਦੇ ਹਾਲਾਤ ਵਿਚਾਲੇ Air India ਦਾ ਵੱਡਾ ਬਿਆਨ ! ਯੂਰਪ, USA ਤੇ ਕੈਨੇਡਾ ਜਾਣ ਵਾਲੇ ਯਾਤਰੀ ਦੇਣ ਧਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News