ਆਖ਼ਿਰ ਕੌਣ ਹੈ ਨੈਂਸੀ ਗਰੇਵਾਲ ? ਜਿਸ ਦਾ ਕੈਨੇਡਾ 'ਚ ਬੇਰਹਿਮੀ ਨਾਲ ਕੀਤਾ ਗਿਆ ਕਤਲ
Thursday, Mar 05, 2026 - 01:57 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਪੰਜਾਬੀ ਮੂਲ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੈਂਸੀ ਗਰੇਵਾਲ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਨੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਨੈਂਸੀ ਗਰੇਵਾਲ ਸੋਸ਼ਲ ਮੀਡੀਆ 'ਤੇ ਆਪਣੇ ਬੇਬਾਕ ਅੰਦਾਜ਼ ਅਤੇ ਸਿਆਸੀ ਵਿਚਾਰਾਂ ਲਈ ਜਾਣੀ ਜਾਂਦੀ ਸੀ।
ਨੈਂਸੀ ਗਰੇਵਾਲ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਸੀ, ਜਿਸ ਦੇ ਫੇਸਬੁੱਕ-ਇੰਸਟਾਗ੍ਰਾਮ ਅਤੇ ਹੋਰ ਪਲੇਟਫਾਰਮਾਂ 'ਤੇ ਹਜ਼ਾਰਾਂ ਫਾਲੋਅਰਜ਼ ਸਨ। ਉਹ ਅਕਸਰ ਕੈਨੇਡਾ ਅਤੇ ਭਾਰਤ (ਖ਼ਾਸਕਰ ਪੰਜਾਬ) ਨਾਲ ਸਬੰਧਤ ਸਮਾਜਿਕ ਅਤੇ ਸਿਆਸੀ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਰਾਏ ਰੱਖਦੀ ਸੀ। ਉਸ ਨੂੰ ਇੱਕ 'ਪ੍ਰੋ-ਇੰਡੀਆ' (ਭਾਰਤ ਪੱਖੀ) ਆਵਾਜ਼ ਵਜੋਂ ਦੇਖਿਆ ਜਾਂਦਾ ਸੀ, ਜੋ ਖਾਲਿਸਤਾਨੀ ਕੱਟੜਵਾਦ ਅਤੇ ਕੈਨੇਡਾ ਵਿੱਚ ਵਧ ਰਹੇ ਗੈਂਗਸਟਰਵਾਦ ਦੇ ਖ਼ਿਲਾਫ਼ ਖੁੱਲ੍ਹ ਕੇ ਬੋਲਦੀ ਸੀ।

ਪਿਛਲੇ ਸਾਲ ਹੋਏ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਦੇ ਮਾਮਲੇ 'ਚ ਵੀ ਕਾਤਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਬੇਬਾਕੀ ਨਾਲ ਆਪਣੇ ਵਿਚਾਰ ਪੇਸ਼ ਕਰਨ ਕਾਰਨ ਉਸ ਨੂੰ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਕੱਟੜਪੰਥੀਆਂ ਵੱਲੋਂ ਧਮਕੀਆਂ ਵੀ ਮਿਲ ਰਹੀਆਂ ਸਨ।
ਇਹ ਵੀ ਪੜ੍ਹੋ- ਜੰਗ ਦੇ ਹਾਲਾਤ ਵਿਚਾਲੇ Air India ਦਾ ਵੱਡਾ ਬਿਆਨ ! ਯੂਰਪ, USA ਤੇ ਕੈਨੇਡਾ ਜਾਣ ਵਾਲੇ ਯਾਤਰੀ ਦੇਣ ਧਿਆਨ
ਇਸੇ ਦੌਰਾਨ ਬੀਤੀ ਰਾਤ ਨੈਂਸੀ ਗਰੇਵਾਲ 'ਤੇ ਓਂਟਾਰੀਓ ਸਥਿਤ ਉਸ ਦੀ ਰਿਹਾਇਸ਼ ਦੇ ਨੇੜੇ ਚਾਕੂ ਮਾਰ ਕੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਗਿਆ। ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੈਨੇਡਾ ਦੀ ਪੀਲ ਰੀਜਨਲ ਪੁਲਸ ਇਸ ਮਾਮਲੇ ਦੀ 'ਹੇਟ ਕ੍ਰਾਈਮ' ਅਤੇ 'ਟਾਰਗੇਟਿਡ ਕਿਲਿੰਗ' ਦੇ ਐਂਗਲ ਤੋਂ ਜਾਂਚ ਕਰ ਰਹੀ ਹੈ।

ਨੈਂਸੀ ਮੂਲ ਰੂਪ ਵਿੱਚ ਪੰਜਾਬ ਦੀ ਰਹਿਣ ਵਾਲੀ ਸੀ ਅਤੇ ਬਿਹਤਰ ਭਵਿੱਖ ਲਈ ਕੈਨੇਡਾ ਗਈ ਸੀ। ਉਸ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੀ 'ਆਜ਼ਾਦ ਆਵਾਜ਼' ਕਾਰਨ ਨਿਸ਼ਾਨਾ ਬਣਾਇਆ ਗਿਆ ਹੈ।
ਫਿਲਹਾਲ ਕਈ ਰਿਪੋਰਟਾਂ 'ਚ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਤਲ ਉਸ ਦੇ ਪਤੀ ਨੇ ਹੀ ਘਰੇਲੂ ਝਗੜੇ ਕਾਰਨ ਕੀਤਾ ਹੈ, ਜਦਕਿ ਕਈ ਰਿਪੋਰਟਾਂ 'ਚ ਅਣਪਛਾਤਿਆਂ ਵੱਲੋਂ ਉਸ ਦਾ ਕਤਲ ਕੀਤੇ ਜਾਣ ਦੀਆਂ ਚਰਚਾਵਾਂ ਹਨ, ਪਰ ਅਸਲ ਸੱਚ ਕੀ ਹੈ, ਇਹ ਤਾਂ ਪੁਲਸ ਦੀ ਚਾਂਚ 'ਚ ਸਾਹਮਣੇ ਆ ਹੀ ਜਾਵੇਗਾ। ਹੁਣ ਤੱਕ ਦੀ ਜਾਣਕਾਰੀ 'ਚ ਕੈਨੇਡੀਅਨ ਪੁਲਸ ਵੱਲੋਂ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਬਾਰੇ ਨਹੀਂ ਦੱਸਿਆ ਗਿਆ।

ਇਹ ਵੀ ਪੜ੍ਹੋ- ਨਹੀਂ ਹੋਣ ਦੇਵਾਂਗੇ ਤੇਲ ਦੀ ਕਮੀ..! ਔਖ਼ੇ ਸਮੇਂ ਭਾਰਤ ਦੇ 'ਦੋਸਤ' ਨੇ ਵਧਾਇਆ ਮਦਦ ਦਾ ਹੱਥ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
